News
News
ਟੀਵੀabp shortsABP ਸ਼ੌਰਟਸਵੀਡੀਓ
X

ਪੰਜਾਬ ਪੁਲਿਸ ਦੇ ਦੋ ਥਾਣੇਦਾਰ ਪਹੁੰਚੇ ਹਵਾਲਾਤ

Share:
ਮੋਹਾਲੀ: ਪੰਜਾਬ ਪੁਲਿਸ ਦੇ ਦੋ ਥਾਣੇਦਾਰ ਰਿਸ਼ਵਤਖੋਰੀ ਦੇ ਇਲਜ਼ਾਮਾਂ 'ਚ ਫੜੇ ਗਏ ਹਨ। ਮੋਹਾਲੀ ਵਿਜ਼ੀਲੈਂਸ ਨੇ ਜਿਲ੍ਹੇ ਦੇ ਦੋ ਵੱਖ ਵੱਖ ਥਾਣਿਆਂ 'ਚ ਤਾਇਨਾਤ 2 ਅਸਿਸਟੈਂਟ ਸਬ ਇੰਸਪੈਕਟਰਾਂ ਨੂੰ 40 ਹਜ਼ਾਰ ਤੇ 5 ਹਜ਼ਾਰ ਰੁਪਿਆ ਸਣੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਵਿਜੀਲੈਂਸ ਦੇ ਅੜਿੱਕੇ ਆਏ ਇਹ ਏਐਸਆਈ ਕੇਸ 'ਚ ਨਾਮਜਦ ਵਿਅਕਤੀਆਂ ਨੂੰ ਬਿਨਾਂ ਪ੍ਰੇਸ਼ਾਨੀ ਸ਼ਾਮਲ ਤਫਤੀਸ਼ ਕਰਨ ਦੀ ਏਵਜ਼ 'ਚ ਮੋਟੀ ਰਕਮ ਮੰਗ ਰਹੇ ਸਨ। ਜਿਸ ਦਾ ਕੁੱਝ ਹਿੱਸਾ ਇਹਨਾਂ ਤੋਂ ਬਰਾਮਦ ਕੀਤਾ ਗਿਆ ਹੈ। ਪੁਲਿਸ ਅੱਜ ਇਹਨਾਂ ਨੂੰ ਮੋਹਾਲੀ ਅਦਾਲਤ 'ਚ ਪੇਸ਼ ਕਰੇਗੀ।   ASI 1 ASI Rakesh   ਜਾਣਕਾਰੀ ਮੁਤਾਬਕ ਪਹਿਲਾ ਮਾਮਲਾ ਮੋਹਾਲੀ ਦੇ ਨਵਾਂਗਰਾਓਂ ਥਾਣੇ ਦਾ ਹੈ। ਇੱਥੇ ਤਾਇਨਾਤ ਏਐਸਆਈ ਰਕੇਸ਼ ਕੁਮਾਰ 2015 'ਚ ਦਰਜ ਇੱਕ 420 ਦੇ ਮਾਮਲੇ ਦੇ ਮੁਲਜ਼ਮ ਸੁਰਿੰਦਰ ਸਿੰਘ ਨੂੰ ਇਨਵੈਸਟੀਗੇਸ਼ਨ 'ਚ ਸ਼ਾਮਲ ਕਰਨ ਲਈ 10 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਰਿਸ਼ਵਤ ਬਦਲੇ ਉਸ ਨਾਲ ਤਫਤੀਸ਼ ਦੌਰਾਨ ਨਰਮੀ ਦਾ ਵਤੀਰਾ ਅਪਣਾਏ ਜਾਣ ਦੀ ਸ਼ਰਤ ਰੱਖੀ ਗਈ ਸੀ। ਕੱਲ੍ਹ ਸੁਰਿੰਦਰ ਨੇ ਇਹ ਮਾਮਲਾ ਵਿਜੀਲੈਂਸ ਦੇ ਧਿਆਨ 'ਚ ਲਿਆਂਦਾ। ਜਿਸ ਤੋਂ ਬਾਅਦ ਸੁਰਿੰਦਰ ਨੇ ਏਐਸਆਈ ਰਕੇਸ਼ ਨੂੰ 5000 ਰੁਪਏ ਦਿੱਤੇ। ਇਸ 'ਤੇ ਕਾਰਵਾਈ ਦੌਰਾਨ ਵਿਜੀਲੈਂਸ ਨੇ ਖਾਸ ਨੋਟਾਂ ਸਮੇਤ ਪੰਜਾਬ ਪੁਲਿਸ ਦੇ ਇਸ ਸਹਾਇਕ ਥਾਣੇਦਾਰ ਨੂੰ ਕਾਬੂ ਕਰ ਲਿਆ।   