News
News
ਟੀਵੀabp shortsABP ਸ਼ੌਰਟਸਵੀਡੀਓ
X

ਢੱਡਰੀਆਂ ਵਾਲਾ ਮਾਮਲੇ 'ਤੇ ਸੀਬੀਆਈ ਦਾ ਜਵਾਬ

Share:
ਚੰਡੀਗੜ੍ਹ: ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਦਾਇਰ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ‘ਤੇ ਹੋਏ ਹਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਉਣ ਸਬੰਧੀ ਪਟੀਸ਼ਨ ‘ਤੇ ਅੱਜ ਸੁਣਵਾਈ  ਹੋਈ। ਹਾਈਕੋਰਟ ਦੇ ਨੋਟਿਸ 'ਤੇ ਸੀਬੀਆਈ ਅਧਿਕਾਰੀਆਂ ਨੇ ਆਪਣਾ ਜਵਾਬ ਦੇ ਦਿੱਤਾ ਹੈ। ਸੀਬੀਆਈ ਨੇ ਅਦਾਲਤ 'ਚ ਕਿਹਾ ਕਿ ਇਸ ਮਾਮਲੇ ਦੇ ਅੰਤਰਰਾਜੀ ਸਬੰਧ ਨਹੀਂ ਹਨ ਤੇ ਪਹਿਲਾਂ ਤੋਂ ਪੈਂਡਿੰਗ ਕੇਸਾਂ ਦੇ ਚੱਲਦੇ ਹੋਰ ਕੇਸ ਲੈਣ ਦੇ ਸਮਰੱਥ ਨਹੀਂ ਹਾਂ। ਪਰ ਜੇਕਰ ਹਾਈਕੋਰਟ ਕਹੇਗੀ ਤਾਂ ਤਾਂ ਅਸੀਂ ਜਾਂਚ ਲਈ ਤਿਆਰ ਹਾਂ। ਪਰ ਮਾਮਲੇ 'ਚ ਪੰਜਾਬ ਸਰਕਾਰ ਤੇ ਡੀਜੀਪੀ ਨੇ ਆਪਣਾ ਜਵਾਬ ਦਾਇਰ ਕਰਨ ਲਈ ਹੋਰ ਸਮਾਂ ਮੰਗਿਆ ਹੈ। ਮਾਮਲੇ ਦੀ ਅਗਲੀ ਸੁਣਵਾਈ 15 ਸਤੰਬਰ ਨੂੰ ਹੋਵੇਗੀ।       ਢੱਡਰੀਆਂ ਵਾਲਿਆਂ ਦੇ ਸਮਰਥਕਾਂ ਵੱਲੋਂ ਦਾਇਰ ਕੀਤੀ ਇਸ ਪਟੀਸ਼ਨ ਤੇ ਪਿਛਲੀ ਸੁਣਵਾਈ ਮਗਰੋਂ  ਪੰਜਾਬ ਸਰਕਾਰ, ਸੀਬੀਆਈ ਤੇ ਡੀਜੀਪੀ ਪੰਜਾਬ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਗਿਆ ਸੀ। ਇਸ ਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਨੋਟਿਸ ਜਾਰੀ ਕਰਦਿਆਂ ਪੰਜਾਬ ਸਰਕਾਰ, ਸੀਬੀਆਈ ਤੇ ਡੀਜੀਪੀ ਪੰਜਾਬ ਤੋਂ ਇਸ ਸਬੰਧੀ ਜਵਾਬ ਮੰਗਿਆਂ ਹੈ। ਇਸ ਤੇ ਅੱਜ ਬੇਸ਼ੱਕ ਸੀਬੀਆਈ ਨੇ ਆਪਣਾ ਜਵਾਬ ਦਾਇਰ ਕਰ ਦਿੱਤਾ ਪਰ ਡੀਜੀਪੀ ਤੇ ਪੰਜਾਬ ਸਰਕਾਰ ਨੇ ਹੋਰ ਸਮਾਂ ਮੰਗ ਲਿਆ ਹੈ।     ਪਟੀਸ਼ਨਕਰਤਾ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਇਸ ਹਮਲੇ ਦੇ ਚਸ਼ਮਦੀਦ ਹਨ, ਪਰ ਬਾਵਜੂਦ ਇਸ ਦੇ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਨਹੀਂ ਕੀਤੇ। ਇਸ ਤੋਂ ਇਲਾਵਾ 3 ‘ਚੋਂ ਸਿਰਫ ਇੱਕ ਗੱਡੀ ਨੂੰ ਹੀ ਕੇਸ ਪ੍ਰਾਪਰਟੀ ਵਜੋਂ ਅਟੈਚ ਕੀਤਾ ਗਿਆ ਹੈ। ਅਜਿਹੇ ‘ਚ ਪੁਲਿਸ ਤੋਂ ਸਹੀ ਜਾਂਚ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਹਾਈਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਬਾਅਦ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ।
Published at : 08 Jul 2016 09:21 AM (IST) Tags: ranjit singh dhandrian wale CBI high court
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Khanna News : ਹੋਟਲ ਦੇ ਕਮਰੇ 'ਚ ਨੌਜਵਾਨ ਤੇ ਮਹਿਲਾ ਦੀਆਂ ਮਿਲੀਆਂ ਲਾਸ਼ਾਂ , ਦੋਵਾਂ ਦੇ ਸਿਰ 'ਚ ਲੱਗੀ ਗੋਲੀ; ਦੋ ਬੱਚਿਆਂ ਦੀ ਮਾਂ ਸੀ ਮਹਿਲਾ 

