ਪੜਚੋਲ ਕਰੋ

ਪੰਜਾਬ ਕਾਂਗਰਸ 'ਚ ਵਧਿਆ ਕਾਟੋਕਲੇਸ਼, RSS ਦੀ ਨਿੱਕਰ 'ਚ ਚੰਨੀ ਦੇ ਲੱਗੇ ਵਿਵਾਦਿਤ ਪੋਸਟਰ! ਸ਼ੁਰੂ ਹੋਈ ਪੋਸਟਰ ਵਾਰ

Punjab Congress: ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ‘ਚ ਲੱਗੀ ਹੋਈ ਹੈ। ਇੰਨੀ ਦਿਨੀਂ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਪੰਜਾਬ ਦੇ ਦੌਰੇ ਤੇ ਹਨ।

Punjab Congress: ਪੰਜਾਬ ਕਾਂਗਰਸ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ‘ਚ ਲੱਗੀ ਹੋਈ ਹੈ। ਇੰਨੀ ਦਿਨੀਂ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਪੰਜਾਬ ਦੇ ਦੌਰੇ ਤੇ ਹਨ। ਬਘੇਲ ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ‘ਚ ਵੱਖ-ਵੱਖ ਹਲਕਿਆਂ ‘ਚ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਚਲਾਈ ਜਾ ਰਹੀ ਹੈ।

ਪੰਜਾਬ ਕਾਂਗਰਸ ਲੀਡਰਸ਼ਿਪ ਵੱਲੋਂ ਅੰਦਰੂਨੀ ਧੜੇਬੰਦੀ ਨੂੰ ਪਿੱਛੇ ਰੱਖ ਕੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਚੋਣ ਮੁਹਿੰਮ ‘ਤੇ ਫੋਕਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਪਰ ਬੀਤੇ ਦਿਨਾਂ ਦੇ ਘਟਨਾਕ੍ਰਮ ਤੋਂ ਚੋਣ ਮੁਹਿੰਮ ਤੋਂ ਜ਼ਿਆਦਾ ਕਾਂਗਰਸ ਦੇ ਕਲੇਸ਼ ਦੀ ਚਰਚਾ ਹੋ ਰਹੀ ਹੈ। ਚੋਣ ਮੁਹਿੰਮ ‘ਚ ਜਿੱਥੇ ਕਾਂਗਰਸ ਆਪਣੇ ਵਰਕਰਾਂ ‘ਚ ਉਤਸ਼ਾਹ ਭਰਨ ਦੀ ਕੋਸ਼ਿਸ਼ ਕਰ ਰਹੀ ਹੈ, ਪਰ ਇਸ ਵਿਚਾਲੇ ਮੀਟਿੰਗਾਂ ‘ਚ ਹੋ ਰਹੇ ਹੰਗਾਮਾ ਕਾਂਗਰਸ ਲਈ ਸਿਰ ਦਰਦ ਬਣ ਗਿਆ ਹੈ।

ਹੁਣ, ਇਹ ਕਾਂਗਰਸ ਧੜੇਬੰਦੀ ਦਾ ਰੌਲਾ ਬੰਦ ਕਮਰਿਆਂ ਤੇ ਪਾਰਟੀ ਮੀਟਿੰਗਾਂ ਤੋਂ ਹੁੰਦਾ ਹੋਇਆ ਸੜਕਾਂ ‘ਤੇ ਪਹੁੰਚ ਗਿਆ ਹੈ। ਪਹਿਲਾਂ ਜਿੱਥੇ ਵੜਿੰਗ ਤੇ ਬਘੇਲ ਦੀ ਅਗਵਾਈ ‘ਚ ਚੱਲ ਰਹੀ ਚੋਣ ਮੁਹਿੰਮ ‘ਚ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਸਮਰਥਕ ‘ਚੰਨੀ ਜ਼ਿੰਦਾਬਾਦ’ ਤੇ ‘ਚੰਨੀ ਲਿਆਓ, ਕਾਂਗਰਸ ਬਚਾਓ’ ਦੇ ਨਾਅਰੇ ਲਗਾ ਰਹੇ ਸਨ। ਹੁਣ ਇਹ ਵੜਿੰਗ ਬਨਾਮ ਚੰਨੀ ਵਿਵਾਦ ਸੜਕਾਂ ‘ਤੇ ਪਹੁੰਚ ਚੁੱਕਿਆ ਹੈ।

