ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਖੇਤੀਬਾੜੀ ਕਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰ ਰਹੇ ਹਨ। ਹੁਣ ਉਨ੍ਹਾਂ ਇੱਕ ਵਾਰ ਫਿਰ ਅੱਜ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਨਜ਼ਰ ਵਿੱਚ ਅੰਦੋਲਨਕਾਰੀ ਕਿਸਾਨ ‘ਖਾਲਿਸਤਾਨੀ’ ਤੇ ਪੂੰਜੀਵਾਦੀ ਸਰਕਾਰ ਦੇ ਸਭ ਤੋਂ ਚੰਗੇ ਦੋਸਤ ਹਨ।
ਜਦੋਂ ਕਿਸਾਨ ਲੀਡਰ ਨੇ ਘੇਰਿਆ ਖੇਤੀ ਮੰਤਰੀ, 'ABP ਨਿਊਜ਼' ਦੀ ਲਾਈਵ ਡਿਬੇਟ 'ਚ ਸਹਿਮਤ ਹੋ ਕੇ ਖਹਿੜਾ ਛੁਡਾਇਆ
ਉਨ੍ਹਾਂ ਟਵੀਟ ਕੀਤਾ, “ਮੋਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਵਿਦਿਆਰਥੀ ਦੇਸ਼ ਵਿਰੋਧੀ ਹਨ, ਚਿੰਤਕ ਨਾਗਰਿਕ ਅਰਬਨ ਨਕਸਲਵਾਦੀ ਹਨ, ਪ੍ਰਵਾਸੀ ਮਜ਼ਦੂਰ ਕੋਰੋਨਾ ਫੈਲਾਉਣ ਵਾਲੇ ਹਨ, ਬਲਾਤਕਾਰ ਪੀੜਤ ਕੁਝ ਵੀ ਨਹੀਂ ਹੈ ਤੇ ਅੰਦੋਲਨਕਾਰੀ ਕਿਸਾਨ ਖਾਲਿਸਤਾਨੀ ਹਨ। ਪੂੰਜੀਵਾਦੀ ਉਸ ਦੇ ਸਭ ਤੋਂ ਚੰਗੇ ਦੋਸਤ ਹਨ।''
ਬਹਾਦਰੀ ਦੇ ਮੈਡਲ ਛਾਤੀ 'ਤੇ ਸਜਾ ਕਿਸਾਨਾਂ ਦੇ ਹੱਕ ਦਿਵਾਉਣ ਪਹੁੰਚੇ ਫੌਜੀ, ਕਾਨੂੰਨ ਰੱਦ ਕਰਾ ਕੇ ਹੀ ਜਾਣਗੇ ਵਾਪਸ
ਕਾਂਗਰਸ ਨੇ ਕੁਝ ਦਿਨ ਪਹਿਲਾਂ ਦਾਅਵਾ ਕੀਤਾ ਸੀ ਕਿ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ ਦਿਨਾਂ ਵਿੱਚ 11 ਕਿਸਾਨਾਂ ਦੀ ਮੌਤ ਹੋ ਗਈ ਸੀ ਤੇ ਇਸ ਤੋਂ ਬਾਅਦ ਵੀ ਕੇਂਦਰ ਸਰਕਾਰ ਦਾ ਦਿਲ ਨਹੀਂ ਪਸੀਜ ਰਿਹਾ। ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ 12 ਦਸੰਬਰ ਨੂੰ ਇੱਕ ਖ਼ਬਰ ਦਾ ਹਵਾਲਾ ਦਿੰਦੇ ਹੋਏ ਟਵੀਟ ਕੀਤਾ, "ਸਾਡੇ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਕਾਨੂੰਨਾਂ ਨੂੰ ਹਟਾਉਣ ਲਈ ਹੋਰ ਕਿੰਨਾ ਭੁਗਤਾਨ ਕਰਨਾ ਪਏਗਾ?"
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨਾਂ ਨੂੰ ਖਾਲਿਸਤਾਨੀ ਕਰਾਰ ਦੇਣ 'ਤੇ ਬੋਲੇ ਰਾਹੁਲ ਗਾਂਧੀ, ਮੋਦੀ ਸਰਕਾਰ 'ਤੇ ਵੱਡਾ ਸਵਾਲ
ਏਬੀਪੀ ਸਾਂਝਾ
Updated at:
15 Dec 2020 02:49 PM (IST)
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਖੇਤੀਬਾੜੀ ਕਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰ ਰਹੇ ਹਨ। ਹੁਣ ਉਨ੍ਹਾਂ ਇੱਕ ਵਾਰ ਫਿਰ ਅੱਜ ਕੇਂਦਰ ਦੀ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ।
- - - - - - - - - Advertisement - - - - - - - - -