ਅੰਮ੍ਰਿਤਸਰ: ਭਾਰਤ 'ਚ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਏਵੀਐਮ ਮਸ਼ੀਨਾਂ ਤੋਂ ਉੱਠ ਚੁੱਕਾ ਹੈ, ਇਹ ਕਹਿਣਾ ਹੈ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ। ਐਸਜੀਪੀਸੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਪਰਦਾਵਾਂ ਦੀ ਮੀਟਿੰਗ ਹੋਈ।
ਮੀਟਿੰਗ ਤੋਂ ਬਾਅਦ ਜਥੇਦਾਰ ਅਕਾਲ ਤਖ਼ਤ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਇਕ ਕਮੇਟੀ ਵੀ ਬਣਾਈ ਗਈ ਸੀ ਜਿਸ ਵਲੋਂ ਕੋਈ ਜਵਾਬ ਨਾ ਆਉਣ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਸਰਕਾਰ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਸਮਾਗਮਾਂ ਤੋਂ ਪਿੱਛੇ ਹੱਟ ਰਹੀ ਹੈ।
ਅਸਾਮ ਦੇ ਵਿੱਚ ਇਕ ਭਾਜਪਾ ਆਗੂ ਦੀ ਗੱਡੀ 'ਚੋਂ ਈਵੀਐਮ ਮਸ਼ੀਨ ਫੜੇ ਜਾਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦਾ ਵਿਸ਼ਵਾਸ਼ ਈਵੀਐਮ ਮਸ਼ੀਨਾਂ ਤੋਂ ਉੱਠ ਚੁੱਕਾ ਹੈ।
ਪੰਜਾਬ ਦੇ ਮੁੱਖ ਮੰਤਰੀ ਵਲੋਂ ਦੁਬਾਰਾ ਲੌਕਡਾਊਨ ਲਗਾਉਣ ਦੇ ਬਿਆਨ 'ਤੇ ਕਿਹਾ ਕਿ ਸਾਰਾ ਕੁੱਝ ਤਾਂ ਆਮ ਵਾਂਗ ਠੀਕ ਚੱਲ ਰਿਹਾ ਹੈ ਫਿਰਲੌਕਡਾਊਨ ਲੱਗਣ ਦੀ ਸੰਭਾਵਨਾ ਨਹੀਂ ਲੱਗਦੀ ਹੈ। ਕਰਤਾਰਪੁਰ ਕੋਰੀਡੋਰ ਨਾ ਖੁੱਲਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੇਂਦਰ ਦੀ ਬਦਨੀਤੀ ਸਾਹਮਣੇ ਆ ਰਹੀ ਹੈ ।