News
News
ਟੀਵੀabp shortsABP ਸ਼ੌਰਟਸਵੀਡੀਓ
X

ਨੋਟਬੰਦੀ ਦੇ ਪਰਦੇ 'ਚ ਮੁਲਾਜਮਾਂ ਹੜੱਪਿਆ 4 ਕਰੋੜ

Share:
ਲੁਧਿਆਣਾ: ਮੋਦੀ ਸਰਕਾਰ ਦੀ ਨੋਟਬੰਦੀ ਦੇ ਕਈ ਸਾਈਡਫੈਕਟ ਵੀ ਸਾਹਮਣੇ ਆਏ ਹਨ। ਇਸ ਨੋਟਬੰਦੀ ਦੇ ਚੱਲਦੇ ਬਣੇ ਹਲਾਤਾਂ ਦਾ ਫਾਇਦਾ ਚੁੱਕਦਿਆਂ ਏਟੀਐਮ 'ਚ ਪੈਸਾ ਪਾਉਣ ਵਾਲੀ ਕੰਪਨੀ ਦੇ ਕਰਮਚਾਰੀਆਂ ਨੇ ਕਰੀਬ 4 ਕਰੋੜ ਰੁਪਏ ਦਾ ਘੋਟਾਲਾ ਕਰ ਦਿੱਤਾ। ਖਬਰ ਲੁਧਿਆਣਾ ਤੋਂ ਹੈ। ਜਿੱਥੇ ਸਟੇਟ ਬੈਂਕ ਆਫ ਇੰਡੀਆ ਦੇ ਏਟੀਐਮ 'ਚੋਂ ਇਸ ਗੜਬੜ ਘੋਟਾਲੇ ਨੂੰ ਅੰਜਾਮ ਦਿੱਤਾ ਗਿਆ ਹੈ। ਫਿਲਹਾਲ ਇਸ ਗਿਰੋਹ ਦੇ 2 ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਮੁਤਾਬਕ ਇਸ ਗਿਰੋਹ ਦੇ ਮੈਂਬਰ ਏਟੀਐਮ 'ਚ ਪੈਸਾ ਪਾਉਣ ਵਾਲੀ ਕੰਪਨੀ ਦੇ ਮੁਲਾਜਮ ਹਨ। ਇਹ ਏਟੀਐਮ 'ਚ ਪੈਸੇ ਪਾਉਣ ਸਮੇਂ ਲੱਖਾਂ ਰੁਪਏ ਦੀ ਨਕਦੀ ਉਡਾ ਲੈਂਦੇ ਸਨ। ਇਹ ਇੰਨੇ ਸ਼ਾਤਿਰ ਸਨ ਕਿ ਤਿਮਾਹੀ ਆਡਿਟ ਤੋਂ ਪਹਿਲਾਂ ਏਟੀਐਮ ਦੇ ਸ਼ਾਰਟ ਕੈਸ਼ ਨੂੰ ਪੂਰਾ ਕਰ ਦਿੰਦੇ ਤੇ ਆਡਿਟ ਮਗਰੋਂ ਫਿਰ ਉਡਾ ਲੈਂਦੇ ਸਨ। ਹਾਲਾਂਕਿ ਇਹਨਾਂ ਦਾ ਇਹ ਗੋਰਖਧੰਦਾ ਕਕਰੀਬ 6-7 ਸਾਲ ਤੋਂ ਚੱਲਦਾ ਦੱਸਿਆ ਜਾ ਰਿਹਾ ਹੈ। ਪਰ ਇੰਨਾਂ ਨੇ ਨੋਟਬੰਦੀ ਤੋਂ ਬਾਅਦ ਬੈਂਕ ਦੇ ਏਟੀਐਮ ਤੋਂ ਉਡਾਇਆ ਕਰੀਬ 60 ਲੱਖ ਰੁਪਿਆ ਬੈਂਕ ਕੋਲ ਜਮਾਂ ਹੀ ਨਹੀਂ ਕਰਵਾਇਆ। ਕੈਸ਼ ਉਡਾਉਣ ਤੋਂ ਬਾਅਦ ਇਹ ਲੋਕ ਫਰਾਰ ਹੋ ਗਏ। ਅਜਿਹੇ 'ਚ ਜਦ ਜਾਂਚ ਸ਼ੁਰੂ ਹੋਈ ਤਾਂ ਪੂਰੇ ਘੋਟਾਲੇ ਤੋਂ ਪਰਦਾ ਉੱਠਿਆ। ਪੁਲਿਸ ਨੇ ਤੇਜੀ ਨਾਲ ਜਾਂਚ ਕਰ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ। ਫਿਲਹਾਲ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ।
Published at : 22 Nov 2016 05:09 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab ਸਰਕਾਰ ਦਾ ਵੱਡਾ ਫੈਸਲਾ! 4 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ, ਦੇਖੋ ਕਿਸਨੂੰ ਕਿੱਥੇ ਮਿਲੀ ਨਵੀਂ ਜ਼ਿੰਮੇਵਾਰੀ?

