News
News
ਟੀਵੀabp shortsABP ਸ਼ੌਰਟਸਵੀਡੀਓ
X

ਨੋਟਬੰਦੀ ਦੇ 17ਵੇਂ ਦਿਨ ਦਾ ਅਸਲ ਸੱਚ

Share:
ਚੰਡੀਗੜ੍ਹ: ਨੋਟਬੰਦੀ ਦਾ ਅੱਜ 17ਵਾਂ ਦਿਨ ਹੈ। ਸਰਕਾਰ ਦਾ ਦਾਅਵਾ ਹੈ ਕਿ ਅੱਜ ਦੇਸ਼ ਦੇ 1 ਲੱਖ 10 ਹਜਾਰ ਕਰੀਬ 50 ਪ੍ਰਤੀਸ਼ਤ ਏਟੀਐਮ ਕੰਮ ਕਰਨ ਲੱਗੇ ਹਨ। ਪਰ ਆਖਰ ਸਰਕਾਰ ਦੇ ਇਸ ਦਾਅਵੇ 'ਚ ਕਿੰਨੀ ਕੁ ਸੱਚਾਈ ਹੈ। ਇਸ ਦੀ ਪੜਤਾਲ ਲਈ ਏਬੀਪੀ ਸਾਂਝਾ ਨੇ ਚੰਡੀਗੜ੍ਹ, ਮੋਹਾਲੀ ਸਮੇਤ ਦੇਸ਼ ਦੇ ਕਈ ਵੱਡੇ ਸ਼ਹਿਰਾਂ ਦੇ ਏਟੀਐਮ ਦਾ ਜਾਇਜਾ ਲਿਆ। ਏਬੀਪੀ ਸਾਂਝਾ ਨੇ ਚੰਡੀਗੜ ਦੇ ਕਰੀਬ 50 ਏਟੀਐਮ 'ਤੇ ਜਾ ਕੇ ਪੜਤਾਲ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਹਰ 10 ਮਗਰ ਸਿਰਫ 3 ਏਟੀਐਮ ਤੋਂ ਹੀ ਪੈਸੇ ਕੱਢੇ ਜਾ ਰਹੇ ਹਨ ਤੇ 7 ਏਟੀਐਮ ਪੂਰੀ ਤਰਾਂ ਖਾਲੀ ਹਨ। ਜਿਆਦਾਤਰ ਬੈਂਕਾਂ ਦੇ ਏਟੀਐਮ 'ਚ ਪੈਸਾ ਪਾਉਣ ਤੋਂ ਕੁੱਝ ਘੰਟੇ ਬਾਅਦ ਹੀ ਉਹ ਖਾਲੀ ਹੋ ਜਾਂਦਾ ਹੈ। ਅਜਿਹੇ 'ਚ ਜਿਹੜੇ ਏਟੀਐਮ ਤੋਂ ਪੈਸਾ ਨਿੱਕਲ ਰਿਹਾ ਹੈ ਉੱਥੇ ਵੱਡੀਆਂ ਲਾਈਨਾਂ ਲੱਗੀਆਂ ਹਨ। ਸੈਕਟਰ 34 'ਚ 6 ਤੋਂ ਵੱਧ ਬੈਂਕਾਂ ਦੇ ਏਟੀਐਮ ਹਨ, ਪਰ ਇੱਥੇ ਸਿਰਫ ਸਟੇਟ ਬੈਂਕ ਆਫ ਪਟਿਆਲਾ ਦਾ ਏਟੀਐਮ ਹੀ ਪੈਸੇ ਕੱਢ ਰਿਹਾ ਹੈ। ਬਾਕੀ ਖਾਲੀ ਹਨ। ਸਭ ਤੋਂ ਜਿਆਦਾ ਬੁਰਾ ਹਾਲ ਕੋਆਰਪੋਰੇਸ਼ਨ ਬੈਂਕਾਂ ਤੇ ਕੋਆਪਰੇਟਿਵ ਬੈਂਕਾਂ ਦਾ ਹੈ। ਇਹਨਾਂ ਦੇ ਏਟੀਐਮ ਪਿਛਲੇ ਕਰੀਗ 4-5 ਦਿਨਾਂ ਤੋਂ ਖਾਲੀ ਹਨ। ਇਸ ਤੋਂ ਬਾਅਦ ਗੱਲ ਕਰਦੇ ਹਾਂ ਚੰਡੀਗੜ੍ਹ ਨਾਲ ਲੱਗਦੇ ਪੰਜਾਬ ਦੇ ਸ਼ਹਿਰ ਮੋਹਾਲੀ ਦੀ, ਇੱਥੇ ਵੀ ਹਲਾਤ ਜਿਆਦਾ ਬੇਹਤਰ ਨਹੀਂ ਹਨ। 10 ਪਿੱਛੇ ਸਿਰਫ 4 ਏਟੀਐਮ ਕੰਮ ਕਰ ਰਹੇ ਹਨ। ਜਿਆਦਾਤਰ ਸੈਕਟਰ ਦੇ ਏਟੀਐਮ ਖਾਲੀ ਹਨ, ਇੱਕਾ ਦੁੱਕਾ ਏਟੀਐਮ ਹੀ ਪੈਸੇ ਕੱਢ ਰਹੇ ਹਨ। ਬੈਂਕ ਅਧਿਕਾਰੀਆਂ ਮੁਤਾਬਕ ਏਟੀਐਮ 'ਚ ਰੋਟੇਸ਼ਨ ਨਾਲ ਪੈਸੇ ਪਾਏ ਜਾ ਰਹੇ ਹਨ, ਤਾਂ ਕਿ ਸਾਰੇ ਇਲਾਕਿਆਂ 'ਚ ਲੋਕਾਂ ਨੂੰ ਪੈਸਾ ਮਿਲ ਸਕੇ। ਏਬੀਪੀ ਸਾਂਝਾ ਨੇ ਆਪਣੀ ਇਸ ਪੜਤਾਲ 'ਚ ਦੇਖਿਆ ਹੈ ਕਿ 17ਵੇਂ ਦਿਨ ਵੀ ਦੇਸ਼ ਦੇ ਹਲਾਤ ਪੂਰੀ ਤਰਾਂ ਠੀਕ ਨਹੀਂ ਹੋਏ ਹਨ। ਨੋਟਬੰਦੀ ਕਾਰਨ ਪੈਦਾ ਹੋਇਆ ਕੈਸ਼ ਦਾ ਸੰਕਟ ਲੋਕਾਂ 'ਤੇ ਛਾਇਆ ਹੋਇਆ ਹੈ। ਹਾਲਾਂਕਿ ਹੌਲੀ ਹੌਲੀ ਹਲਾਤ ਠੀਕ ਜਰੂਰ ਹੋ ਰਹੇ ਹਨ। ਪਰ ਅਜੇ ਇਸ 'ਤੇ ਸਮਾਂ ਲੱਗੇਗਾ। ਪਰ ਦੇਸ਼ ਦੀ ਜਿਆਦਾਤਰ ਜਨਤਾ ਪੈਸੇ ਦੀ ਕਿੱਲਤ ਕਾਰਨ ਹੋ ਰਹੀ ਪ੍ਰੇਸ਼ਾਨੀ ਦੇ ਬਾਵਜੂਦ ਮੋਦੀ ਸਰਕਾਰ ਦੇ ਇਸ ਕਦਮ ਦੀ ਤਰੀਫ ਕਰ ਰਹੀ ਹੈ।
Published at : 25 Nov 2016 04:24 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਪੰਜਾਬ ਕਾਂਗਰਸ 'ਚ ਵਧਿਆ ਕਾਟੋਕਲੇਸ਼, RSS ਦੀ ਨਿੱਕਰ 'ਚ ਚੰਨੀ ਦੇ ਲੱਗੇ ਵਿਵਾਦਿਤ ਪੋਸਟਰ! ਸ਼ੁਰੂ ਹੋਈ ਪੋਸਟਰ ਵਾਰ

