ਅੰਮ੍ਰਿਤਸਰ: ਪੰਜਾਬ ਵਿੱਚ ਪਿਆਜ਼ ਦੀਆਂ ਕੀਮਤਾਂ ਤੋਂ ਰਾਹਤ ਮਿਲ ਸਕਦੀ ਹੈ। ਭਾਰਤ ਦੇ ਨਾਸਿਕ ਤੇ ਮੱਧ ਪ੍ਰਦੇਸ਼ ਵਿੱਚ ਬਾਰਸ਼ ਨਾਲ ਪਿਆਜ਼ ਦੀ ਫ਼ਸਲ ਖਰਾਬ ਹੋਣ ਤੋਂ ਬਾਅਦ ਅਫ਼ਗ਼ਾਨਿਸਤਾਨ ਤੋਂ ਪਿਆਜ਼ ਆਉਣਾ ਸ਼ੁਰੂ ਹੋ ਗਿਆ ਹੈ।
ਅੰਮ੍ਰਿਤਸਰ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਜਤਿੰਦਰ ਖੁਰਾਣਾ ਨੇ ਦੱਸਿਆ ਕਿ 85 ਟਰੱਕ ਪਾਕਿਸਤਾਨ ਰਸਤੇ ਅਫ਼ਗ਼ਾਨਿਸਤਾਨ ਤੋਂ ਪਿਆਜ਼ ਦੇ ਆਏ ਹਨ। ਇਸ ਤੋਂ ਇਲਾਵਾ 200 ਦੇ ਕਰੀਬ ਟਰੱਕ ਆਉਣ ਵਾਲੇ ਦਿਨਾਂ ਵਿੱਚ ਆਉਣਗੇ। ਇਸ ਨਾਲ 15 ਤੋਂ 20 ਰੁਪਏ ਪਿਆਜ਼ ਸਸਤਾ ਹੋਣ ਦੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਅਫ਼ਗ਼ਾਨਿਸਤਾਨ ਤੋਂ ਆਏ 85 ਟਰੱਕਾਂ ਵਿੱਚੋਂ 20 ਦੇ ਕਰੀਬ ਹੀ ਅੰਮ੍ਰਿਤਸਰ ਦੀ ਮੰਡੀ ਵਿੱਚ ਆਏ ਹਨ। ਬਾਕੀ ਪੰਜਾਬ ਦੇ ਹੋਰਨਾਂ ਸ਼ਹਿਰਾਂ ਤੇ ਦਿੱਲੀ ਦੇ ਵਪਾਰੀਆਂ ਵੱਲੋਂ ਪਿਆਜ਼ ਮੰਗਵਾਏ ਗਏ ਸਨ।
ਹੁਣ ਕੀਮਤਾਂ ਨੂੰ ਠੱਲ੍ਹ ਪਾਏਗਾ ਅਫਗਾਨੀ ਪਿਆਜ਼
ਏਬੀਪੀ ਸਾਂਝਾ
Updated at:
08 Dec 2019 04:18 PM (IST)
ਪੰਜਾਬ ਵਿੱਚ ਪਿਆਜ਼ ਦੀਆਂ ਕੀਮਤਾਂ ਤੋਂ ਰਾਹਤ ਮਿਲ ਸਕਦੀ ਹੈ। ਭਾਰਤ ਦੇ ਨਾਸਿਕ ਤੇ ਮੱਧ ਪ੍ਰਦੇਸ਼ ਵਿੱਚ ਬਾਰਸ਼ ਨਾਲ ਪਿਆਜ਼ ਦੀ ਫ਼ਸਲ ਖਰਾਬ ਹੋਣ ਤੋਂ ਬਾਅਦ ਅਫ਼ਗ਼ਾਨਿਸਤਾਨ ਤੋਂ ਪਿਆਜ਼ ਆਉਣਾ ਸ਼ੁਰੂ ਹੋ ਗਿਆ ਹੈ।
- - - - - - - - - Advertisement - - - - - - - - -