ਪੜਚੋਲ ਕਰੋ

ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ

New Rules for America Visa: ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪਾਬੰਦੀਆਂ ਨੂੰ ਲੈਕੇ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ।

New Rules for America Visa: ਡੋਨਾਲਡ ਟਰੰਪ ਪ੍ਰਸ਼ਾਸਨ ਨੇ ਵੀਜ਼ਾ ਪਾਬੰਦੀਆਂ ਨੂੰ ਲੈਕੇ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ। ਇਸ ਨਵੀਂ ਨੀਤੀ ਦਾ ਉਦੇਸ਼ ਅਮਰੀਕੀ ਨਾਗਰਿਕਾਂ ਨਾਲ ਅਰਬਾਂ ਡਾਲਰਾਂ ਦੀ ਸਾਈਬਰ ਠੱਗੀ ਮਾਰਨ ਵਾਲੇ ਵਿਦੇਸ਼ੀ ਅਪਰਾਧਿਕ ਨੈੱਟਵਰਕਾਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਹੈ। ਇਸ ਪਾਲਿਸੀ ਤਹਿਤ ਸਿਰਫ਼ ਅਪਰਾਧੀ ਹੀ ਨਹੀਂ, ਸਗੋਂ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ 'ਤੇ ਵੀ ਅਮਰੀਕਾ ਵਿੱਚ ਆਉਣ 'ਤੇ ਰੋਕ ਲਗਾਈ ਜਾਵੇਗੀ।

ਸਾਈਬਰ ਧੋਖਾਧੜੀ ਕਾਰਨ ਅਮਰੀਕੀਆਂ ਨੂੰ 12.5 ਅਰਬ ਡਾਲਰ ਦਾ ਹੋਇਆ ਨੁਕਸਾਨ

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਨੁਸਾਰ ਇਹ ਕਦਮ ਅੰਤਰਰਾਸ਼ਟਰੀ ਸਾਈਬਰ ਅਪਰਾਧ ਨੈੱਟਵਰਕਾਂ ਨੂੰ ਤੋੜਨ ਲਈ ਚਲਾਈ ਗਈ ਮੁਹਿੰਮ ਦਾ ਹਿੱਸਾ ਹੈ। ਅੰਕੜਿਆਂ ਅਨੁਸਾਰ ਸਾਲ 2024 ਵਿੱਚ ਸਾਈਬਰ ਧੋਖਾਧੜੀ ਕਾਰਨ ਅਮਰੀਕੀਆਂ ਨੂੰ 12.5 ਅਰਬ ਡਾਲਰ ਦਾ ਵੱਡਾ ਨੁਕਸਾਨ ਹੋਇਆ ਹੈ, ਜਿਸ ਵਿੱਚ ਬਜ਼ੁਰਗ ਨਾਗਰਿਕ ਸਭ ਤੋਂ ਵੱਧ ਨਿਸ਼ਾਨਾ ਬਣੇ ਹਨ।

"ਪਿਗ ਬੁੱਚਰਿੰਗ" ਸਕੈਮ ਦਾ ਕੀਤਾ ਜ਼ਿਕਰ

ਰੂਬੀਓ ਨੇ ਖਾਸ ਤੌਰ 'ਤੇ ਚੀਨੀ ਅਪਰਾਧਿਕ ਸੰਗਠਨਾਂ ਦਾ ਜ਼ਿਕਰ ਕੀਤਾ ਜੋ "ਪਿਗ ਬੁੱਚਰਿੰਗ" ਵਰਗੇ ਸਕੈਮ ਚਲਾ ਰਹੇ ਹਨ। ਇਨ੍ਹਾਂ ਵਿੱਚ ਪੀੜਤਾਂ ਨੂੰ ਸੋਸ਼ਲ ਮੀਡੀਆ ਰਾਹੀਂ ਫਰਜ਼ੀ ਰਿਸ਼ਤਿਆਂ ਵਿੱਚ ਫਸਾ ਕੇ ਫਰਜ਼ੀ ਨਿਵੇਸ਼ ਰਾਹੀਂ ਲੁੱਟਿਆ ਜਾਂਦਾ ਹੈ। ਇਕੱਲੇ ਇਨ੍ਹਾਂ ਨੈੱਟਵਰਕਾਂ ਨੇ ਹੀ ਅਮਰੀਕੀਆਂ ਨਾਲ ਲਗਭਗ 10 ਅਰਬ ਡਾਲਰ ਦੀ ਠੱਗੀ ਮਾਰੀ ਹੈ। ਇਸ ਤੋਂ ਇਲਾਵਾ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਵਾਲੇ 'ਸੈਕਸਟੌਰਸ਼ਨ' ਸਕੈਮਾਂ ਵਿਰੁੱਧ ਵੀ ਸਖ਼ਤੀ ਵਧਾਈ ਗਈ ਹੈ।

ਅਮਰੀਕੀ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਵੀਜ਼ਾ ਪਾਬੰਦੀਆਂ ਸਿਰਫ਼ ਸ਼ੁਰੂਆਤ ਹਨ। ਅਪਰਾਧੀਆਂ ਨੂੰ ਫੜਨ ਲਈ ਆਰਥਿਕ ਪਾਬੰਦੀਆਂ, ਜਾਇਦਾਦਾਂ ਦੀ ਜ਼ਬਤੀ, ਅਤੇ ਦੂਜੇ ਦੇਸ਼ਾਂ ਤੋਂ ਹਵਾਲਗੀ ਵਰਗੇ ਹਰ ਸੰਭਵ ਹਥਿਆਰ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਦੇਸ਼ਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਜੋ ਅਜਿਹੇ ਨੈੱਟਵਰਕਾਂ ਵਿਰੁੱਧ ਕਾਰਵਾਈ ਨਹੀਂ ਕਰਨਗੇ; ਉਨ੍ਹਾਂ ਦੀ ਵਿਦੇਸ਼ੀ ਸਹਾਇਤਾ ਵਿੱਚ ਕਟੌਤੀ ਕੀਤੀ ਜਾ ਸਕਦੀ ਹੈ।

ਹਾਲ ਹੀ 'ਚ ਇਨ੍ਹਾਂ ਸੰਸਥਾਵਾਂ 'ਤੇ ਲਾਈ ਪਾਬੰਦੀ

ਹਾਲ ਹੀ ਵਿੱਚ ਅਮਰੀਕਾ ਨੇ ਕੰਬੋਡੀਆ ਦੇ 'ਪ੍ਰਿੰਸ ਗਰੁੱਪ' ਨਾਲ ਜੁੜੇ 35 ਵਿਅਕਤੀਆਂ ਅਤੇ ਸੰਸਥਾਵਾਂ 'ਤੇ ਪਾਬੰਦੀਆਂ ਲਗਾਈਆਂ ਹਨ, ਜੋ ਮਨੁੱਖੀ ਤਸਕਰੀ ਅਤੇ ਕ੍ਰਿਪਟੋਕਰੰਸੀ ਧੋਖਾਧੜੀ ਵਿੱਚ ਸ਼ਾਮਲ ਸਨ। ਅਮਰੀਕੀ ਸਰਕਾਰ ਨੇ ਇਸ ਗਰੁੱਪ ਦੇ ਚੇਅਰਮੈਨ 'ਤੇ ਮਾਮਲਾ ਦਰਜ ਕਰਕੇ ਅਰਬਾਂ ਡਾਲਰ ਦੀ ਬਿਟਕੋਇਨ ਰਾਸ਼ੀ ਜ਼ਬਤ ਕਰਨ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।

Advertisement

ਟਾਪ ਹੈਡਲਾਈਨ

ਭੂਚਾਲ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਝਟਕੇ ਕੀਤੇ ਗਏ ਮਹਿਸੂਸ; ਮੱਚੀ ਹਫੜਾ-ਦਫੜੀ
ਭੂਚਾਲ ਨਾਲ ਕੰਬੀ ਧਰਤੀ, 7.0 ਦੀ ਤੀਬਰਤਾ ਨਾਲ ਝਟਕੇ ਕੀਤੇ ਗਏ ਮਹਿਸੂਸ; ਮੱਚੀ ਹਫੜਾ-ਦਫੜੀ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਵਾਪਰਿਆ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, 20 ਬੱਚਿਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਵਾਪਰਿਆ ਵੱਡਾ ਹਾਦਸਾ, ਸਕੂਲ ਦੀ ਡਿੱਗੀ ਛੱਤ, 20 ਬੱਚਿਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
Earthquakes News: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ, ਘਰਾਂ 'ਚੋੋਂ ਭੱਜੇ ਬਾਹਰ, 6.1 ਤੀਬਰਤਾ ਨਾਲ ਜ਼ੋਰਦਾਰ ਝਟਕੇ...
Advertisement

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha
Advertisement

ਫੋਟੋਗੈਲਰੀ

Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ
ਪੰਜਾਬ ਤੋਂ ਗ੍ਰਿਫਤਾਰ ਮਨਜੀਤ ਬੇਦੀ ਅਮਰੀਕਾ ਨੂੰ ਸੌਂਪਿਆ, US ਅਟਾਰਨੀ ਨੇ ਜਤਾਇਆ ਧੰਨਵਾਦ; SNAP ਘਪਲੇ 'ਚ ਵਾਂਟੇਡ
ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ
ਪੰਜਾਬ ਤੋਂ ਵੱਡੀ ਖ਼ਬਰ! ਨਸ਼ਾ ਵੇਚਣ ਦਾ ਵਿਰੋਧ ਕਰਨ 'ਤੇ ਨੌਜਵਾਨ ਦਾ ਕਤਲ, 10-15 ਹਮਲਾਵਰਾਂ ਨੇ ਘੇਰਿਆ; ਮੱਚਿਆ ਚੀਕ ਚੀਹਾੜਾ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
ਪੈਟਰੋਲ-ਡੀਜ਼ਲ ਨੂੰ ਲੈਕੇ ਸਰਕਾਰ ਦਾ ਵੱਡਾ ਫੈਸਲਾ, ਦੇਰ ਰਾਤ ਅਚਾਨਕ ਕੀਤਾ ਵਿੰਡਫਾਲ ਟੈਕਸ 'ਚ ਫੇਰਬਦਲ
CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ
CM ਮਾਨ ਅੱਜ ਫਿਲੌਰ 'ਚ, ਨਸ਼ੇ ਦੇ ਖਿਲਾਫ ਬਣੇਗੀ ਪਲਾਨਿੰਗ, ਸਾਰੇ ਜ਼ਿਲ੍ਹਿਆਂ ਦੇ ਪੁਲਿਸ ਅਧਿਕਾਰੀ ਸੱਦੇ; ਝੋਟਾ ਕਤਲਕਾਂਡ ਤੋਂ ਬਾਅਦ ਐਕਸ਼ਨ 'ਚ ਸਰਕਾਰ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਸਕੂਲ 'ਚ ਚੱਲੀਆਂ ਤਾੜਤਾੜ ਗੋਲੀਆਂ, 3 ਬੱਚਿਆਂ ਸਣੇ 5 ਦੀ ਮੌਤ; ਮੱਚਿਆ ਹੜਕੰਪ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੇ ਆਸਾਰ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਪੰਜਾਬ 'ਚ ਛੁੱਟੀਆਂ ਦੀ ਲਿਸਟ ਜਾਰੀ, ਜਾਣੋ ਕਦੋਂ-ਕਦੋਂ ਰਹਿਣਗੀਆਂ ਛੁੱਟੀਆਂ; ਦੇਖੋ ਪੂਰੀ ਲਿਸਟ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
ਡਾ. ਨਵਜੋਤ ਕੌਰ ਸਿੱਧੂ ਦੀ ਛੁੱਟੀ! BRP ਨੇ ਨਵੇਂ ਪੰਜਾਬ ਇੰਚਾਰਜ ਦਾ ਕੀਤਾ ਐਲਾਨ
Embed widget