ਚੰਡੀਗੜ੍ਹ: ਪਿਛਲੇ 40 ਦਿਨਾਂ ਤੋਂ ਹੋਈਆਂ 33 ਫ਼ੀਸਦੀ ਮੌਤਾਂ ਨਾਲ ਕੋਵਿਡ ਮੌਤਾਂ (Death Due to Corona) ਦੀ ਗਿਣਤੀ ਪੰਜਾਬ 'ਚ 10,000 ਦੇ ਅੰਕੜੇ (Corona Deaths in Punjab) 'ਤੇ ਪਹੁੰਚ ਗਈ ਹੈ। ਇਸ ਨੇ ਸੂਬੇ 'ਚ ਹੁਣ ਤਕ ਦੇ 45 ਫ਼ੀਸਦੀ ਕੇਸਾਂ 'ਚ ਇਸ ਸਥਿਤੀ 'ਚ ਵਾਧਾ ਦਰਜ ਕੀਤਾ ਹੈ।


ਮਾਹਰਾਂ ਦਾ ਕਹਿਣਾ ਹੈ ਕਿ ਸੂਬਾ 'ਚ ਹਾਲਾਤ ਬਹੁਤ ਮਾੜੇ ਨਜ਼ਰ ਆ ਰਹੇ ਹਨ, ਕਿਉਂਕਿ ਮਈ ਦੇ ਤੀਜੇ ਹਫ਼ਤੇ ਕੇਸਾਂ ਦੀ ਗਿਣਤੀ ਪ੍ਰਤੀ ਦਿਨ 10,000 ਹੋ ਸਕਦੀ ਹੈ।


ਕੋਵਿਡ (Covid-19 Case) ਦਾ ਪਹਿਲਾ ਕੇਸ ਪਿਛਲੇ ਸਾਲ 8 ਮਾਰਚ ਨੂੰ ਦਰਜ ਹੋਇਆ ਸੀ ਅਤੇ ਪਹਿਲੀ ਮੌਤ 18 ਮਾਰਚ ਨੂੰ ਹੋਈ ਸੀ। ਇਕ ਸਾਲ 'ਚ 28 ਮਾਰਚ 2021 ਤਕ ਸੂਬੇ ਵਿੱਚ 2.31 ਲੱਖ ਮਾਮਲੇ ਤੇ 6,690 ਮੌਤਾਂ ਹੋਈਆਂ ਹਨ।


28 ਮਾਰਚ ਤੋਂ 7 ਮਈ ਦਰਮਿਆਨ ਸੂਬੇ 'ਚ 1.85 ਲੱਖ ਕੇਸ ਦਰਜ ਹੋਏ ਹਨ ਅਤੇ ਤਕਰੀਬਨ 3,300 ਮੌਤਾਂ ਹੋਈਆਂ ਹਨ। ਦਿਨ ਬੀਤਣ ਨਾਲ ਸਥਿਤੀ ਹੋਰ ਬਦਤਰ ਹੁੰਦੀ ਜਾ ਰਹੀ ਹੈ। ਬੁੱਧਵਾਰ ਨੂੰ ਇਕ ਦਿਨ 'ਚ ਪਹਿਲੀ ਵਾਰ ਤਾਜ਼ਾ ਮਾਮਲਿਆਂ ਦੀ ਗਿਣਤੀ 8,000 ਨੂੰ ਪਾਰ ਕਰ ਗਈ। ਇਸੇ ਤਰ੍ਹਾਂ 182 ਮੌਤਾਂ ਵੀ ਹੁਣ ਤਕ ਦੀ ਸਭ ਤੋਂ ਵੱਧ ਹਨ।


ਮਾਹਰ ਕਹਿੰਦੇ ਹਨ ਕਿ ਮੌਜੂਦਾ ਵਾਧਾ ਮਈ ਦੇ ਮਹੀਨੇ ਤਕ ਜਾਰੀ ਰਹੇਗਾ। ਸੂਬੇ ਦੇ ਨੋਡਲ ਅਧਿਕਾਰੀ ਡਾ. ਰਾਜੇਸ਼ ਭਾਸਕਰ ਨੇ ਕਿਹਾ, "ਮਾਹਰਾਂ ਵੱਲੋਂ ਤਿਆਰ ਕੀਤੇ ਅੰਕੜਿਆਂ ਦੇ ਅਨੁਸਾਰ ਮਈ ਦੇ ਤੀਜੇ ਹਫ਼ਤੇ ਤਕ ਕੇਸਾਂ ਦੀ ਗਿਣਤੀ ਪ੍ਰਤੀ ਦਿਨ 10,000 ਤਕ ਪਹੁੰਚ ਸਕਦੀ ਹੈ। ਅਸੀਂ ਉਸ ਤੋਂ ਬਾਅਦ ਸੁਧਾਰ ਦੀ ਉਮੀਦ ਕਰ ਰਹੇ ਹਾਂ ਤੇ ਫਿਰ ਕੇਸ ਜੂਨ 'ਚ ਘਟ ਸਕਦੇ ਹਨ।"


ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਵੱਲੋਂ ਕੁੱਤੇ ਨੂੰ ਗੋਲੀ ਮਾਰਨ ਦੀ ਬਾਲੀਵੁੱਡ ਤੱਕ ਗੂੰਜ, John Abraham ਨੇ ਪਟਿਆਲਾ ਪੁਲਿਸ ਦੀ ਕੀਤੀ ਸ਼ਲਾਘਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904