ਮੀਂਹ ਦਾ ਮੌਸਮ ਆਪਣੇ ਨਾਲ ਠੰਡੀਆਂ ਹਵਾਵਾਂ ਜ਼ਰੂਰ ਲੈ ਕੇ ਆਉਂਦਾ ਹੈ ਪਰ ਇਹੀ ਮੌਸਮ ਪੇਟ ਨਾਲ ਜੁੜੀਆਂ ਕਈ ਬੀਮਾਰੀਆਂ ਦਾ ਖਤਰਾ ਵੀ ਵਧਾ ਦਿੰਦਾ ਹੈ

Published by: ਜਸਵੀਰ ਕੌਰ

ਮਾਨਸੂਨ ਦੌਰਾਨ ਉਲਟੀ, ਦਸਤ, ਫੂਡ ਪੁਆਈਜ਼ਨਿੰਗ, ਟਾਈਫਾਈਡ ਤੇ ਹੈਪੇਟਾਈਟਸ ਏ ਵਰਗੇ ਇੰਫੈਕਸ਼ਨ ਦੇ ਮਾਮਲੇ ਤੇਜ਼ੀ ਨਾਲ ਵਧਦੇ ਹਨ

Published by: ਜਸਵੀਰ ਕੌਰ

ਮਾਨਸੂਨ ਵਿਚ ਪੇਟ ਦੇ ਜ਼ਿਆਦਾਤਰ ਇੰਫੈਕਸ਼ਨ ਦੂਸ਼ਿਤ ਪਾਣੀ ਦੀ ਵਜ੍ਹਾ ਤੋਂ ਹੁੰਦੇ ਹਨ

Published by: ਜਸਵੀਰ ਕੌਰ

ਇਸ ਕਰਕੇ ਡਾਕਟਰਾਂ ਮੁਤਾਬਕ ਹਮੇਸ਼ਾ ਉਬਲਿਆ ਹੋਇਆ, ਫਿਲਟਰ ਜਾਂ ਪੈਕਡ ਪਾਣੀ ਹੀ ਪੀਣਾ ਚਾਹੀਦਾ

Published by: ਜਸਵੀਰ ਕੌਰ

ਡਾਕਟਰਾਂ ਮੁਤਾਬਕ ਮੀਂਹ ਦੇ ਮੌਸਮ ਵਿਚ ਲੰਬੇ ਸਮੇਂ ਤੱਕ ਖੁੱਲ੍ਹੇ ਵਿਚ ਰੱਖਿਆ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ

Published by: ਜਸਵੀਰ ਕੌਰ

ਨਮੀ ਕਾਰਨ ਬੈਕਟੀਰੀਆ ਤੇ ਦੂਜੇ ਸੂਖਮ ਜੀਵ ਤੇਜ਼ੀ ਨਾਲ ਵਧਦੇ ਹਨ ਜਿਸ ਨਾਲ ਭੋਜਨ ਦੂਸ਼ਿਤ ਹੋ ਸਕਦਾ ਹੈ

Published by: ਜਸਵੀਰ ਕੌਰ

ਅਕਸਰ ਲੋਕ ਫਲ ਤੇ ਸਬਜ਼ੀਆਂ ਨੂੰ ਸਿਰਫ ਪਾਣੀ ਨਾਲ ਧੋ ਕੇ ਇਸਤੇਮਾਲ ਕਰ ਲੈਂਦੇ ਹਨ ਪਰ ਮਾਨਸੂਨ ਵਿਚ ਇੰਨੀ ਸਾਵਧਾਨੀ ਕਾਫੀ ਨਹੀਂ ਹੈ

Published by: ਜਸਵੀਰ ਕੌਰ

ਇਨ੍ਹਾਂ ਉੱਤੇ ਮਿੱਟੀ, ਕੀਟਨਾਸ਼ਕ ਤੇ ਕਈ ਤਰ੍ਹਾਂ ਦੇ ਸੂਖਮ ਜੀਵ ਮੌਜੂਦ ਹੋ ਸਕਦੇ ਹਨ

Published by: ਜਸਵੀਰ ਕੌਰ

ਲੋੜ ਪੈਣ ‘ਤੇ ਫਲ ਤੇ ਸਬਜ਼ੀਆਂ ਨੂੰ ਕੁਝ ਮਿੰਟ ਲਈ ਸਿਰਕੇ ਵਾਲੇ ਪਾਣੀ ਵਿਚ ਭਿਉਂ ਕੇ ਸਾਫ ਕੀਤਾ ਜਾ ਸਕਦਾ ਹੈ।

Published by: ਜਸਵੀਰ ਕੌਰ

ਡਾਕਟਰਾਂ ਮੁਤਾਬਕ ਹੱਥ ਧੋਣਾ ਇੰਫੈਕਸ਼ਨ ਤੋਂ ਬਚਾਅ ਦਾ ਸਭ ਤੋਂ ਆਸਾਨ ਤੇ ਅਸਰਦਾਰ ਤਰੀਕਾ ਹੈ। ਖਾਣਾ ਬਣਾਉਣ ਤੋਂ ਪਹਿਲਾਂ, ਟਾਇਲਟ ਦੇ ਇਸਤੇਮਾਲ ਤੋਂ ਬਾਅਦ ਤੇ ਬਾਹਰ ਤੋਂ ਆਉਣ ‘ਤੇ ਸਾਬੁਣ ਨਾਲ ਚੰਗੀ ਤਰ੍ਹਾਂ ਹੱਥ ਧੋਣੇ ਚਾਹੀਦੇ ਹਨ

Published by: ਜਸਵੀਰ ਕੌਰ