ਦਰਅਸਲ, ਬੀਤੇ ਦਿਨ ਮੁਕਤਸਰ ਤੇ ਫਿਰੋਜ਼ਪੁਰ ਦੀਆਂ ਸੜਕਾਂ ‘ਤੇ ‘ਕਾਂਗਰਸ ਦਾ ਪੋਸਟਰ ਵਾਰ’ ਦੇਖਿਆ ਗਿਆ। ਮੁਕਤਸਰ ਚ ਲੱਗੇ ਪੋਸਟਰਾਂ ਚ ਭੂਪੇਸ਼ ਬਘੇਲ ਨੂੰ ਬ੍ਰਿਟਿਸ਼ ਰਾਜ ਦੇ ਅਧਿਕਾਰੀ ਦੀ ਵਰਦੀ ਚ ਦਰਸਾਇਆ ਗਿਆ ਹੈ ਤੇ ਥੱਲੇ Go Back Baghel ਲਿਖਿਆ ਗਿਆ। ਇਹ ਪੋਸਟਰ ਆਜ਼ਾਦੀ ਤੋਂ ਪਹਿਲਾਂ Simon Go Back ਅੰਦੋਲਨ ਦੀ ਤਰਜ਼ ਤੇ ਤਿਆਰ ਕੀਤੇ ਗਏ ਸਨ।

ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਦੇ ਮੌਜੂਦਾ ਸਾਂਸਦ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਚ ਵੀ ਕਈ ਪੋਸਟਰ ਲਗਾਏ ਗਏ ਸਨ। ਇੱਕ ਪੋਸਟਰ ਤੇ ਰਾਜਾ-ਬਘੇਲ ਹਟਾਓ, ਕਾਂਗਰਸ ਬਚਾਓ ਦਾ ਨਾਅਰਾ ਲਿਖਿਆ ਹੋਇਆ ਸੀ, ਜਦਕਿ ਦੂਜੇ ਪੋਸਟਰ ਚ ਰਾਹੁਲ ਗਾਂਧੀ ਜੀ ਸੁਣੋ ਪੰਜਾਬੀਆਂ ਦੀ ਪੁਕਾਰ, ਲਿਆਓ ਚੰਨੀ ਬਣਾਈਏ ਕਾਂਗਰਸ ਦੀ ਸਰਕਾਰ ਲਿਖਿਆ ਹੋਇਆ ਹੈ।

ਬੀਤੀ ਸ਼ਾਮ ਹੁੰਦੇ-ਹੁੰਦੇ ਫਿਰੋਜ਼ਪੁਰ ‘ਚ ਵੀ ਇਹ ਪੋਸਟਰ ਵਾਰ ਦੇਖਿਆ ਗਿਆ। ਹਾਲਾਂਕਿ, ਇਸ ਵਾਰ ਚੰਨੀ ਦੇ ਹੱਕ ‘ਚ ਨਹੀਂ, ਸਗੋਂ ਚੰਨੀ ਦੇ ਖਿਲਾਫ਼ ਪੋਸਟਰ ਲੱਗੇ ਦੇਖੇ ਗਏ। ਸ਼ਹਿਰ ‘ਚ ਚਰਨਜੀਤ ਸਿੰਘ ਚੰਨੀ ਨੂੰ ਨਿਸ਼ਾਨਾ ਬਣਾਉਂਦੇ ਵਿਵਾਦਤ ਪੋਸਟਰ ਲੱਗੇ ਨਜ਼ਰ ਆਏ। ਪੋਸਟਰ ‘ਚ ਚੰਨੀ ਦੀ ਤਸਵੀਰ ਨੂੰ RSS ਲਿਖੀ ਟੀ-ਸ਼ਰਟ ‘ਚ ਦਰਸਾਇਆ ਗਿਆ ਹੈ, ਜਦਕਿ ਉੱਪਰ ਵੱਡੇ ਅੱਖਰਾਂ ‘ਚ ਲਿਖਿਆ ਹੈ- ‘ਚੰਨੀ ਭਜਾਓ ਕਾਂਗਰਸ ਬਚਾਓ’।’ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਥਾਵਾਂ ਦੇ ਉੱਪਰ ਇਹ ਪੋਸਟਰ ਲੱਗੇ ਨਜ਼ਰ ਆਏ।

