Youth Suicide: ਖਰੜ ਅਧੀਨ ਪੈਂਦੇ ਪਿੰਡ ਘੜੂੰਆਂ ਵਿੱਚ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਇੱਕ ਵਿਦਿਆਰਥੀ ਨੇ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲੇ ਵਿਦਿਆਰਥੀ ਦੀ ਪਛਾਣ 19 ਸਾਲਾ ਸੁਮਿਤ ਚਕਰਾ ਵਜੋਂ ਹੋਈ ਹੈ। ਉਹ ਹਰਿਆਣਾ ਦਾ ਰਹਿਣ ਵਾਲਾ ਸੀ ਅਤੇ ਖਰੜ ਵਿਖੇ ਪੜ੍ਹਾਈ ਕਰਨ ਆਇਆ ਹੋਇਆ ਸੀ। ਦੋਸਤਾਂ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਨੇ ਇਹ ਕਦਮ ਚੁੱਕਣ ਤੋਂ ਪਹਿਲਾਂ ਵੀ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।
ਇਹ ਘਟਨਾ 15 ਜੁਲਾਈ ਨੂੰ ਦੇਰ ਸ਼ਾਮ ਵਾਪਰੀ। ਖਰੜ ਦੇ ਪਿੰਡ ਖਾਨਪੁਰ ਨੇੜੇ 19 ਸਾਲਾ ਸੁਮਿਤ ਅਚਾਨਕ ਟੈਂਕੀ 'ਤੇ ਚੜ੍ਹ ਗਿਆ। ਉਹ ਚੰਡੀਗੜ੍ਹ ਯੂਨੀਵਰਸਿਟੀ 'ਚ ਪੜ੍ਹਾਈ ਕਰਨ ਲਈ ਆਇਆ ਸੀ ਪਰ ਆਰਥਿਕ ਤੰਗੀ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਜਿਵੇਂ ਹੀ ਉਸ ਦੇ ਦੋਸਤਾਂ ਅਤੇ ਆਸਪਾਸ ਦੇ ਲੋਕਾਂ ਨੇ ਉਸ ਨੂੰ ਟੈਂਕੀ 'ਤੇ ਚੜ੍ਹਦਿਆਂ ਦੇਖਿਆ ਤਾਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਉਸ ਨੂੰ ਰੋਕਣ ਲਈ ਦੋ ਵਿਅਕਤੀ ਟੈਂਕੀ 'ਤੇ ਚੜ੍ਹ ਵੀ ਗਏ ਪਰ ਉਨ੍ਹਾਂ ਨੂੰ ਚੜ੍ਹਦੇ ਦੇਖ ਸੁਮਿਤ ਨੇ ਟੈਂਕੀ ਤੋਂ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪ੍ਰਾਪਤ ਜਾਣਕਾਰੀ ਅਨੁਸਾਰ ਸੁਮਿਤ ਆਰਥਿਕ ਤੰਗੀ ਕਾਰਨ ਡਿਪਰੈਸ਼ਨ ਵਿੱਚ ਸੀ। ਉਸ ਨੇ ਟੈਂਕੀ 'ਤੇ ਚੜ੍ਹਨ ਤੋਂ ਪਹਿਲਾਂ ਆਪਣਾ ਗੁੱਟ ਕੱਟਣ ਦੀ ਕੋਸ਼ਿਸ਼ ਵੀ ਕੀਤੀ ਸੀ। ਪਰ ਉਹ ਇਹ ਕਦਮ ਨਹੀਂ ਚੁੱਕ ਸਕਿਆ ਅਤੇ ਉਸ ਨੇ ਟੈਂਕੀ 'ਤੇ ਚੜ੍ਹ ਕੇ ਅਤੇ ਉੱਚਾਈ ਤੋਂ ਡਿੱਗ ਕੇ ਖੁਦਕੁਸ਼ੀ ਕਰਨਾ ਸੌਖਾ ਸਮਝਿਆ।
ਸੁਮਿਤ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਦੋਸਤਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਹਰਿਆਣਾ ਦਾ ਰਹਿਣ ਵਾਲਾ ਸੀ। ਪਰਿਵਾਰ ਆਰਥਿਕ ਮੰਦੀ ਵਿੱਚੋਂ ਲੰਘ ਰਿਹਾ ਸੀ। ਉਹ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪਰਿਵਾਰ ਦਾ ਬੋਝ ਨਾ ਚੁੱਕ ਸਕਣ ਕਰਕੇ ਉਸ ਨੇ ਇਹ ਕਦਮ ਚੁੱਕਿਆ। ਸੁਮਿਤ ਦੇ ਜਾਣ ਤੋਂ ਬਾਅਦ ਉਸ ਦੇ ਮਾਤਾ-ਪਿਤਾ ਬਿਲਕੁਲ ਇਕੱਲੇ ਪੈ ਗਏ ਹਨ।