ਪੰਜਾਬ ਕਾਂਗਰਸ 'ਚ ਵਧਿਆ ਕਾਟੋਕਲੇਸ਼, RSS ਦੀ ਨਿੱਕਰ 'ਚ ਚੰਨੀ ਦੇ ਲੱਗੇ ਵਿਵਾਦਿਤ ਪੋਸਟਰ! ਸ਼ੁਰੂ ਹੋਈ ਪੋਸਟਰ ਵਾਰ

Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਕਾਂਗਰਸ ਦੇ ਇਸ ਵਿਭਾਗ 'ਚ ਅਚਾਨਕ ਫੇਰਬਦਲ! ਤੁਰੰਤ ਪ੍ਰਭਾਵ ਨਾਲ...

Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਕਾਂਗਰਸ ਦੇ ਇਸ ਵਿਭਾਗ 'ਚ ਅਚਾਨਕ ਫੇਰਬਦਲ! ਤੁਰੰਤ ਪ੍ਰਭਾਵ ਨਾਲ...

ਮੁਹਾਲੀ 'ਚ ਸਬ ਇੰਸਪੈਕਟਰ ਨੂੰ ਕੀਤਾ ਲਾਈਨਹਾਜ਼ਰ, ਹੋਟਲ ਮਾਲਕਨ ਨਾਲ ਕੀਤੀ ਕੁੱਟਮਾਰ, ਵਰਦੀ ਪਾ ਕੇ ਵੜਿਆ; ਮੰਥਲੀ ਮੰਗ ਰਿਹਾ...

ਮੁਹਾਲੀ 'ਚ ਸਬ ਇੰਸਪੈਕਟਰ ਨੂੰ ਕੀਤਾ ਲਾਈਨਹਾਜ਼ਰ, ਹੋਟਲ ਮਾਲਕਨ ਨਾਲ ਕੀਤੀ ਕੁੱਟਮਾਰ, ਵਰਦੀ ਪਾ ਕੇ ਵੜਿਆ; ਮੰਥਲੀ ਮੰਗ ਰਿਹਾ...

Punjab News: ਪੰਜਾਬ 'ਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਰੇਲਵੇ ਟਰੈਕ 'ਤੇ CCTV ਲਗਾ ਕੇ ਰੇਕੀ ਕਰਨ ਵਾਲੇ 9 ਗ੍ਰਿਫ਼ਤਾਰ, ਪੈਟਰੋਲ ਬੰਬ ਬਰਾਮਦ; ਵਿਦੇਸ਼ੀ ਹੈਂਡਲਰਾਂ ਨਾਲ...

Punjab News: ਪੰਜਾਬ 'ਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਰੇਲਵੇ ਟਰੈਕ 'ਤੇ CCTV ਲਗਾ ਕੇ ਰੇਕੀ ਕਰਨ ਵਾਲੇ 9 ਗ੍ਰਿਫ਼ਤਾਰ, ਪੈਟਰੋਲ ਬੰਬ ਬਰਾਮਦ; ਵਿਦੇਸ਼ੀ ਹੈਂਡਲਰਾਂ ਨਾਲ...

ਸਵੇਰੇ-ਸਵੇਰੇ ਪੈ ਗਿਆ ਭੜਥੂ, ਜਲੰਧਰ 'ਚ ਸਿਵਲ ਹਸਪਤਾਲ ਦੇ ਨਿੱਕੂ ਵਾਰਡ 'ਚ ਲੱਗੀ ਅੱਗ; ਮੱਚਿਆ ਹੜਕੰਪ

ਸਵੇਰੇ-ਸਵੇਰੇ ਪੈ ਗਿਆ ਭੜਥੂ, ਜਲੰਧਰ 'ਚ ਸਿਵਲ ਹਸਪਤਾਲ ਦੇ ਨਿੱਕੂ ਵਾਰਡ 'ਚ ਲੱਗੀ ਅੱਗ; ਮੱਚਿਆ ਹੜਕੰਪ

ਪ੍ਰਮੁੱਖ ਖ਼ਬਰਾਂ

Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...

Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...

Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..

Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'

Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'

ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ

ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