ਪੰਜਾਬ ਕਾਂਗਰਸ 'ਚ ਵਧਿਆ ਕਾਟੋਕਲੇਸ਼, RSS ਦੀ ਨਿੱਕਰ 'ਚ ਚੰਨੀ ਦੇ ਲੱਗੇ ਵਿਵਾਦਿਤ ਪੋਸਟਰ! ਸ਼ੁਰੂ ਹੋਈ ਪੋਸਟਰ ਵਾਰ

ਪੰਜਾਬ ਕਾਂਗਰਸ 'ਚ ਵਧਿਆ ਕਾਟੋਕਲੇਸ਼, RSS ਦੀ ਨਿੱਕਰ 'ਚ ਚੰਨੀ ਦੇ ਲੱਗੇ ਵਿਵਾਦਿਤ ਪੋਸਟਰ! ਸ਼ੁਰੂ ਹੋਈ ਪੋਸਟਰ ਵਾਰ

Advertisement

ਟਾਪ ਹੈਡਲਾਈਨ

ਪੰਜਾਬ ਕਾਂਗਰਸ 'ਚ ਵਧਿਆ ਕਾਟੋਕਲੇਸ਼, RSS ਦੀ ਨਿੱਕਰ 'ਚ ਚੰਨੀ ਦੇ ਲੱਗੇ ਵਿਵਾਦਿਤ ਪੋਸਟਰ! ਸ਼ੁਰੂ ਹੋਈ ਪੋਸਟਰ ਵਾਰ
ਪੰਜਾਬ ਕਾਂਗਰਸ 'ਚ ਵਧਿਆ ਕਾਟੋਕਲੇਸ਼, RSS ਦੀ ਨਿੱਕਰ 'ਚ ਚੰਨੀ ਦੇ ਲੱਗੇ ਵਿਵਾਦਿਤ ਪੋਸਟਰ! ਸ਼ੁਰੂ ਹੋਈ ਪੋਸਟਰ ਵਾਰ
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਕਾਂਗਰਸ ਦੇ ਇਸ ਵਿਭਾਗ 'ਚ ਅਚਾਨਕ ਫੇਰਬਦਲ! ਤੁਰੰਤ ਪ੍ਰਭਾਵ ਨਾਲ...
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਕਾਂਗਰਸ ਦੇ ਇਸ ਵਿਭਾਗ 'ਚ ਅਚਾਨਕ ਫੇਰਬਦਲ! ਤੁਰੰਤ ਪ੍ਰਭਾਵ ਨਾਲ...
ਮੁਹਾਲੀ 'ਚ ਸਬ ਇੰਸਪੈਕਟਰ ਨੂੰ ਕੀਤਾ ਲਾਈਨਹਾਜ਼ਰ, ਹੋਟਲ ਮਾਲਕਨ ਨਾਲ ਕੀਤੀ ਕੁੱਟਮਾਰ, ਵਰਦੀ ਪਾ ਕੇ ਵੜਿਆ; ਮੰਥਲੀ ਮੰਗ ਰਿਹਾ...
ਮੁਹਾਲੀ 'ਚ ਸਬ ਇੰਸਪੈਕਟਰ ਨੂੰ ਕੀਤਾ ਲਾਈਨਹਾਜ਼ਰ, ਹੋਟਲ ਮਾਲਕਨ ਨਾਲ ਕੀਤੀ ਕੁੱਟਮਾਰ, ਵਰਦੀ ਪਾ ਕੇ ਵੜਿਆ; ਮੰਥਲੀ ਮੰਗ ਰਿਹਾ...
Punjab News: ਪੰਜਾਬ 'ਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਰੇਲਵੇ ਟਰੈਕ 'ਤੇ CCTV ਲਗਾ ਕੇ ਰੇਕੀ ਕਰਨ ਵਾਲੇ 9 ਗ੍ਰਿਫ਼ਤਾਰ, ਪੈਟਰੋਲ ਬੰਬ ਬਰਾਮਦ; ਵਿਦੇਸ਼ੀ ਹੈਂਡਲਰਾਂ ਨਾਲ...
ਪੰਜਾਬ 'ਚ ISI-ਸਮਰਥਿਤ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼, ਰੇਲਵੇ ਟਰੈਕ 'ਤੇ CCTV ਲਗਾ ਕੇ ਰੇਕੀ ਕਰਨ ਵਾਲੇ 9 ਗ੍ਰਿਫ਼ਤਾਰ, ਪੈਟਰੋਲ ਬੰਬ ਬਰਾਮਦ; ਵਿਦੇਸ਼ੀ ਹੈਂਡਲਰਾਂ ਨਾਲ...
Advertisement

