Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਈ ਵਾਰ ਆਪਣੇ ਕਿੱਸੇ ਕਰਕੇ ਸਾਹਮਣੇ ਬੈਠੇ ਲੋਕਾਂ ਨੂੰ ਹੱਸਣ ਲਈ ਮਜਬੂਰ ਕਰ ਦਿੰਦੇ ਹਨ। ਅਜਿਹਾ ਹੀ ਇੱਕ ਦ੍ਰਿਸ਼ ‘ਆਪ ਕੀ ਅਦਾਲਤ’ ਵਿੱਚ ਇੰਟਰਵਿਊ ਦੌਰਾਨ ਫਿਰ ਦੇਖਣ ਨੂੰ ਮਿਲਿਆ। CM ਮਾਨ ਨੇ ਫਲਾਈਟ 'ਚ ਉਨ੍ਹਾਂ ਵਲੋਂ ਕੀਤੀ ਗਈ ਸ਼ਰਾਰਤ ਬਾਰੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਫਲਾਈਟ 'ਚ ਏਅਰ ਹੋਸਟੈੱਸ ਨੂੰ ਪਰੇਸ਼ਾਨ ਕੀਤਾ ਸੀ। ਸੀਐਮ ਮਾਨ ਦਾ ਇਹ ਕਿੱਸਾ ਸੁਣ ਕੇ ਸਾਹਮਣੇ ਬੈਠੇ ਲੋਕ ਹੱਸਣ ਲੱਗ ਪਏ।
‘ਫਲਾਈਟ ਵਿੱਚ ਕੀਤੀ ਸੀ ਸ਼ਰਾਰਤ’
ਸੀਐਮ ਮਾਨ ਨੇ ਇੱਕ ਕਿੱਸਾ ਸੁਣਾਉਂਦਿਆਂ ਹੋਇਆਂ ਕਿਹਾ ਕਿ ਇੱਕ ਵਾਰ ਉਹ ਪੈਰਿਸ ਤੋਂ ਨਿਊਯਾਰਕ ਜਾ ਰਹੇ ਸਨ। ਇਸ ਦੌਰਾਨ ਸਾਰੇ ਗੋਰੇ ਫਲਾਈਟ ਵਿੱਚ ਬੈਠੇ ਸਨ। ਇਸ ਦੌਰਾਨ ਉਨ੍ਹਾਂ ਨੇ ਸੋਚਿਆ ਕਿ ਸਾਢੇ 9 ਘੰਟੇ ਦਾ ਸਫ਼ਰ ਕਿਵੇਂ ਪੂਰਾ ਹੋਵੇਗਾ। ਇਸ ਲਈ ਉਨ੍ਹਾਂ ਦੇ ਮਨ ਵਿਚ ਇੱਕ ਸ਼ਰਾਰਤ ਕਰਨ ਦਾ ਖਿਆਲ ਆਇਆ। ਉਨ੍ਹਾਂ ਨੇ ਆਪਣੇ ਨਾਲ ਮੌਜੂਦ ਲੋਕਾਂ ਨੂੰ ਕਿਹਾ ਕਿ ਉਹ ਇੱਕ ਅਜਿਹੀ ਸ਼ਰਾਰਤ ਕਰਨ ਵਾਲੇ ਹਨ, ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਇਸ ਦਾ ਅੰਜਾਮ ਕੀ ਹੋਵੇਗਾ। ਉਹ ਚੁੱਪਚਾਪ ਦੇਖਦੇ ਰਹਿਣ, ਇਹ ਨਾ ਦੱਸਣ ਕਿ ਉਹ ਉਨ੍ਹਾਂ ਦੇ ਨਾਲ ਹਨ। ਇਸ ਤੋਂ ਬਾਅਦ ਸੀਐਮ ਮਾਨ ਨੇ ਏਅਰ ਹੋਸਟਸ ਨੂੰ ਆਪਣੇ ਕੋਲ ਸੱਦਿਆ ਅਤੇ ਕੁਝ ਅਜਿਹੇ ਸ਼ਬਦ ਬੋਲੇ, ਜਿਨ੍ਹਾਂ ਦਾ ਏਅਰ ਹੋਸਟਸ ਨੂੰ ਪਤਾ ਨਹੀਂ ਸੀ ਕਿ ਉਹ ਕੀ ਬੋਲ ਰਹੇ ਹਨ।
ਇਹ ਵੀ ਪੜ੍ਹੋ: Weather Report: ਮੌਸਮ ਵਿਭਾਗ ਵੱਲੋਂ ਤੇਜ਼ ਬਾਰਸ਼ ਦਾ ਅਲਰਟ, 20 ਜੂਨ ਮਗਰੋਂ ਕਦੇ ਵੀ ਦਸਤਕ ਦੇ ਸਕਦਾ ਮਾਨਸੂਨ
