ਰੇਲ ਰੋਕੋ ਅੰਦੋਲਨ ਨੂੰ ਹੋਇਆ ਮਹੀਨਾ, ਅੰਮ੍ਰਿਤਸਰ 'ਚ ਔਰਤਾਂ ਵੱਲੋਂ ਵਿਸ਼ਾਲ ਰੈਲੀ ‘ਚ ਕੇਂਦਰ ਸਰਕਾਰ ਨੂੰ ਲਲਕਾਰ
ਏਬੀਪੀ ਸਾਂਝਾ
Updated at:
23 Oct 2020 07:10 PM (IST)
2024 ਤਕ ਵੀ ਚੱਲਿਆ ਸੰਘਰਸ਼ ਤਾਂ ਮੋਦੀ ਖਿਲਾਫ ਜਾਰੀ ਰੱਖਾਂਗੇ ਲੜਾਈ।
ਮੋਦੀ ਨੂੰ ਕਿਸਾਨਾਂ ਦਾ ਡਰ ਸਤਾ ਰਿਹਾ ਤਾਂ ਅੱਜ ਉਸ ਨੇ ਕਾਨੂੰਨ ਨਾ ਵਾਪਸ ਲੈਣ ਦੀ ਗੱਲ ਕਹੀ।
NEXT
PREV
ਗਗਨਦੀਪ ਸ਼ਰਮਾ ਦੀ ਰਿਪੋਰਟ
ਅੰਮ੍ਰਿਤਸਰ: ਪੰਜਾਬ ਦੇ ਕਿਸਾਨ ਸੱਤ ਸਤੰਬਰ ਤੋਂ ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੀ ਰਾਹ ‘ਤੇ ਚੱਲ ਰਹੇ ਹਨ। ਜਿਸ ਤਹਿਤ ਇਸ ਸੰਘਰਸ਼ ਦੇ ਰਸਤੇ 'ਚ ਅੰਦੋਲਨ ਦੇ ਕਈ ਨਿਵੇਕਲੇ ਰੂਪ ਦੇਖਣ ਨੂੰ ਮਿਲੇ। ਇਨਾਂ 'ਚੋਂ ਫੇਰ ਚਾਹੇ ਗ੍ਰਿਫਤਾਰੀ ਅੰਦੋਲਨ ਦਾ ਸ਼ੁਰੂਆਤੀ ਰੂਪ ਹੋਵੇ ਜਾਂ ਜੇਲ੍ਹਾਂ ਦੇ ਬਾਹਰ ਪ੍ਰਦਰਸ਼ਨ ਹੋਵੇ ਕਈ ਅੰਦਾਜ਼ ਵੇਖਣ ਨੂੰ ਮਿਲੇ। ਇਸ ਤੋਂ ਬਾਅਦ ਕਿਸਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਦੇਵੀਦਾਸਪੁਰਾ ਰੇਲਵੇ ਟ੍ਰੈਕ ਨੇੜੇ ਪ੍ਰਦਰਸ਼ਨ ਸ਼ੁਰੂ ਕਰ ਰੇਲਾਂ ਰੋਕੋ ਦੀ ਹੁੰਕਾਰ ਭਰੀ। 24 ਸਤੰਬਰ ਨੂੰ ਦੇਵੀਦਾਸਪੁਰਾ ਰੇਲਵੇ ਟ੍ਰੈਕ ‘ਤੇ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਸੀ ਜੋ ਪਿਛਲੇ ਇੱਕ ਮਹੀਨੇ ਤੋਂ ਦਿਨ ਰਾਤ ਜਾਰੀ ਰਿਹਾ ਤੇ 29 ਅਕਤੂਬਰ ਤਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਅੱਜ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਅੰਦੋਲਨ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਅੰਮ੍ਰਿਤਸਰ ਸ਼ਹਿਰ ਦੀ ਰਣਜੀਤ ਅੇਵਨਿਊ ਗਰਾਊਂਡ 'ਚ ਔਰਤਾਂ ਦਾ ਵਿਸ਼ਾਲ ਇਕੱਠ ਕਰਕੇ ਕੇਂਦਰ ਸਰਕਾਰ ਖਿਲਾਫ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ। ਵੱਡੀ ਗਿਣਤੀ 'ਚ ਇੱਥੇ ਔਰਤਾਂ ਨੇ ਇਕੋ ਜਿਹੀਆਂ ਕੇਸਰੀ ਚੁੰਨੀਆਂ ਲੈਕੇ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।
