ਮਹਿਲਾ ਵੱਲੋਂ ਏਸੀਪੀ ’ਤੇ ਛੇੜਛਾੜ ਦੇ ਇਲਜ਼ਾਮ
ਏਬੀਪੀ ਸਾਂਝਾ | 08 Apr 2018 12:59 PM (IST)
ਲੁਧਿਆਣਾ: ਇੱਥੇ ਇੱਕ ਮਹਿਲਾ ਨੇ ਏਸੀਪੀ ਪਵਨਜੀਤ ’ਤੇ ਉਸ ਨਾਲ ਦਫ਼ਤਰ ਅੰਦਰ ਛੇੜਖਾਨੀ ਕਰਨ ਦਾ ਇਲਜ਼ਾਮ ਲਾਇਆ ਹੈ। ਪੀੜਤਾ ਨੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਆਪਣੇ ਮੈਡੀਕਲ ਦੌਰਾਨ ਮੀਡੀਆ ਨਾਲ ਗੱਲਬਾਤ ਕੀਤੀ। ਪੀੜਤ ਔਰਤ ਦਾ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਇਸ ਦੇ ਫ਼ੈਸਲੇ ਲਈ ਪੁਲਿਸ ਨੇ ਦੋਵਾਂ ਧਿਰਾਂ ਨੂੰ ਬੀਤੇ ਕੱਲ੍ਹ ਥਾਣੇ ਬੁਲਾਇਆ ਸੀ। ਉਧਰ ਏਸੀਪੀ ਪਵਨਜੀਤ ਨੇ ਮਹਿਲਾ ਵੱਲੋਂ ਲਾਏ ਦੋਸ਼ ਖਾਰਜ ਕਰ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਉਸ ਦਾ ਉੱਠਣ-ਬੈਠਣ ਠੀਕ ਨਹੀਂ ਤੇ ਹੁਣ ਤਕ ਉਹ 3-4 ਵਿਆਹ ਕਰਾ ਚੁੱਕੀ ਹੈ।