ਏਅਰ ਹੋਸਟਸ ਉਨ੍ਹਾਂ ਦੇ ਸ਼ਬਦਾਂ ਨੂੰ ਸਮਝ ਨਹੀਂ ਪਾ ਰਹੀ ਸੀ, ਤਾਂ ਏਅਰ ਹੋਸਟਸ ਨੂੰ ਲੱਗਿਆ ਕਿ ਉਹ ਕੁਝ ਗੁੱਸੇ ਵਿੱਚ ਬੋਲ ਰਹੇ ਹਨ ਅਤੇ ਉਨ੍ਹਾਂ ਦੀ ਫਲਾਈਟ ਨੂੰ ਗਾਲਾਂ ਕੱਢ ਰਹੇ ਹਨ। ਇਸ ਤੋਂ ਬਾਅਦ ਏਅਰ ਹੋਸਟਸ ਨੇ ਪਲੇਨ ਦੇ ਕੈਪਟਨ ਨੂੰ ਸੱਦ ਲਿਆ ਤੇ ਫਿਰ ਸੀਐਮ ਮਾਨ ਵੀ ਉਸ ਭਾਸ਼ਾ ਵਿੱਚ ਹੀ ਬੋਲਣ ਲੱਗ ਗਏ ਤਾਂ ਕੈਪਟਨ ਉਨ੍ਹਾਂ ਨੂੰ ਆਪਣੇ ਨਾਲ ਲੈ ਗਿਆ ਅਤੇ ਉਨ੍ਹਾਂ ਦੇ ਮੂੰਹ ਦੇ ਅੱਗੇ ਮਾਈਕ ਲਾ ਕੇ ਕਿਹਾ ਕਿ ਹੁਣ ਬੋਲੋ। ਇਸ ਤੋਂ ਬਾਅਦ ਭਗਵੰਤ ਮਾਨ ਨੇ ਉਨ੍ਹਾਂ ਸ਼ਬਦਾਂ ਨੂੰ ਬੋਲਿਆ ਤਾਂ ਪੂਰੀ ਫਲਾਈਟ ਦੇ ਲੋਕ ਸੁਣਦੇ ਰਹੇ। ਜਿਸ ਤੋਂ ਬਾਅਦ ਫਲਾਈਟ ਦੇ ਕਪਤਾਨ ਨੇ ਉੱਥੇ ਮੌਜੂਦ ਲੋਕਾਂ ਨੂੰ ਪੁੱਛਿਆ ਕਿ ਕੀ ਉਹ ਜੋ ਭਾਸ਼ਾ ਬੋਲ ਰਹੇ ਸਨ, ਕੀ ਕੋਈ ਜਾਣਦਾ ਹੈ। ਕੋਈ ਵੀ ਉਸ ਭਾਸ਼ਾ ਨੂੰ ਨਹੀਂ ਜਾਣਦਾ ਸੀ, ਕਿਉਂਕਿ ਇਹ ਕੋਈ ਭਾਸ਼ਾ ਨਹੀਂ ਸੀ।
ਸੀਐਮ ਮਾਨ ਨੇ ਅੱਗੇ ਦੱਸਿਆ ਕਿ ਜਦੋਂ ਕਿਸੇ ਨੂੰ ਉਹ ਸ਼ਬਦ ਸਮਝ ਨਹੀਂ ਆਏ ਕਿ ਉਹ ਕੀ ਬੋਲ ਰਹੇ ਹਨ ਤਾਂ ਫਲਾਈਟ ਦੇ ਕਪਤਾਨ ਨੇ ਉਨ੍ਹਾਂ ਨੂੰ ਫਰਸਟ ਕਲਾਸ ਵਿੱਚ ਲੈ ਜਾ ਕੇ ਬਿਠਾ ਦਿੱਤਾ। ਜਦੋਂ ਉਹ ਪਹਿਲੀ ਵਾਰ ਫਰਸਟ ਕਲਾਸ ਵਿੱਚ ਬੈਠੇ ਸੀ ਤਾਂ ਉਨ੍ਹਾਂ ਦੀ ਸੇਵਾ ਹੋਣੀ ਸ਼ੁਰੂ ਹੋ ਗਈ, ਉਹ ਜੋ ਮੰਗ ਰਹੇ ਸੀ, ਉਹ ਮਿਲ ਰਿਹਾ ਸੀ। ਫਿਰ ਕੁਝ ਦੇਰ ਬਾਅਦ ਇਕ ਏਅਰ ਹੋਸਟੈਸ ਆਈ ਅਤੇ ਉਨ੍ਹਾਂ ਨੂੰ ਪਰਚੀ ਦਿੱਤੀ ਅਤੇ ਕਿਹਾ ਕਿ ਤੁਹਾਡੀ ਸੀਟ ਦੇ ਕੋਲ ਬੈਠੇ ਵਿਅਕਤੀ ਨੇ ਭੇਜੀ ਹੈ। ਜਦੋਂ ਉਨ੍ਹਾਂ ਨੇ ਪਰਚੀ ਖੋਲ੍ਹੀ ਤਾਂ ਪੰਜਾਬੀ ਵਿਚ ਲਿਖਿਆ ਸੀ ਕਿ ਸਾਨੂੰ ਵੀ ਇੱਥੇ ਸੱਦ ਲਿਓ ਤਾਂ ਉਨ੍ਹਾਂ ਨੇ ਪਰਚੀ ਦੀ ਦੂਜੀ ਸਾਈਡ 'ਤੇ ਲਿਖਿਆ ਕਿ ਇਹ ਇਹ ਮੇਰੀ ਮਿਹਨਤ ਦੀ ਕਮਾਈ ਹੋਈ ਸੀਟ ਹੈ।
ਇਹ ਵੀ ਪੜ੍ਹੋ: ਸਰਕਾਰੀ ਦਾਅਵਿਆਂ ਤੋਂ ਅੱਕ ਨਸ਼ਿਆਂ ਖਿਲਾਫ ਖੁਦ ਹੀ ਡਟਣ ਲੱਗੇ ਪਿੰਡਾਂ ਦੇ ਲੋਕ, ਸਮਾਜਿਕ ਬਾਈਕਾਟ ਦਾ ਐਲਾਨ