ਜਲੰਧਰ: ਲੁਧਿਆਣਾ ਦੇ ਕੰਸਟ੍ਰਕਸ਼ਨ ਘੁਟਾਲੇ ਵਿੱਚ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਸਾਰੀਆਂ ਪਾਰਟੀਆਂ ਘੇਰ ਰਹੀਆਂ ਹਨ ਪਰ ਭ੍ਰਿਸ਼ਟਾਚਾਰ ਖਿਲਾਫ ਹਮੇਸ਼ਾਂ ਝੰਡਾ ਚੁੱਕਣ ਵਾਲੇ ਲੋਕ ਇਨਸਾਫ ਪਾਰਟੀ ਵਾਲੇ ਬੈਂਸ ਭਰਾ ਚੁੱਪ ਹਨ। ਇਸ ਬਾਰੇ ਉਨ੍ਹਾਂ ਦੇ ਭਾਈਵਾਲ ਸੁਖਪਾਲ ਖਹਿਰਾ ਕੋਲ ਵੀ ਕੋਈ ਜਵਾਬ ਨਹੀਂ। ਖਹਿਰਾ ਖੁਦ ਇਸ ਹਫਤੇ ਭਾਰਤ ਭੂਸ਼ਣ ਆਸ਼ੂ 'ਤੇ ਐਕਸ਼ਨ ਕਰਵਾਉਣ ਲਈ ਹਾਈਕੋਰਟ ਜਾ ਰਹੇ ਹਨ।
ਖਹਿਰਾ ਨੇ ਕਿਹਾ ਹੈ ਕਿ ਭ੍ਰਿਸ਼ਟਾਚਾਰ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਹੈ ਪਰ ਬੈਂਸ ਕਿਉਂ ਚੁੱਪ ਹਨ, ਇਹ ਉਹੀ ਦੱਸ ਸਕਦੇ ਹਨ। ਇਸ ਮੁੱਦੇ 'ਤੇ ਬੈਂਸ ਦੀ ਚੁੱਪੀ 'ਤੇ ਖਹਿਰਾ ਦਾ ਕਹਿਣਾ ਹੈ ਕਿ ਸਾਰਿਆਂ ਦਾ ਆਪਣਾ-ਆਪਣਾ ਨਜ਼ਰੀਆ ਹੁੰਦਾ ਹੈ। ਭ੍ਰਿਸ਼ਟਾਚਾਰ 'ਤੇ ਵੀ ਸਾਰਿਆਂ ਦੇ ਵੱਖੋ-ਵੱਖ ਨਜ਼ਰੀਏ ਹੋ ਸਕਦੇ ਹਨ।
ਦਰਅਸਲ ਸਵਾਲ ਉੱਠ ਰਹਿਹਾ ਹੈ ਕਿ ਇਸ ਮਾਮਲੇ 'ਤੇ ਬੈਂਸ ਕਿਉਂ ਚੁੱਪ ਹਨ ਜਦਕਿ ਉਹ ਲੁਧਿਆਣਾ ਵਿੱਚ ਛੋਟੇ-ਮੋਟੇ ਮੁੱਦਿਆਂ 'ਤੇ ਆਵਾਜ਼ ਚੁੱਕਦੇ ਰਹਿੰਦੇ ਹਨ, ਇਸ ਦਾ ਖਹਿਰਾ ਕੋਲ ਕੋਈ ਜਵਾਬ ਨਹੀਂ। ਦੂਜੇ ਪਾਸੇ ਆਮ ਆਦਮੀ ਪਾਰਟੀ ਤੇ ਪੰਜਾਬੀ ਏਕਤਾ ਪਾਰਟੀ ਨੇ ਭਾਰਤ ਭੂਸ਼ਨ ਆਸ਼ੂ ਖਿਲਾਫ ਝੰਡਾ ਚੁੱਕਿਆ ਹੋਇਆ ਹੈ।