Khanna News : ਹੋਟਲ ਦੇ ਕਮਰੇ 'ਚ ਨੌਜਵਾਨ ਤੇ ਮਹਿਲਾ ਦੀਆਂ ਮਿਲੀਆਂ ਲਾਸ਼ਾਂ , ਦੋਵਾਂ ਦੇ ਸਿਰ 'ਚ ਲੱਗੀ ਗੋਲੀ; ਦੋ ਬੱਚਿਆਂ ਦੀ ਮਾਂ ਸੀ ਮਹਿਲਾ 

Raja Warring ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ ,ਚੰਨੀ ਨੂੰ ਸੌਂਪੀ ਕੈਂਪੇਨ ਕਮੇਟੀ ਦੀ ਕਮਾਨ, ਰੰਧਾਵਾ-ਸਿੰਗਲਾ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ

Raja Warring ਹੀ ਰਹਿਣਗੇ ਪੰਜਾਬ ਕਾਂਗਰਸ ਦੇ ਪ੍ਰਧਾਨ ,ਚੰਨੀ ਨੂੰ ਸੌਂਪੀ ਕੈਂਪੇਨ ਕਮੇਟੀ ਦੀ ਕਮਾਨ, ਰੰਧਾਵਾ-ਸਿੰਗਲਾ ਨੂੰ ਵੀ ਵੱਡੀਆਂ ਜ਼ਿੰਮੇਵਾਰੀਆਂ

CM ਭਗਵੰਤ ਮਾਨ ਬੋਲੇ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ , 90% ਵੋਟਰਾਂ ਦੀ ਮੈਪਿੰਗ ਮੁਕੰਮਲ

CM ਭਗਵੰਤ ਮਾਨ ਬੋਲੇ ਕਿਸੇ ਵੀ ਅਸਲੀ ਵੋਟਰ ਦੀ ਵੋਟ ਨਹੀਂ ਕੱਟੀ ਜਾਵੇਗੀ , 90% ਵੋਟਰਾਂ ਦੀ ਮੈਪਿੰਗ ਮੁਕੰਮਲ

Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...

Punjab News: ਪੰਜਾਬ ਆਪ 'ਚ ਵੱਡੀ ਹਲਚਲ, ਸੀਨੀਅਰ ਆਗੂ ਨੂੰ ਮਿਲੀ ਵੱਡੀ ਜ਼ਿੰਮੇਵਾਰੀ; ਹਲਕਾ ਸੰਗਠਨ ਇੰਚਾਰਜ...

Punjab Cabinet Meeting : ਥੋੜੀ ਦੇਰ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

Punjab Cabinet Meeting : ਥੋੜੀ ਦੇਰ 'ਚ ਸ਼ੁਰੂ ਹੋਵੇਗੀ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ, ਕਈ ਵੱਡੇ ਫ਼ੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

ਪ੍ਰਮੁੱਖ ਖ਼ਬਰਾਂ

Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ

Amarnath Yatra 2026 'ਤੇ ਜਾ ਰਹੇ ਹੋ ? ਪਹਿਲਾਂ ਬਦਲੋ ਇਹ 7 ਆਦਤਾਂ, ਨਹੀਂ ਤਾਂ ਰਸਤੇ 'ਚ ਹੋ ਸਕਦੀ ਹੈ ਪਰੇਸ਼ਾਨੀ

Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ

Monsoon : Punjab 'ਚ ਮਾਨਸੂਨ ਦੀ ਧਮਾਕੇਦਾਰ ਐਂਟਰੀ, 3 ਜ਼ਿਲ੍ਹਿਆਂ 'ਚ ਭਾਰੀ ਮੀਂਹ , 4 ਫੁੱਟ ਤੱਕ ਭਰਿਆ ਪਾਣੀ

ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।

ਬੱਚਿਆਂ ਦਾ ਡਾਟਾ ਖ਼ਤਰੇ ਵਿੱਚ! ਸਕੂਲਾਂ ਦੀ ਇਹ ਘੋਰ ਲਾਪਰਵਾਹੀ ਨਿੱਜਤਾ ਸੰਕਟ ਨੂੰ ਵਧਾ ਰਹੀ ਹੈ, ਇੱਕ ਰਿਪੋਰਟ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।

Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ  

Chandigarh ਪੁਲਿਸ ਦੇ DSP ਸਮੇਤ 23 ਕਰਮਚਾਰੀਆਂ ਨੂੰ ਦਿੱਤੀ ਵਿਦਾਇਗੀ, ਢੋਲ ਦੀ ਥਾਪ 'ਤੇ ਝੂਮੇ ਅਧਿਕਾਰੀ, 36 ਸਾਲ ਦੀ ਸੇਵਾ ਬਾਅਦ ਹੋਏ ਰਿਟਾਇਰ