ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਗਾਜ਼ੀਪੁਰ ਬਾਰਡਰ 'ਤੇ ਪ੍ਰਦਰਸ਼ਨ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਅੰਦੋਲਨ 'ਚ ਕੋਈ ਵੀ ਅਣਹੋਣੀ ਹੁੰਦੀ ਹੈ, ਤਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਨੇ ਅੱਗੇ ਕਿਹਾ ਕਿ ਭਾਜਪਾ ਦੇ ਲੋਕ ਗੁੰਡਾਗਰਦੀ ਕਰ ਰਹੇ ਹਨ, ਇਸ ਲਈ ਅੰਦੋਲਨ ਨੂੰ ਜਾਰੀ ਰੱਖੋ। ਉਨ੍ਹਾਂ ਕਿਹਾ ਕਿ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ। ਮੈਂ ਇਥੇ ਫਾਂਸੀ ਲਗਾ ਲਵਾਂਗਾ।
ਇਸ ਤੋਂ ਪਹਿਲਾਂ, 26 ਜਨਵਰੀ ਨੂੰ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ, ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਸਵਾਲ ਖੜੇ ਕੀਤੇ ਸੀ। ਵੀਰਵਾਰ ਦੁਪਹਿਰ ਨੂੰ ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਦੇ ਸਬੰਧ ਵਿੱਚ ਜੇਕਰ ਕੋਈ ਗਿਆ ਅਤੇ ਝੰਡਾ ਲਹਿਰਾਇਆ ਤਾਂ ਫਾਇਰਿੰਗ ਕਿਉਂ ਨਹੀਂ ਹੋਈ? ਪੁਲਿਸ ਕਿਥੇ ਸੀ? ਉਹ ਉਥੇ ਕਿਵੇਂ ਪਹੁੰਚਿਆ? ਪੁਲਿਸ ਨੇ ਉਸ ਨੂੰ ਜਾਣ ਦਿੱਤਾ ਅਤੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ। ਅਜੇ ਤੱਕ ਕੁਝ ਨਹੀਂ ਕੀਤਾ ਗਿਆ। ਉਹ ਵਿਅਕਤੀ ਕੌਣ ਸੀ ਜਿਸ ਨੇ ਸਮੁੱਚੇ ਭਾਈਚਾਰੇ ਅਤੇ ਸੰਗਠਨ ਨੂੰ ਬਦਨਾਮ ਕੀਤਾ ਹੈ।
ਦੂਜੇ ਪਾਸੇ, ਭਾਰਤੀ ਕਿਸਾਨ ਯੂਨੀਅਨ ਦੇ ਸੁਪਰੀਮੋ ਚੌਧਰੀ ਨਰੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨਕਾਰੀ ਗਾਜੀਪੁਰ ਸਰਹੱਦ 'ਤੇ ਅੰਦੋਲਨ ਖ਼ਤਮ ਕਰ ਦੇਣ। ਉਨ੍ਹਾਂ ਕਿਹਾ ਕਿ ਸਾਰੀਆਂ ਸਹੂਲਤਾਂ ਬੰਦ ਹੋਣ ਤੋਂ ਬਾਅਦ ਧਰਨਾ ਕਿਵੇਂ ਚੱਲੇਗਾ। ਉਨ੍ਹਾਂ ਅੱਗੇ ਕਿਹਾ ਕਿ ਨੇਤਾਵਾਂ, ਵਰਕਰਾਂ ਨੂੰ ਧਰਨਾ ਖ਼ਤਮ ਕਰਕੇ ਵਾਪਸ ਚਲੇ ਜਾਣਾ ਚਾਹੀਦਾ ਹੈ। ਜਦਕਿ ਰਾਕੇਸ਼ ਟਿਕੈਤ ਅੰਦੋਲਨ ਨੂੰ ਲੈ ਕੇ ਡਟੇ ਹੋਏ ਹਨ।