ਖਹਿਰਾ 'ਤੇ ਵਰ੍ਹੇ ਸੁਖਬੀਰ ਤੋਂ ਜਦੋਂ ਮਜੀਠੀਆ ਬਾਰੇ ਪੁੱਛਿਆ ਤਾਂ ਛਾਈ ਖਾਮੋਸ਼ੀ!
ਏਬੀਪੀ ਸਾਂਝਾ | 22 Nov 2017 03:39 PM (IST)
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਜਦੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਖਿਲਾਫ ਬੋਲ ਰਹੇ ਸੀ ਤਾਂ ਉਨ੍ਹਾਂ ਨੂੰ ਬਿਕਰਮ ਮਜੀਠੀਆ ਦੇ ਕਥਿਤ ਨਸ਼ਾ ਤਸਕਰੀ ਮਾਮਲੇ ਵਿੱਚ ਨਾਂ ਗੂੰਝਣ ਦੇ ਮਾਮਲੇ ਬਾਰੇ ਪੁੱਛਿਆ ਗਿਆ। ਉਹ ਖਹਿਰਾ ਨੂੰ ਤਾਂ ਖੂਬ ਰਗੜੇ ਲਾਉਂਦੇ ਰਹੇ ਪਰ ਮਜੀਠੀਆ ਬਾਰੇ ਕੋਈ ਜਵਾਬ ਨਹੀਂ ਦਿੱਤਾ ਤੇ ਚਲੇ ਗਏ। ਇਸ ਤੋਂ ਇਲਾਵਾ ਵੀ ਉਹ ਹੋਰ ਸਵਾਲਾਂ ਦਾ ਜਵਾਬ ਦਿੰਦੇ ਨਜ਼ਰ ਨਹੀਂ ਆਏ। ਉਹ ਆਏ ਤੇ ਆਪਣੀ ਗੱਲ ਕਹਿ ਕੇ ਤੁਰ ਗਏ। ਇਸ ਮੌਕੇ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਸੁਖਪਾਲ ਖਹਿਰਾ ਨਸ਼ਾ ਤਸਕਰੀ ਦੀ ਕਮਾਈ ਦਾ ਹਿੱਸਾ ਅਰਵਿੰਦ ਕੇਜਰੀਵਾਲ ਨੂੰ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਫੰਡਿੰਗ, ਖਹਿਰਾ ਨਸ਼ਾ ਤਸਕਰੀ ਦੀ ਕਮਾਈ 'ਚੋਂ ਕਰਦਾ ਹੈ। ਸੁਖਬੀਰ ਨੇ ਕਿਹਾ ਕਿ ਖਹਿਰਾ ਖ਼ਿਲਾਫ਼ ਕੇਜਰੀਵਾਲ ਐਕਸ਼ਨ ਇਸ ਕਰਕੇ ਨਹੀਂ ਲੈਂਦੇ ਕਿਉਂਕਿ ਉਹ ਜਾਣਦੇ ਹਨ ਕਿ ਜੇਕਰ ਉਸ ਨੂੰ ਅਹੁਦੇ ਤੋਂ ਹਟਾਇਆ ਤਾਂ ਇਹ ਉਨ੍ਹਾਂ ਦੇ ਸਾਰੇ ਰਾਜ਼ ਖੋਲ੍ਹ ਦੇਵੇਗਾ। ਉਨ੍ਹਾਂ ਸੁਖਪਾਲ ਖਹਿਰਾ ਨੂੰ ਨਸ਼ਾ ਤਸਕਰੀ ਦਾ ਕਿੰਗ ਕਰਾਰ ਦਿੱਤਾ ਤੇ ਕਿਹਾ ਕਿ ਖਹਿਰਾ ਖ਼ਿਲਾਫ ਲੜਾਈ ਲਗਾਤਾਰ ਜਾਰੀ ਰਹੇਗੀ। ਦੱਸਣਯੋਗ ਹੈ ਕਿ ਕੱਲ੍ਹ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਤੇ ਸਾਬਕਾ ਵਿਧਾਇਕ ਬੀਬੀ ਜਗੀਰ ਕੌਰ ਨੇ ਐਲਾਨ ਕੀਤਾ ਸੀ ਕਿ ਜੇਕਰ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਤੁਰੰਤ ਅਸਤੀਫਾ ਨਾ ਦਿੱਤਾ ਤਾਂ ਉਹ ਤੇ ਉਨ੍ਹਾਂ ਦੀਆਂ ਵਰਕਰਾਂ ਸਰਦ ਰੁੱਤ ਸ਼ੈਸ਼ਨ ਦੌਰਾਨ ਉਸ ਨੂੰ ਵਿਧਾਨ ਸਭਾ ਅੰਦਰ ਦਾਖਲ ਨਹੀਂ ਹੋਣ ਦੇਣਗੀਆਂ।