Punjab School Holidays: ਪੰਜਾਬ ਦੇ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਅਪਡੇਟ, ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਨੇ ਵਧਾਈ ਮਾਪਿਆ ਦੀ ਚਿੰਤਾ, ਬੋਲੇ...
Punjab School Holidays: ਪੰਜਾਬ ਵਿੱਚ ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਕਾਰਨ ਨਾਲ ਸਿਰਫ ਵਿਦਿਆਰਥੀਆਂ ਸਗੋਂ ਮਾਪਿਆਂ ਅਤੇ ਅਧਿਆਪਕਾਂ ਦੀ ਵੀ ਚਿੰਤਾ ਵਧੀ ਹੋਈ ਹੈ। ਦੱਸ ਦੇਈਏ ਕਿ ਅੱਜ ਤੋਂ ਪੰਜਾਬ ਵਿੱਚ ਸਕੂਲ ਲੱਗਣੇ ਸ਼ੁਰੂ...

Punjab School Holidays: ਪੰਜਾਬ ਵਿੱਚ ਹੱਡ-ਚੀਰਵੀਂ ਠੰਡ ਅਤੇ ਸੰਘਣੀ ਧੁੰਦ ਕਾਰਨ ਨਾਲ ਸਿਰਫ ਵਿਦਿਆਰਥੀਆਂ ਸਗੋਂ ਮਾਪਿਆਂ ਅਤੇ ਅਧਿਆਪਕਾਂ ਦੀ ਵੀ ਚਿੰਤਾ ਵਧੀ ਹੋਈ ਹੈ। ਦੱਸ ਦੇਈਏ ਕਿ ਅੱਜ ਤੋਂ ਪੰਜਾਬ ਵਿੱਚ ਸਕੂਲ ਲੱਗਣੇ ਸ਼ੁਰੂ ਹੋ ਗਏ ਹਨ। ਦਰਅਸਲ, ਸਵੇਰ ਵੇਲੇ ਜ਼ੀਰੋ ਵਿਜ਼ੀਵਿਲਟੀ ਅਤੇ ਡਿੱਗਦੇ ਤਾਪਮਾਨ ਨੂੰ ਦੇਖਦੇ ਹੋਏ ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਸਰਕਾਰ ਤੋਂ ਸਕੂਲੀ ਛੁੱਟੀਆਂ ਵਿੱਚ 20 ਜਨਵਰੀ ਤੱਕ ਵਾਧਾ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਪੰਜਾਬ ਸਰਕਾਰ ਵਲੋਂ ਨਹੀਂ ਕੀਤਾ ਗਿਆ ਐਲਾਨ
ਮੌਜੂਦਾ ਹੁਕਮਾਂ ਅਨੁਸਾਰ ਸਕੂਲ ਅੱਜ 14 ਜਨਵਰੀ ਨੂੰ ਖੁੱਲ੍ਹੇ ਹਨ, ਪਰ ਮੌਸਮ ਦੇ ਮੌਜੂਦਾ ਹਾਲਾਤ ਬੱਚਿਆਂ ਦੀ ਸਿਹਤ ਲਈ ਖ਼ਤਰਨਾਕ ਬਣੇ ਹੋਏ ਹਨ। ਅੱਜ ਸਾਰਾ ਦਿਨ ਪੰਜਾਬ ਭਰ ਵਿੱਚ ਮਾਪੇ ਅਤੇ ਅਧਿਆਪਕਾਂ ਦੀਆਂ ਨਜ਼ਰਾਂ ਸਰਕਾਰ ਵੱਲ ਟਿਕੀਆਂ ਰਹੀਆਂ, ਕੀ ਛੁੱਟੀਆਂ ਵਿੱਚ ਵਾਧਾ ਹੋ ਜਾਵੇ ਪਰ ਹਾਲੇ ਤਕ ਵੀ ਪੰਜਾਬ ਸਰਕਾਰ ਵਲੋਂ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ। ਅੰਕੜੇ ਦੱਸਦੇ ਹਨ ਕਿ ਜਦੋਂ ਪਿਛਲੀ ਵਾਰ ਛੁੱਟੀਆਂ ਵਧਾਈਆਂ ਗਈਆਂ ਸਨ, ਉਸ ਦੇ ਮੁਕਾਬਲੇ ਅੱਜ ਤਾਪਮਾਨ ਬਹੁਤ ਜ਼ਿਆਦਾ ਘੱਟ ਚੁੱਕਾ ਹੈ।