Punjab ਸਰਕਾਰ ਦਾ ਵੱਡਾ ਫੈਸਲਾ! 4 ਸੀਨੀਅਰ ਅਧਿਕਾਰੀਆਂ ਦੇ ਤਬਾਦਲੇ, ਦੇਖੋ ਕਿਸਨੂੰ ਕਿੱਥੇ ਮਿਲੀ ਨਵੀਂ ਜ਼ਿੰਮੇਵਾਰੀ?

Gurdaspur 'ਚ ਆਵਾਰਾ ਕੁੱਤਿਆਂ ਨੇ 2 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ ,ਮਾਪਿਆਂ ਦੇ ਇਕਲੌਤੇ ਪੁੱਤ ਦੀ ਇਲਾਜ ਦੌਰਾਨ ਮੌਤ

Gurdaspur 'ਚ ਆਵਾਰਾ ਕੁੱਤਿਆਂ ਨੇ 2 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ ,ਮਾਪਿਆਂ ਦੇ ਇਕਲੌਤੇ ਪੁੱਤ ਦੀ ਇਲਾਜ ਦੌਰਾਨ ਮੌਤ

ਕਾਂਗਰਸ ਨੇ ਸਿੱਖਿਆ, ਸਿਹਤ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ AAP ਸਰਕਾਰ ਨੂੰ ਘੇਰਿਆ , ਕਿਹਾ -ਮਹਿਲਾਵਾਂ ਨੂੰ ਅਜੇ ਤੱਕ 1,000 ਰੁਪਏ ਕਿਉਂ ਨਹੀਂ ਮਿਲੇ 

ਕਾਂਗਰਸ ਨੇ ਸਿੱਖਿਆ, ਸਿਹਤ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ AAP ਸਰਕਾਰ ਨੂੰ ਘੇਰਿਆ , ਕਿਹਾ -ਮਹਿਲਾਵਾਂ ਨੂੰ ਅਜੇ ਤੱਕ 1,000 ਰੁਪਏ ਕਿਉਂ ਨਹੀਂ ਮਿਲੇ 

Punjab News : ਪੰਜਾਬ ਸਿਰ ਕਰਜ਼ੇ ਦੀ ਪੰਡ 4 ਲੱਖ ਕਰੋੜ ਤੋਂ ਪਾਰ ,ਬਿਕਰਮ ਮਜੀਠੀਆ ਅਤੇ ਰਾਜਾ ਵੜਿੰਗ ਨੇ 'ਆਪ' ਸਰਕਾਰ ‘ਤੇ ਚੁੱਕੇ ਸਵਾਲ

