ਨਵੀਂ ਦਿੱਲੀ: ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਇੱਕ ਵਾਰ ਫੇਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਬੰਦੀ ਸੈਂਟਰ ਨੂੰ ਲੈ ਕੇ ਝੂਠ ਬੋਲਣ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, “ਆਰਐਸਐਸ ਦਾ ਪ੍ਰਧਾਨ ਮੰਤਰੀ ਦੇਸ਼ ਨੂੰ ਝੂਠ ਬੋਲ ਰਿਹਾ ਹੈ। ਰਾਹੁਲ ਨੇ ਇਸ ਟਵੀਟ ਦੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ‘ਚ ਅਸਮ ਦੇ ਬੰਦੀ ਸੈਂਟਰ ਦਾ ਜ਼ਿਕਰ ਹੋਇਆ ਹੈ। ਉਧਰ ਜਨਤਾ ਦਲ ਯੂ ਦੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਨੇ ਕਿਹਾ-ਮੋਦੀ ਹੁਣ ਐਨਆਰਸੀ ਦੇ ਮੁੱਦੇ ‘ਤੇ ਚਾਲਾਕੀ ਨਾਲ ਪਿੱਛੇ ਹਟ ਰਹੇ ਹਨ।

ਪ੍ਰਸ਼ਾਂਤ ਕਿਸ਼ੋਰ ਨੇ ਟਵੀਟ ਕਰ ਕਿਹਾ, “ਪ੍ਰਧਾਨ ਮੰਤਰੀ ਮੋਦੀ ਕਹਿ ਰਹੇ ਹਨ ਕਿ ਅਜੇ ਐਨਆਰਸੀ ‘ਤੇ ਕੋਈ ਚਰਚਾ ਹੀ ਨਹੀਂ ਹੋਈ। ਇਹ ਉਸ ਦੀ ਦੇਸ਼ ਭਰ ‘ਚ ਐਨਆਰਸੀ ਤੇ ਸੀਏਏ ਖਿਲਾਫ ਹੋ ਰਹੇ ਪ੍ਰਦਰਸ਼ਨ ਦੌਰਾਨ ਇਸ ਮੁੱਦੇ ‘ਤੇ ਚਾਲਾਕ ਵਾਪਸੀ ਹੈ। ਇਸ ਸਿਰਫ ਇੱਕ ਠਹਿਰਾਓ ਹੈ। ਇਸ ‘ਤੇ ਪੂਰਨ-ਵਿਰਾਮ ਨਹੀਂ ਲੱਗਿਆ। ਸਰਕਾਰ ਇਸ ‘ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀ ਹੈ। ਕੋਰਟ ਦੇ ਆਦੇਸ਼ ਤੋਂ ਬਾਅਦ ਸਾਰੀ ਪ੍ਰਕਿਰੀਆ ਦੁਬਾਰਾ ਸ਼ੁਰੂ ਹੋ ਜਾਵੇਗੀ।


ਕਾਂਗਰਸ ਨਾਗਰਿਕਤਾ ਕਾਨੂੰਨ ਤੇ ਐਨਆਰੀ ਦਾ ਲਗਾਤਾਰ ਵਿਰੋਧ ਕਰ ਰਹੀ ਹੈ। 24 ਦਸੰਬਰ ਨੂੰ ਕਾਂਗਰਸ ਨੇ ਦਿੱਲੀ ਸਥਿਤ ਮਹਾਤਮਾ ਗਾਂਧੀ ਦੀ ਸਮਾਧ ‘ਤੇ ਸੱਤਿਆਗ੍ਰਹਿ ਕੀਤਾ ਸੀ। ਪ੍ਰਸ਼ਾਂਤ ਨੇ ਇਸ ਕਦਮ ਨੂੰ ਲੈ ਕੇ ਰਾਹੁਲ ਦਾ ਧੰਨਵਾਦ ਕੀਤਾ। ਉਧਰ, ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਇੱਕ ਰੈਲੀ ‘ਚ ਐਨਆਰਸੀ ਦੇ ਲਈ ਬੰਦੀ ਕੇਂਦਰ ਬਣਵਾਉਣ ਦੀ ਗੱਲ ਨੂੰ ਅਫਵਾਹ ਕਿਹਾ ਸੀ ਤੇ ਕਿਹਾ ਸੀ ਕਿ ਕਾਂਗਰਸ ਤੇ ਅਰਬਨ ਨਕਸਲੀ ਇਹ ਅਫਵਾਹ ਫੈਲਾ ਰਹੇ ਹਨ।