News
News
ਟੀਵੀabp shortsABP ਸ਼ੌਰਟਸਵੀਡੀਓ
X

ਮੋਬਾਈਲ ਸੁਣਦੇ ਡਰਾਈਵਰ ਨੇ ਟਰੱਕ 'ਚ ਮਾਰੀ ਬੱਸ, 17 ਜਖਮੀ, 4 ਗੰਭੀਰ

Share:
ਜਲੰਧਰ: ਸ਼ਹਿਰ 'ਚ ਵਾਪਰਿਆ ਇੱਕ ਵੱਡਾ ਸੜਕ ਹਾਦਸਾ। ਇੱਥੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਵਾਪਰੇ ਸੜਕ ਹਾਦਸੇ 'ਚ ਕਰੀਬ 17 ਲੋਕ ਜ਼ਖਮੀ ਹਨ, ਡਰਾਈਵਰ ਸਮੇਤ 4 ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਾਦਸਾ ਐਤਵਾਰ ਰਾਤ ਕਰੀਬ 9 ਵਜੇ ਵਾਪਰਿਆ। ਇਹ ਹਾਦਸਾ ਇੱਕ ਬੱਸ ਤੇ ਟਰੱਕ ਦੀ ਟੱਕਰ ਕਾਰਨ ਵਾਪਰਿਆ ਹੈ। ਫਿਲਹਾਲ ਜਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।         ਜਾਣਕਾਰੀ ਮੁਤਾਬਕ ਇੱਕ ਨਿੱਜੀ ਟਰਾਂਸਪੋਰਟ ਕੰਪਨੀ ਸੈਨੀ ਮੋਟਰਸ ਦੀ ਬੱਸ ਜਲੰਧਰ ਤੋਂ ਪਠਾਨਕੋਟ ਜਾ ਰਹੀ ਸੀ। ਬੱਸ ਵਿੱਚ ਸਵਾਰ ਲੋਕਾਂ ਮੁਤਾਬਕ ਡਰਾਈਵਰ ਫੋਨ 'ਤੇ ਗੱਲ ਕਰ ਰਿਹਾ ਸੀ। ਅਜਿਹੇ 'ਚ ਉਸ ਦਾ ਸਾਹਮਣੇ ਪੂਰਾ ਧਿਆਨ ਨਹੀਂ ਸੀ। ਜਿਸ ਦੇ ਚੱਲਦੇ ਬੱਸ ਅੱਗੇ ਜਾ ਰਹੇ ਟਰੱਕ ਨਾਲ ਜਾ ਟਕਰਾਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ 'ਚ ਸਵਾਰ ਕਰੀਬ 17 ਲੋਕ ਬੁਰੀ ਤਰਾਂ ਜਖਮੀ ਹੋ ਗਏ। ਫਿਲਹਾਲ ਜਖਮੀਆਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਪਰ ਡਰਾਈਵਰ ਸਮੇਤ 4 ਦੀ ਹਾਲਤ ਗੰਭੀਰ ਬਣੀ ਹੋਈ ਹੈ।         ਹਾਲਾਂਕਿ ਸਮੇਂ ਸਮੇਂ 'ਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈ। ਪਰ ਇਸ ਦੇ ਬਾਵਜੂਦ ਕਈ ਲੋਕ ਲਾਪਰਵਾਹੀ ਵਰਤਦੇ ਹਨ। ਏਬੀਪੀ ਸਾਂਝਾ ਸਾਰੇ ਦਰਸ਼ਕਾਂ ਨੂੰ ਅਪੀਲ ਕਰਦਾ ਹੈ ਕਿ  ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕਰੋ, ਤੁਹਾਡੀ ਥੋੜੀ ਜਿਹੀ ਲਾਪਰਵਾਹੀ ਜਾਨਲੇਵਾ ਹੋ ਸਕਦੀ ਹੈ।
Published at : 12 Sep 2016 12:27 PM (IST) Tags: Bus Accident jalandhar
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਅਮਰਨਾਥ ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ, ਸੜਕ ਤੋਂ ਫਿਸਲ ਕੇ ਮਕਾਨ 'ਤੇ ਡਿਗੀ; ਮੱਚਿਆ ਚੀਕ ਚੀਹਾੜਾ

ਅਮਰਨਾਥ ਯਾਤਰੀਆਂ ਨਾਲ ਭਰੀ ਬੱਸ ਹਾਦਸੇ ਦਾ ਸ਼ਿਕਾਰ, ਸੜਕ ਤੋਂ ਫਿਸਲ ਕੇ ਮਕਾਨ 'ਤੇ ਡਿਗੀ; ਮੱਚਿਆ ਚੀਕ ਚੀਹਾੜਾ

ਲੁਧਿਆਣਾ 'ਚ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ, ਲੰਗਰ ਹਾਲ 'ਚ ਹੋਇਆ ਸੀ ਵਿਵਾਦ; ਜਾਣੋ ਪੂਰਾ ਮਾਮਲਾ

ਲੁਧਿਆਣਾ 'ਚ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ, ਲੰਗਰ ਹਾਲ 'ਚ ਹੋਇਆ ਸੀ ਵਿਵਾਦ; ਜਾਣੋ ਪੂਰਾ ਮਾਮਲਾ

ਪਠਾਨਕੋਟ 'ਚ ਤੇਜ਼ ਮੀਂਹ, ਜਲੰਧਰ 'ਚ ਛਾਏ ਬੱਦਲ, ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ

ਪਠਾਨਕੋਟ 'ਚ ਤੇਜ਼ ਮੀਂਹ, ਜਲੰਧਰ 'ਚ ਛਾਏ ਬੱਦਲ, ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ

PAK ਅੱਤਵਾਦੀ ਸ਼ਹਿਜਾਦ ਭੱਟੀ 'ਤੇ NIA ਦੀ ਕਾਰਵਾਈ, ਮੁਹਾਲੀ ਕੋਰਟ ਨੇ NBW ਕੀਤਾ ਜਾਰੀ; ਬ੍ਰਾਜੀਲ 'ਚ ਲੁੱਕਿਆ

PAK ਅੱਤਵਾਦੀ ਸ਼ਹਿਜਾਦ ਭੱਟੀ 'ਤੇ NIA ਦੀ ਕਾਰਵਾਈ, ਮੁਹਾਲੀ ਕੋਰਟ ਨੇ NBW ਕੀਤਾ ਜਾਰੀ; ਬ੍ਰਾਜੀਲ 'ਚ ਲੁੱਕਿਆ

ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ

ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ

ਪ੍ਰਮੁੱਖ ਖ਼ਬਰਾਂ

Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ

Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ

ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ

ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਜੁਲਾਈ 2026

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਜੁਲਾਈ 2026

ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ

ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