ASI Anoop   ਦੂਸਰੇ ਮਾਮਲੇ 'ਚ ਵਿਜੀਲੈਂਸ ਦੇ ਹੱਥੇ ਚੜਿਆ ਹੈ ਜ਼ੀਰਕਪੁਰ ਥਾਣੇ 'ਚ ਤਾਇਨਾਤ ਅਸਿਸਟੈਂਟ ਸਬ ਇੰਸਪੈਕਟਰ ਅਨੂਪ ਸਿੰਘ। ਜਨਾਬ ਨੇ 420 ਦੇ ਮੁਕੱਦਮੇ 'ਚ ਨਾਮਜ਼ਦ ਇੱਕ ਐਨਆਰਆਈ ਔਰਤ ਪਰਮਜੀਤ ਕੌਰ ਨੂੰ ਇਨਵੈਸਟੀਗੇਸ਼ਨ ਜੁਆਇਨ ਕਰਵਾਉਣ ਲਈ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕਰ ਦਿੱਤੀ। ਫਿਲਹਾਲ ਪੀੜਤ ਔਰਤ ਨੇ 40 ਹਜ਼ਾਰ ਦੀ ਪਹਿਲੀ ਕਿਸ਼ਤ ਲੈ ਕੇ ਕੰਮ ਕਰਵਾਉਣ ਲਈ ਮਨਾ ਲਿਆ ਸੀ। ਪਰ ਇਸੇ ਦੌਰਾਨ ਪਰਮਜੀਤ ਨੇ ਇਸ ਮਾਮਲੇ ਦੀ ਜਾਣਕਾਰੀ ਵਿਜੀਲੈਂਸ ਟੀਮ ਨੂੰ ਵੀ ਦੇ ਦਿੱਤੀ। ਇਸ 'ਤੇ ਮੋਹਾਲੀ ਵਿਜੀਲੈਂਸ ਦੇ ਇੰਸਪੈਕਟਰ ਸੁਖਵੰਤ ਸਿੰਘ ਸਿੱਧੂ ਦੀ ਅਗਵਾਈ 'ਚ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਦੇ ਇਸ ਹੋਣਹਾਰ ਥਾਣੇਦਾਰ ਨੂੰ 40 ਹਜਾਰ ਦੀ ਰਿਸ਼ਵਤ ਸਮੇਤ ਗ੍ਰਿਫਤਾਰ ਕਰ ਲਿਆ।       ਫਿਲਹਾਲ ਦੋਵੇਂ ਸਹਾਇਕ ਥਾਣੇਦਾਰ ਵਿਜੀਲੈਂਸ ਦੀ ਹਿਰਾਸਤ 'ਚ ਹਨ। ਅੱਜ ਦੋਨਾਂ ਨੂੰ ਮੋਹਾਲੀ ਅਦਾਲਤ ਪੇਸ਼ ਕਰ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਵਿਜੀਲੈਂਸ ਇਹਨਾਂ ਰਿਸ਼ਵਤਖੋਰ ਪੁਲਿਸ ਵਾਲਿਆਂ ਤੋਂ ਹੋਰ ਵੀ ਪੁੱਛਗਿੱਛ ਕਰ ਇਹਨਾਂ ਦੇ ਪੋਤੜੇ ਫਰੋਲਣ ਦੀ ਕੋਸ਼ਿਸ਼ ਕਰੇਗੀ।
Published at : 02 Sep 2016 05:11 AM (IST) Tags: ASI vigilance Arrest punjab police mohali
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

