ਜਲੰਧਰ: ਇੱਥੋਂ ਦੇ ਕਸਬੇ ਕਰਤਾਰਪੁਰ ਤੋਂ 10 ਕਿਲੋਮੀਟਰ ਦੂਰ ਪਿੰਡ ਚੀਮਾ ਵਿੱਚ 32 ਸਾਲਾ ਔਰਤ ਵੱਲੋਂ ਆਪਣੇ 27 ਸਾਲਾ ਪਤੀ ਦਾ ਲਿੰਗ ਚਾਕੂ ਨਾਲ ਵੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਉਸ ਦਾ ਗੁਪਤ ਅੰਗ 85% ਕੱਟਿਆ ਜਾ ਚੁੱਕਾ ਸੀ। ਡਾਕਟਰਾਂ ਨੇ ਪੀੜਤ ਵਿਅਕਤੀ ਦਾ ਇਲਾਜ ਕਰ ਦਿੱਤਾ ਹੈ, ਪਰ ਹੁਣ ਉਹ ਕਦੇ ਵੀ ਸਰੀਰਕ ਸਬੰਧ ਨਹੀਂ ਬਣਾ ਸਕੇਗਾ।
ਪ੍ਰਾਪਤ ਜਾਣਕਾਰੀ ਮੁਤਾਬਕ ਪਤੀ-ਪਤਨੀ ਮੂਲ ਰੂਪ ਵਿੱਚ ਬਿਹਾਰ ਦੇ ਪਟਨਾ ਸਾਹਿਬ ਨੇੜਲੇ ਜ਼ਿਲ੍ਹਾ ਸੀਤਾਮੜ੍ਹੀ ਦੇ ਪਿੰਡ ਸੁੰਦਰ ਗਮਰਾਈ ਦੇ ਰਹਿਣ ਵਾਲੇ ਹਨ। ਦੋਵੇਂ ਚਾਰ ਸਾਲ ਤੋਂ ਵਿਆਹੇ ਹੋਏ ਹਨ ਤੇ ਚੀਮਾ ਦੇ ਕਿਸਾਨ ਦੇ ਖੇਤ 'ਚ ਬਣੇ ਕਮਰੇ ਵਿੱਚ ਰਹਿੰਦੇ ਹਨ। ਐਤਵਾਰ ਸਵੇਰੇ 11 ਵਜੇ ਜਦ ਪੀੜਤ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸੀ ਤਾਂ ਉਸ ਦੀ ਪਤਨੀ ਨੇ ਉਸ ਦਾ ਗੁਪਤ ਅੰਗ ਵੱਢ ਦਿੱਤਾ। ਉਹ ਪਿੰਡ ਤੋਂ ਮੁੱਖ ਸੜਕ ਤਕ ਭੱਜਦਾ ਹੋਇਆ ਆਇਆ ਪਰ ਨਸ਼ੇ ਵਿੱਚ ਹੋਣ ਕਾਰਨ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ। ਆਖਰ ਇੱਕ ਨੌਜਵਾਨ ਨੇ ਉਸ ਦੀ ਗੱਲ ਸੁਣੀ ਤੇ ਉਸ ਨੂੰ ਹਸਪਤਾਲ ਪਹੁੰਚਾਇਆ।
ਜਲੰਧਰ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਪਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਸ ਦੀ ਪਤਨੀ ਦਾ ਇਹ ਦੂਜਾ ਵਿਆਹ ਹੈ ਤੇ ਉਸ ਦੇ ਸਬੰਧ ਉਸ ਦੇ ਬਿਹਾਰੀ ਸਾਥੀ ਰਾਜੂ ਨਾਲ ਵੀ ਹਨ। ਉਸ ਨੇ ਦੋਸ਼ ਲਾਇਆ ਕਿ ਰਾਜੂ ਦੇ ਕਹਿਣ 'ਤੇ ਹੀ ਉਸ ਦੀ ਪਤਨੀ ਨੇ ਉਸ ਨਾਲ ਅਜਿਹਾ ਕੀਤਾ ਹੈ। ਐਤਵਾਰ ਸਵੇਰੇ ਇਸੇ ਗੱਲ 'ਤੇ ਦੋਵਾਂ ਦਾ ਵਿਵਾਦ ਹੋਇਆ ਤੇ ਉਸ ਦੀ ਪਤਨੀ ਨੇ ਸਬਜ਼ੀ ਕੱਟਣ ਵਾਲੀ ਕਰਦ ਨਾਲ ਉਸ ਦਾ ਲਿੰਗ ਹੀ ਵੱਢ ਦਿੱਤਾ। ਕਰਤਾਰਪੁਰ ਥਾਣੇ ਦੇ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਹਾਲੇ ਪੀੜਤ ਵਿਅਕਤੀ ਦੇ ਬਿਆਨ ਨਹੀਂ ਦਰਜ ਹੋ ਸਕੇ, ਉਸ ਦੇ ਮੈਡੀਕਲ ਰੂਪ ਵਿੱਚ ਫਿੱਟ ਹੋਣ ਮਗਰੋਂ ਹੀ ਕਾਰਵਾਈ ਕੀਤੀ ਜਾ ਸਕੇਗੀ।
ਸਰੀਰਕ ਸਬੰਧ ਬਣਾਉਣ 'ਤੇ ਹੋਇਆ ਝਗੜਾ, ਗੁੱਸੇ 'ਚ ਪਤਨੀ ਨੇ ਕੱਟਿਆ ਪਤੀ ਦਾ ਗੁਪਤ ਅੰਗ
ਏਬੀਪੀ ਸਾਂਝਾ
Updated at:
24 Jun 2019 04:01 PM (IST)
ਐਤਵਾਰ ਸਵੇਰੇ 11 ਵਜੇ ਜਦ ਪੀੜਤ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਸੀ ਤਾਂ ਉਸ ਦੀ ਪਤਨੀ ਨੇ ਉਸ ਦਾ ਗੁਪਤ ਅੰਗ ਵੱਢ ਦਿੱਤਾ। ਉਹ ਪਿੰਡ ਤੋਂ ਮੁੱਖ ਸੜਕ ਤਕ ਭੱਜਦਾ ਹੋਇਆ ਆਇਆ ਪਰ ਨਸ਼ੇ ਵਿੱਚ ਹੋਣ ਕਾਰਨ ਕਿਸੇ ਨੇ ਉਸ ਦੀ ਮਦਦ ਨਹੀਂ ਕੀਤੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -