ਟਰੂਡੋ ਨੂੰ ਪੰਗਾ ਪਾਉਣ ਵਾਲਾ ਜਸਪਾਲ ਅਟਵਾਲ ਕੌਣ?
ਏਬੀਪੀ ਸਾਂਝਾ | 23 Feb 2018 12:38 PM (IST)
ਚੰਡੀਗੜ੍ਹ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਈ ਡਿਨਰ ਪਾਰਟੀ ਵਿੱਚ ਸਾਬਕਾ ਖਾਲਿਸਤਾਨੀ ਜਸਪਾਲ ਸਿੰਘ ਅਟਵਾਲ ਨੂੰ ਸੱਦਾ ਦੇਣ 'ਤੇ ਵਿਵਾਦ ਹੋਇਆ ਹੈ। ਇਸ ਵਿਵਾਦ ਕਰਕੇ ਕੈਨੇਡਾ ਦੇ ਨਾਲ-ਨਾਲ ਭਾਰਤੀ ਅੰਬੈਸੀ ਉੱਪਰ ਵੀ ਸਵਾਲ ਉੱਠੇ ਹਨ ਕਿ ਆਖਰ ਅਟਵਾਲ ਨੂੰ ਵੀਜ਼ਾ ਕਿਵੇਂ ਮਿਲਿਆ। ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਆਖਰ ਕੌਣ ਹੈ ਜਸਪਾਲ ਅਟਵਾਲ? ਜਸਪਾਲ ਅਟਵਾਲ ਖਾਲਿਸਤਾਨ ਦਾ ਹਮਾਇਤੀ ਰਿਹਾ ਹੈ। ਉਹ ਪਾਬੰਦੀਸ਼ੁਦਾ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵਿੱਚ ਕੰਮ ਕਰਦਾ ਰਿਹਾ ਹੈ। ਇਸ ਸੰਗਠਨ ਨੂੰ 1980 ਦੇ ਦਹਾਕੇ ਵਿੱਚ ਕੈਨੇਡਾ ਸਰਕਾਰ ਨੇ ਅੱਤਵਾਦੀ ਸੰਗਠਨ ਐਲਾਨਿਆ ਸੀ। ਅਟਵਾਲ ਨੂੰ ਪੰਜਾਬ ਦੇ ਸਾਬਕਾ ਮੰਤਰੀ ਮਲਕੀਤ ਸਿੰਘ ਸਿੱਧੂ ਤੇ ਤਿੰਨ ਹੋਰਾਂ ਉੱਪਰ ਜਾਨਲੇਵਾ ਹਮਲਾ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਹ ਘਟਨਾ 1986 ਵਿੱਚ ਵੈਂਕੂਵਰ ਟਾਪੂ 'ਤੇ ਵਾਪਰੀ ਸੀ। ਜਸਪਾਲ ਅਟਵਾਲ ਉਨ੍ਹਾਂ ਚਾਰ ਲੋਕਾਂ ਵਿੱਚ ਸ਼ਾਮਲ ਸੀ ਜਿਨ੍ਹਾਂ ਨੇ ਸਿੱਧੂ ਦੀ ਕਾਰ ਉੱਪਰ ਘਾਤ ਲਾ ਕੇ ਗੋਲੀਆਂ ਚਲਾਈਆਂ ਸੀ। ਹਾਲਾਂਕਿ ਸਿੱਧੂ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਇਸ ਤੋਂ ਇਲਾਵਾ ਅਟਵਾਲ ਨੂੰ 1985 ਵਿੱਚ ਆਟੋਮੋਬਾਈਲ ਧੋਖਾਧੜੀ ਕੇਸ ਵਿੱਚ ਵੀ ਦੋਸ਼ੀ ਪਾਇਆ ਗਿਆ ਸੀ।