ਰਮਨਦੀਪ ਕੌਰ


ਚੰਡੀਗੜ੍ਹ: ਅਜੋਕਾ ਯੁੱਗ ਇੰਟਰਨੈੱਟ ਦਾ ਦੌਰ ਹੈ। ਡਿਜ਼ੀਟਲ ਦੌਰ 'ਚ ਹਰ ਇਨਸਾਨ ਨੂੰ ਮੋਬਾRਲ, ਇੰਟਰਨੈੱਟ ਦੇ ਹੋਣ ਨਾਲ ਜ਼ਿੰਦਗੀ ਸੁਖਾਲੀ ਤੇ ਰੋਮਾਂਚਕ ਲੱਗਦੀ ਹੈ ਪਰ ਇਹ ਚੀਜ਼ਾਂ ਕਈ ਵਾਰ ਇਨਸਾਨ ਲਈ ਵੱਡੀ ਸਿਰਦਰਦੀ ਬਣਦੀਆਂ ਹਨ।

ਜਿਸ ਤੇਜ਼ੀ ਨਾਲ ਆਨਲਾRਨ ਖਰੀਦਦਾਰੀ ਤੇ ਡਿਜ਼ੀਟਲ ਲੈਣ-ਦੇਣ ਦਾ ਗ੍ਰਾਫ ਵਧਿਆ, ਉਸ ਤੋਂ ਕਿਤੇ ਵੱਧ ਤੇਜ਼ੀ ਨਾਲ ਸਾਈਬਰ ਠੱਗੀ ਦੀਆਂ ਘਟਨਾਵਾਂ ਵੀ ਹੋ ਰਹੀਆਂ ਹਨ। ਸਾਈਬਰ ਠੱਗ ਤੁਹਾਡੀ ਮਿਹਨਤ ਦੀ ਕਮਾਈ ਹਥਿਆਉਣ ਲਈ ਕਈ ਤਰ੍ਹਾਂ ਦੇ ਹਥਕੰਡੇ ਅਪਣਾਉਂਦੇ ਹਨ। ਜਿੱਥੇ ਪੇਅਟੀਐਮ ਦਾ ਕੇਵਾਈਸੀ ਅਪਡੇਟ ਕਰਨ 'ਤੇ ਲੋਕਾਂ ਦਾ ਲੱਖਾਂ ਰੁਪਇਆ ਠੱਗਿਆ ਜਾ ਚੁੱਕਾ ਹੈ, ਉੱਥੇ ਹੀ ਇਕ ਹੋਰ ਨਵੀਂ ਤਰਕੀਬ ਸਾਈਬਰ ਠੱਗਾਂ ਨੇ ਲਾਈ ਹੈ।


ਤਹਾਨੂੰ ਕਿਸੇ ਅਣਜਾਣ ਨੰਬਰ ਤੋਂ ਵਟਸਐਪ ਕਾਲ ਆਉਂਦੀ ਹੈ। ਸਾਹਮਣੇ ਵਾਲਾ ਇਨਸਾਨ ਤਹਾਨੂੰ ਦੱਸੇਗਾ ਕਿ ਮੈਂ ਕੌਣ ਬਣਗਾ ਕਰੋੜਪਤੀ ਦਾ ਮੈਨੇਜਰ ਹਾਂ ਤੇ ਤੁਹਾਡਾ ਲੱਕੀ ਡਰਾਅ ਨਿਕਲਿਆ ਹੈ। ਲੱਕੀ ਡਰਾਅ ਯਾਨੀ ਲਾਟਰੀ ਦੀ ਕੀਮਤ ਲੱਖਾਂ ਰੁਪਏ 'ਚ ਦੱਸੀ ਜਾਂਦੀ ਹੈ ਤੇ ਤਹਾਨੂੰ ਨਾਲ ਹੀ ਵਟਸਐਪ 'ਤੇ ਇਕ ਤਸਵੀਰ ਭੇਜੀ ਜਾਂਦੀ ਹੈ ਜਿਸ ਨੂੰ ਉਹ ਆਪਣਾ ਲੱਕੀ ਡਰਾਅ ਕਹਿੰਦੇ ਹਨ।

ਹੁਣ ਤਹਾਨੂੰ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਲਾਟਰੀ ਵਾਲੇ ਪੈਸੇ ਲੈਣੇ ਹਨ ਤਾਂ ਜੋ ਨੰਬਰ ਤਹਾਨੂੰ ਵਟਸਐਪ ਤੇ ਭੇਜਿਆ ਗਿਆ ਹੈ ਉਸ ਤੇ ਕਾਲ ਕਰੋ। ਇੰਨਾ ਹੀ ਨਹੀਂ ਨਾਲ ਸਪੈਸ਼ਲ ਨੋਟ 'ਚ ਲਿਖਿਆ ਹੋਵੇਗਾ ਕਿ ਜੇਕਰ ਤੁਸੀਂ ਇਹ ਇਨਾਮ ਲੈਣਾ ਤਾਂ ਸਿਰਫ਼ ਵਟਸਐਪ ਕਾਲ ਹੀ ਕਰਨਾ। ਜਿਸ ਇਨਸਾਨ ਦਾ ਉਹ ਨੰਬਰ ਹੋਵੇਗਾ ਉਸ ਨੂੰ ਕਿਸੇ ਬੈਂਕ ਦਾ ਮੈਨੇਜਰ ਦੱਸਿਆ ਗਿਆ ਹੈ।

ਇੱਥੇ ਹੀ ਤੁਸੀਂ ਹੁਸ਼ਿਆਰੀ ਤੋਂ ਕੰਮ ਲੈਣਾ ਹੈ ਯਾਨੀ ਕਿਸੇ ਨੂੰ ਵੀ ਫੋਨ ਨਹੀਂ ਕਰਨਾ, ਕਿਉਂਕਿ ਜੇਕਰ ਤੁਸੀਂ ਫੋਨ ਕੀਤਾ ਤਾਂ ਤੁਹਾਡੀ ਬੈਂਕ ਡਿਟੇਲ ਮੰਗੀ ਜਾਵੇਗੀ ਤਾਂ ਉਸ ਤੋਂ ਬਾਅਦ ਤੁਸੀਂ ਆਪਣੇ ਖਾਤੇ ਵਿਚਲੇ ਪੈਸਿਆਂ ਤੋਂ ਹੱਥ ਧੋ ਸਕਦੇ ਹੋ।

ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਜੋ ਲਾਟਰੀ ਤੁਸੀਂ ਪਾਈ ਹੀ ਨਹੀਂ, ਉਹ ਕਿਵੇਂ ਨਿਕਲ ਸਕਦੀ ਹੈ।

ਇਨਾਮ ਲੈਣ ਲਈ ਸਿਰਫ਼ ਵਟਸਐਪ ਕਾਲ ਹੀ ਕਿਉਂ ਕਰਨ ਲਈ ਕਿਹਾ ਜਾ ਰਿਹਾ ਹੈ।

ਤੁਸੀਂ ਥੋੜ੍ਹੀ ਜਿਹੀ ਫੁਰਤੀ ਵਰਤ ਕੇ ਸਾਈਬਰ ਠੱਗਾਂ ਤੋਂ ਆਪਣਾ ਬਚਾਅ ਕਰ ਸਕਦੇ ਹੋ।