ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਾਸ-ਮ-ਖਾਸ ਦਿਆਲ ਸਿੰਘ ਕੋਲਿਆਂਵਾਲੀ ਵਿਰੁੱਧ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਮੰਤਰੀ ਸੁਖਜਿੰਦਰ ਰੰਧਾਵਾ ਨੇ ABP ਸਾਂਝਾ 'ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਜੇਕਰ ਕੋਲਿਆਂਵਾਲੀ ਨੇ ਲੋਨ ਨਾ ਮੋੜਿਆ ਤਾਂ ਗ੍ਰਿਫਤਾਰੀ ਕੀਤੀ ਜਾਵੇਗੀ।

 

ਸੁਖਜਿੰਦਰ ਰੰਧਾਵਾ ਨੇ ਬਾਦਲ ਪਰਿਵਾਰ ਨੂੰ ਲਪੇਟੇ ਵਿੱਚ ਲੈਂਦਿਆਂ ਕਿਹਾ ਕਿ ਕੋਲਿਆਂਵਾਲੀ ਦੇ ਘਰ ਬਾਦਲ ਦਾ ਚੌਪਰ ਉੱਤਰਦਾ ਸੀ, ਘਟੋ ਘੱਟ ਬਾਦਲ ਦੀ ਇੱਜ਼ਤ ਲਈ ਕੋਲਿਆਂਵਾਲੀ ਲੋਨ ਦਾ ਭੁਗਤਾਨ ਕਰਨ।

ਮੰਤਰੀ ਨੇ ਕਿਹਾ ਕਿ ਕੋਲਿਆਂਵਾਲੀ ਕੋਲ 23 ਤਕ ਦਾ ਸਮਾਂ ਹੈ, ਅਣਖ ਹੈ ਤਾਂ ਭਰ ਦੇਣ ਲੋਨ ਦੇ ਪੈਸੇ, ਨਹੀਂ ਗਿਰਫਤਾਰੀ ਲਈ ਤਿਆਰ ਰਹਿਣ। ਰੰਧਾਵਾ ਨੇ ਕਿਹਾ ਕਿ ਉਹ ਬਦਲਾ ਨਹੀਂ ਸਭ ਕੁਝ ਬਦਲਾਅ ਲਈ ਕਰ ਰਹੇ ਹਨ। ਕਰਜ਼ਾ ਮੁੜਨ ਨਾਲ ਹੀ ਸਾਡੇ ਬੈਂਕ ਖੜ੍ਹੇ ਹੋਣਗੇ।

ਰੰਧਾਵਾ ਨੇ ਕਿਹਾ ਕਰਜ਼ਾ ਨਾ ਭਰਨ ਵਾਲੇ ਕਾਂਗਰਸੀਆਂ ਉਤੇ ਵੀ ਕਾਰਵਾਈ ਜਾਰੀ ਹੈ। ਆਪਣੇ ਦੂਜੇ ਮੰਤਰਾਲੇ ਯਾਨੀ ਜੇਲ੍ਹਾਂ ਬਾਰੇ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਵਿੱਚ ਸੂਬੇ ਦੇ ਸਨਅਤਕਾਰਾਂ ਤੋਂ ਨਿਵੇਸ਼ ਕਰਵਾਉਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਦੀ ਸੁਧਰਨ ਤਾਂ ਪੰਜਾਬ ਤੱਰਕੀ ਕਰ ਸਕਦਾ ਹੈ।