ਚੰਡੀਗੜ੍ਹ: ਨਰਾਤਿਆਂ ਦੇ ਖਾਸ ਮੌਕੇ 'ਤੇ ਚੰਡੀਗੜ 'ਚ ਕੁੱਝ ਲੋਕਾਂ ਨੇ ਨਾਗਰਿਕਾਂ ਨੂੰ ਕੋਰੋਨਾ ਤੋਂ ਬਚਣ ਲਈ ਸਪੈਸ਼ਲ ਤਰੀਕੇ ਨਾਲ ਸੰਦੇਸ਼ ਦਿੱਤਾ। ਲੋਕਾਂ ਨੂੰ ਜਾਗਰੂਕ ਕਰਨ ਲਈ ਰਾਮ, ਲਕਸ਼ਮਣ ਅਤੇ ਰਾਵਣ ਦੇ ਭੇਸ 'ਚ ਕਲਾਕਾਰਾਂ ਨੇ ਰੌਕ ਗਾਰਡਨ ਤੋਂ ਸੁਖਨਾ ਝੀਲ ਤੱਕ ਸਾਈਕਲ ਰੈਲੀ ਕੱਢੀ।

ਇਸ ਦੌਰਾਨ ਰਸਤੇ ਵਿੱਚ ਮਾਸਕ ਪਹਿਨੇ ਲੋਕਾਂ ਨੇ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਦੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ। ਕੋਰੋਨਾ ਬਾਰੇ ਜਾਗਰੂਕਤਾ ਦੇ ਨਾਲ-ਨਾਲ ਕਲਾਕਾਰ ਰਾਮ, ਲਕਸ਼ਮਣ ਅਤੇ ਰਾਵਣ ਨੇ ਲੋਕਾਂ ਨੂੰ ਇਹ ਵੀ ਦੱਸਿਆ ਕਿ ਤੰਦਰੁਸਤੀ ਕਿੰਨੀ ਮਹੱਤਵਪੂਰਣ ਹੈ। ਮਾਸਕ ਪਹਿਨੇ ਸਾਈਕਲ ਸਵਾਰ ਕਲਾਕਾਰਾਂ ਨੂੰ ਆਪਣੇ ਨਾਲ ਵੇਖ ਕੇ ਲੋਕ ਕਾਫ਼ੀ ਉਤਸ਼ਾਹਿਤ ਹੋਏ।



ਉਨ੍ਹਾਂ ਕਿਹਾ ਕਿ ਜਦੋਂ ਤਕ ਦਵਾਈ ਨਹੀਂ ਆਉਂਦੀ, ਮਾਸਕ ਅਤੇ ਸੋਸ਼ਲ ਡਿਸਟੇਨਸਿੰਗ ਹੀ ਇਕੋ ਇਕ ਸੁਰੱਖਿਆ ਦਾ ਤਰੀਕਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਦੀ ਬਿਮਾਰੀ ਕਾਰਨ ਪ੍ਰਸ਼ਾਸਨ ਵੱਲੋਂ ਇਸ ਵਾਰ ਰਾਮਲੀਲਾ ਕਰਨ ਦੀ ਆਗਿਆ ਨਹੀਂ ਦਿੱਤੀ ਗਈ ਸੀ।