ਅੰਮ੍ਰਿਤਸਰ ‘ਚ ਇਸ ਪ੍ਰਦਰਸ਼ਨ ਦੌਰਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਡਾਨੀ ਤੇ ਅੰਬਾਨੀ ਦਾ ਪੁੱਤਲਾ ਵੀ ਸਾੜਿਆ ਗਿਆ। ਵੱਡੀ ਗਿਣਤੀ ਪੁੱਜੀਆਂ ਔਰਤਾਂ ਨੇ ਕਿਹਾ ਕਿ ਪੰਜਾਬ ਦੀਆਂ ਔਰਤਾਂ ਹੁਣ ਕੇਂਦਰ ਸਰਕਾਰ ਦੇ ਖਿਲਾਫ ਲੜਾਈ 'ਚ ਕੁਦ ਗਈਆਂ ਹਨ ਅਤੇ ਇਸ ਲੜਾਈ ਨੂੰ ਹੁਣ ਅਖੀਰ ਤਕ ਝਾਂਸੀ ਦੀ ਰਾਣੀ ਵਾਂਗ ਲੜਨਗੀਆਂ।
ਇਸ ਦੌਰਾਨ ਵੱਖ-ਵੱਖ ਪਿੰਡਾਂ 'ਚੋਂ ਪੁੱਜੀਆਂ ਕਿਸਾਨ ਬੀਬੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਤਬਾਹ ਕਰਨ ‘ਤੇ ਤੁਲੀ ਹੋਈ ਹੈ ਪਰ ਪੰਜਾਬ ਦੀਆਂ ਔਰਤਾਂ ਅਜਿਹਾ ਬਿਲਕੁਲ ਨਹੀਂ ਹੋਣ ਦੇਣਗੀਆਂ ਕਿਉਂਕਿ ਇੱਕ ਪਾਸੇ ਜਿੱਥੇ ਸਾਡੇ ਕਿਸਾਨ ਭਰਾ ਸਾਡੀ ਅਗਵਾਈ ਕਰਕੇ ਦਿਨ ਰਾਤ ਸੰਘਰਸ਼ ਕਰ ਰਹੇ ਹਨ, ਉਥੇ ਹੀ ਪੰਜਾਬ ਦੀਆਂ ਔਰਤਾਂ ਵੀ ਦਿਨ ਰਾਤ ਇੱਕ ਕਰਦੀਆਂ ਹੋਈਆਂ ਮੋਢੇ ਨਾਲ ਮੋਢਾ ਜੋੜ ਕੇ ਇਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਫੈਸਲਾਕੁੰਨ ਲੜਾਈ ਲੜਨਗੀਆਂ। ਇਸ ਦੌਰਾਨ ਔਰਤਾਂ ਨੇ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਆੜੇ ਹੱਥੀ ਲਿਆ।
ਦੂਜੇ ਪਾਸੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਅੱਜ ਦੇ ਇਕੱਠ ਤੋਂ ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਔਰਤਾਂ ਹੁਣ ਪੰਜਾਬ ਦੇ ਕਿਸਾਨਾਂ ਵਾਂਗ ਕੇਂਦਰ ਨਾਲ ਸਿੱਧੀ ਟੱਕਰ ਲੈਣ ਲਈ ਨਿੱਤਰੀਆਂ ਹਨ ਤੇ ਪਿਛੋਕੜ 'ਚ ਜਦੋਂ ਵੀ ਕਦੇ ਔਰਤਾਂ ਨੇ ਕਿਸੇ ਲੜਾਈ ‘ਚ ਯੋਗਦਾਨ ਪਾਇਆ ਹੈ ਤਾਂ ਉਹ ਹਮੇਸ਼ਾ ਸਫਲ ਹੋਇਆ ਹੈ।
ਪ੍ਰਧਾਨ ਮੰਤਰੀ ਵੱਲੋਂ ਕਿਸਾਨਾਂ ਨੂੰ ਦੋ ਟੁੱਕ ਦਿੱਤੇ ਜਵਾਬ 'ਚ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਮੋਦੀ ਨੂੰ ਕਿਤੇ ਨਾ ਕਿਤੇ ਕਿਸਾਨਾਂ ਦਾ ਡਰ ਸਤਾ ਰਿਹਾ ਹੈ, ਜਿਸ ਕਰਕੇ ਉਹ ਅਜਿਹੀ ਬਿਆਨਬਾਜ਼ੀ ਕਰ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਉਹ 2024 ਤਕ ਆਪਣਾ ਸੰਘਰਸ਼ ਜਾਰੀ ਰੱਖਣ ਲਈ ਤਿਆਰ ਬਰ ਤਿਆਰ ਹਨ। ਪੰਧੇਰ ਨੇ ਅੱਗੇ ਕਿਹਾ ਕਿ 25 ਅਕਤੂਬਰ ਨੂੰ ਹਰੇਕ ਪਿੰਡ ‘ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਮੋਦੀ ਸਰਕਾਰ ਖਿਲਾਫ਼ ਧਰਨੇ ਅਤੇ ਅਰਥੀ ਫੂਕ ਪ੍ਰਦਰਸ਼ਨ ਹੋਣਗੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

- - - - - - - - - Advertisement - - - - - - - - -