Punjab News: 3 ਦਿਨ ਠੇਕੇ ਰਹਿਣਗੇ ਬੰਦ, ਜਾਣੋ ਕਿਉਂ ਲਿਆ ਫੈਸਲਾ?

Punjab News: 3 ਦਿਨ ਠੇਕੇ ਰਹਿਣਗੇ ਬੰਦ, ਜਾਣੋ ਕਿਉਂ ਲਿਆ ਫੈਸਲਾ?

Punjab News: 'ਦਿੱਲੀ ਦਰਬਾਰ' ਪਹੁੰਚੇ ਆਪ ਪੰਜਾਬ ਦੇ ਲੀਡਰ, ਰਾਜਧਾਨੀ ਦੀਆਂ ਚੋਣਾਂ ਲਈ ਘੜੀ ਜਾਵੇਗੀ ਰਣਨੀਤੀ, ਚੋਣਾਂ ਤੱਕ ਉੱਥੇ ਹੀ ਲਾਉਣਗੇ ਡੇਰੇ ?

Punjab News: 'ਦਿੱਲੀ ਦਰਬਾਰ' ਪਹੁੰਚੇ ਆਪ ਪੰਜਾਬ ਦੇ ਲੀਡਰ, ਰਾਜਧਾਨੀ ਦੀਆਂ ਚੋਣਾਂ ਲਈ ਘੜੀ ਜਾਵੇਗੀ ਰਣਨੀਤੀ, ਚੋਣਾਂ ਤੱਕ ਉੱਥੇ ਹੀ ਲਾਉਣਗੇ ਡੇਰੇ ?

Farmer Protest: ਅਜੇ ਇਕੱਠਾ ਨਹੀਂ ਹੋਵੇਗਾ ਸੰਯੁਕਤ ਕਿਸਾਨ ਮੋਰਚਾ, ਸਾਰਥਕ ਰਹੀ ਪਰ 'ਬੇਸਿੱਟਾ' ਹੋ ਨਿੱਬੜੀ ਕਿਸਾਨ ਲੀਡਰਾਂ ਦੀ ਮੀਟਿੰਗ !

Farmer Protest: ਅਜੇ ਇਕੱਠਾ ਨਹੀਂ ਹੋਵੇਗਾ ਸੰਯੁਕਤ ਕਿਸਾਨ ਮੋਰਚਾ, ਸਾਰਥਕ ਰਹੀ ਪਰ 'ਬੇਸਿੱਟਾ' ਹੋ ਨਿੱਬੜੀ ਕਿਸਾਨ ਲੀਡਰਾਂ ਦੀ ਮੀਟਿੰਗ !

ਪੰਜਾਬ 'ਚ 'ਗੇ' ਸੀਰੀਅਲ ਕਿਲਰ ਗ੍ਰਿਫਤਾਰ, ਸਬੰਧ ਬਣਾਉਣ ਤੋਂ ਬਾਅਦ ਪੈਸੇ ਨਾ ਦੇਣ ਵਾਲੇ ਮਰਦਾਂ ਨੂੰ ਉਤਾਰ ਦਿੰਦਾ ਸੀ ਮੌ*ਤ ਦੇ ਘਾਟ

ਪੰਜਾਬ 'ਚ 'ਗੇ' ਸੀਰੀਅਲ ਕਿਲਰ ਗ੍ਰਿਫਤਾਰ, ਸਬੰਧ ਬਣਾਉਣ ਤੋਂ ਬਾਅਦ ਪੈਸੇ ਨਾ ਦੇਣ ਵਾਲੇ ਮਰਦਾਂ ਨੂੰ ਉਤਾਰ ਦਿੰਦਾ ਸੀ ਮੌ*ਤ ਦੇ ਘਾਟ

Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ

Punjab News: 30 ਮਹੀਨਿਆਂ 'ਚ 86000 ਕਰੋੜ ਰੁਪਏ ਦਾ ਪੰਜਾਬ 'ਚ ਹੋਇਆ ਨਿਵੇਸ਼, 3,92,540 ਨੌਜਵਾਨ ਲਈ ਪੈਦਾ ਹੋਏ ਨੌਕਰੀ ਦੇ ਮੌਕੇ, CM ਮਾਨ ਦਾ ਦਾਅਵਾ

ਪ੍ਰਮੁੱਖ ਖ਼ਬਰਾਂ

Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ

Champions Trophy 2025 Schedule: ਚੈਂਪੀਅਨਸ ਟਰਾਫੀ ਦਾ ਪੂਰਾ ਸ਼ਡਿਊਲ ਜਾਰੀ, ਜਾਣੋ ਕਦੋਂ ਤੇ ਕਿੱਥੇ ਖੇਡਿਆ ਜਾਵੇਗਾ ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ

Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ

Punjab News: ਪੰਜਾਬ ਵਾਸੀ 31 ਦਸੰਬਰ ਤੋਂ ਪਹਿਲਾਂ ਕਰਵਾਓ ਇਹ ਕੰਮ, ਨਹੀਂ ਤਾਂ 10 ਫੀਸਦੀ ਲੱਗੇਗਾ ਜੁਰਮਾਨਾ

ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ

ਕ੍ਰਿਸਮਿਸ ਤੋਂ ਪਹਿਲਾਂ ਗੋਆ 'ਚ ਟੈਨਸ਼ਨ! ਬੀਫ ਦੀਆਂ ਦੁਕਾਨਾਂ ਹੋਈਆਂ ਬੰਦ, ਜਾਣੋ ਪੂਰਾ ਮਾਮਲਾ

Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ

Health Alert: ਹਰ 33 ਸੈਕਿੰਡ 'ਚ ਇੱਕ ਵਿਅਕਤੀ ਦੀ ਮੌਤ, ਇਸ ਸਾਲ 98.75 ਲੱਖ ਲੋਕ ਮਰੇ! ਸ਼ਰਾਬ ਪੀਣ ਵਾਲੇ ਤੇ ਮੋਟੇ ਲੋਕ ਹੋ ਜਾਣ ਸਾਵਧਾਨ