Punjab News : ਪੰਜਾਬ ਸਿਰ ਕਰਜ਼ੇ ਦੀ ਪੰਡ 4 ਲੱਖ ਕਰੋੜ ਤੋਂ ਪਾਰ ,ਬਿਕਰਮ ਮਜੀਠੀਆ ਅਤੇ ਰਾਜਾ ਵੜਿੰਗ ਨੇ 'ਆਪ' ਸਰਕਾਰ ‘ਤੇ ਚੁੱਕੇ ਸਵਾਲ

Mohali 'ਚ ਟਰੈਕਟਰ ਨੇ 10 ਸਾਲਾਂ ਬੱਚੇ ਨੂੰ ਕੁਚਲਿਆ , ਮੌਕੇ 'ਤੇ ਹੋਈ ਮੌਤ , ਇਕਲੌਤਾ ਬੇਟਾ ਸੀ 

Mohali 'ਚ ਟਰੈਕਟਰ ਨੇ 10 ਸਾਲਾਂ ਬੱਚੇ ਨੂੰ ਕੁਚਲਿਆ , ਮੌਕੇ 'ਤੇ ਹੋਈ ਮੌਤ , ਇਕਲੌਤਾ ਬੇਟਾ ਸੀ 

ਪ੍ਰਮੁੱਖ ਖ਼ਬਰਾਂ

Gurdaspur 'ਚ ਜਵੈਲਰ ਦੇ ਘਰ 3 ਕਰੋੜ ਰੁਪਏ ਦੀ ਲੁੱਟ ,ਨਿਹੰਗ ਸਿੰਘਾਂ ਦੇ ਭੇਸ 'ਚ ਆਏ 5 ਬਦਮਾਸ਼ ,ਪਰਿਵਾਰ ਨੂੰ ਬਣਾਇਆ ਬੰਧਕ  

Gurdaspur 'ਚ ਜਵੈਲਰ ਦੇ ਘਰ 3 ਕਰੋੜ ਰੁਪਏ ਦੀ ਲੁੱਟ ,ਨਿਹੰਗ ਸਿੰਘਾਂ ਦੇ ਭੇਸ 'ਚ ਆਏ 5 ਬਦਮਾਸ਼ ,ਪਰਿਵਾਰ ਨੂੰ ਬਣਾਇਆ ਬੰਧਕ  

Punjab 'ਚ ਪੈਟਰੋਲ ਪੰਪਾਂ 'ਤੇ ਲੱਗੀਆਂ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ,ਈਰਾਨ-ਇਜ਼ਰਾਈਲ ਜੰਗ ਵਿਚਕਾਰ ਡੀਜ਼ਲ ਕਰ ਰਹੇ ਨੇ ਸਟੋਰ 

Punjab 'ਚ ਪੈਟਰੋਲ ਪੰਪਾਂ 'ਤੇ ਲੱਗੀਆਂ ਕਿਸਾਨਾਂ ਦੀਆਂ ਲੰਬੀਆਂ ਲਾਈਨਾਂ ,ਈਰਾਨ-ਇਜ਼ਰਾਈਲ ਜੰਗ ਵਿਚਕਾਰ ਡੀਜ਼ਲ ਕਰ ਰਹੇ ਨੇ ਸਟੋਰ 

Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 

Moga 'ਚ 5 ਸਾਲ ਦੀ ਬੱਚੀ ਨਾਲ ਦੁਸ਼ਕਰਮ , ਹੋਲੀ ਖੇਡਦੇ ਸਮੇਂ ਬੱਚੀ ਨੂੰ ਅਗਵਾ ਕਰ ਕੇ ਲੈ ਗਿਆ ਗੁਆਂਢੀ ਡਰਾਈਵਰ 

Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ 

Haryana ਦੇ ਝੱਜਰ 'ਚ ਹੋਲੀ ਖੇਡਦੇ ਸਮੇਂ 8 ਸਾਲਾਂ ਬੱਚਾ ਅਗਵਾ ,ਮੰਗੀ 5 ਕਰੋੜ ਦੀ ਫਿਰੌਤੀ ,ਕਈ ਘੰਟਿਆਂ ਬਾਅਦ ਮਿਲਿਆ ਬੱਚਾ