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress News: ਕਾਂਗਰਸ 'ਚ ਮੱਚਿਆ ਘਮਸਾਣ, ਪਾਰਟੀ ਨੇ ਸਾਬਕਾ MLA ਨੂੰ ਕੱਢਿਆ ਬਾਹਰ! ਜਾਣੋ ਪੂਰਾ ਮਾਮਲਾ...
Congress News: ਕਾਂਗਰਸ 'ਚ ਮੱਚਿਆ ਘਮਸਾਣ, ਪਾਰਟੀ ਨੇ ਸਾਬਕਾ MLA ਨੂੰ ਕੱਢਿਆ ਬਾਹਰ! ਜਾਣੋ ਪੂਰਾ ਮਾਮਲਾ...
Punjab News: ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
ਪੰਜਾਬ ਤੋਂ ਵੱਡੀ ਖਬਰ, ਹਾਈ ਕੋਰਟ 'ਚ ਜਵਾਬ ਦੇਣ ਤੋਂ ਪਹਿਲਾਂ ਆਪ ਵਿਧਾਇਕਾਂ ਦੇ ਪੁੱਤਰਾਂ ਨੇ ਦਿੱਤਾ ਅਸਤੀਫਾ, ਜਾਣੋ ਪੂਰਾ ਮਾਮਲਾ...
Punjab News: ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
ਪੰਜਾਬ 'ਚ ਸਰਕਾਰੀ ਬੱਸਾਂ ਦੀ ਹੜਤਾਲ, ਸਰਕਾਰ ਨਾਲ ਮੀਟਿੰਗ ਬੇਸਿੱਟਾ: 1,000 ਤੋਂ ਵੱਧ ਰੂਟ ਪ੍ਰਭਾਵਿਤ, ਯਾਤਰੀਆਂ 'ਚ ਮੱਚਿਆ ਹਾਹਾਕਾਰ; ਕੱਲ੍ਹ ਚੰਡੀਗੜ੍ਹ ਕਰਨਗੇ ਕੂਚ..
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਪੰਜਾਬ 'ਚ ਵੱਡਾ ਸਿਆਸੀ ਧਮਾਕਾ, ਸੀਨੀਅਰ ਆਗੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਬੋਲੇ- 'ਪੰਜਾਬ BJP ਨੂੰ ਜਿਹੜੇ ਕੰਮ ਕਰਨੇ ਚਾਹੀਦੇ...'
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਅੱਜ ਤੋਂ ਤਿੰਨ ਦਿਨ ਤੱਕ ਨਹੀਂ ਚੱਲਣਗੀਆਂ ਸਰਕਾਰੀ ਬੱਸਾਂ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਸਾਉਣ ਦਾ ਪਹਿਲਾ ਸੋਮਵਾਰ ਅੱਜ, ਜਾਣੋ ਸ਼ੁਭ ਸਮਾਂ; ਇੱਕ ਕਲਿੱਕ 'ਚ ਪੜ੍ਹੋ ਪੂਰੀ ਡਿਟੇਲ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਕੀ ਅੱਜ ਤੋਂ ਵੱਧ ਗਏ ਪੈਟਰੋਲ-ਡੀਜ਼ਲ ਦੇ ਰੇਟ? ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਰੇਟ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
ਪੰਜਾਬ ਭਾਜਪਾ 'ਚ ਹੋਇਆ ਵੱਡਾ ਫੇਰਬਦਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੂੰ ਸੂਬਾ ਸਕੱਤਰ ਕੀਤਾ ਨਿਯੁਕਤ
Embed widget