ਜਾਨਲੇਵਾ ਸਾਬਤ ਹੋ ਸਕਦਾ ਪਾਰਾ
ਦੱਸ ਦਈਏ ਕਿ ਪੰਜਾਬ ਦੇ ਬਲਾਚੌਰ ਦੇ ਪਿੰਡ ਬੱਲੋਵਾਲ ਸੌਂਖਡੀ ਵਿੱਚ ਪੀਏਯੂ ਲੁਧਿਆਣਾ ਦੇ ਕੰਢੀ ਖੋਜ ਕੇਂਦਰ (ਬੱਲੋਵਾਲ ਸੌਂਖਡੀ) ਵਿੱਚ ਤਾਪਮਾਨ ਸਿਫ਼ਰ ਡਿਗਰੀ ਦਰਜ਼ ਕੀਤਾ ਗਿਆ ਹੈ। ਜੇਕਰ ਅਸੀਂ 21 ਦਸੰਬਰ (7.5°C-5.8°C) ਦੀ ਤੁਲਨਾ ਅੱਜ ਨਾਲ ਕਰੀਏ, ਤਾਂ ਪਤਾ ਲੱਗਦਾ ਹੈ ਕਿ ਠੰਡ ਕਈ ਗੁਣਾ ਵਧ ਚੁੱਕੀ ਹੈ। ਖਾਸ ਕਰਕੇ ਬਲਾਚੌਰ ਦੇ ਪਿੰਡ ਬੱਲੋਵਾਲ ਸੌਂਖਡੀ ਵਿੱਚ ਪੀਏਯੂ ਲੁਧਿਆਣਾ ਦੇ ਕੰਢੀ ਖੋਜ ਕੇਂਦਰ ਵਿੱਚ ਤਾਪਮਾਨ ਸਿਫ਼ਰ ਡਿਗਰੀ ਦਰਜ਼ ਕੀਤਾ ਗਿਆ ਹੈ ਅਤੇ ਬਠਿੰਡਾ ਵਿੱਚ ਪਾਰਾ 1.6°C ਤੱਕ ਪਹੁੰਚਣਾ ਜਾਨਲੇਵਾ ਸਾਬਤ ਹੋ ਸਕਦਾ ਹੈ। ਸਵੇਰ ਵੇਲੇ ਧੁੰਦ ਕਾਰਨ ਸੜਕੀ ਹਾਦਸਿਆਂ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ। ਸਕੂਲ ਵੈਨਾਂ ਅਤੇ ਬੱਚਿਆਂ ਲਈ ਸਵੇਰੇ ਦੇ ਸਮੇਂ ਸਕੂਲ ਪਹੁੰਚਣਾ ਸੁਰੱਖਿਅਤ ਨਹੀਂ ਹੈ। ਧੁੰਦ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੈ।
ਅਜਿਹੀ ਸਥਿਤੀ ਵਿੱਚ ਸਕੂਲ ਵੈਨਾਂ ਅਤੇ ਬੱਸਾਂ ਦੇ ਹਾਦਸੇ ਦਾ ਖ਼ਤਰਾ ਵਧ ਜਾਂਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇੰਨੀ ਭਿਆਨਕ ਠੰਡ ਵਿੱਚ ਛੋਟੇ ਬੱਚਿਆਂ ਨੂੰ ਨਿਮੋਨੀਆ, ਸਰਦੀ-ਜ਼ੁਕਾਮ ਅਤੇ ਹੋਰ ਸਾਹ ਦੀਆਂ ਬਿਮਾਰੀਆਂ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
Before You Go
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
ਟ੍ਰੈਂਡਿੰਗ ਟੌਪਿਕ





















