ਨਵੀਂ ਦਿੱਲੀ: ਉੱਤਰ-ਪੁਰਬੀ ਦਿੱਲੀ ਦੇ ਜਾਫਰਾਬਾਦ ਤੇ ਮੌਜਪੁਰ ਇਲਾਕੇ 'ਚ ਹੋਈਆਂ ਹਿੰਸਕ ਝੜਪਾਂ 'ਚ ਪੁਲਿਸ ਕਰਮੀ ਸਮੇਤ 7 ਲੋਕਾਂ ਦੀ ਮੌਤ ਹੋ ਗਈ ਹੈ। ਰਤਨ ਲਾਲ ਨਾਂ ਦਾ ਇਹ ਪੁਲਿਸ ਕਰਮੀ ਐਸਪੀ ਗੋਕੁਲਪੁਰੀ ਦਫਤਰ 'ਚ ਤਾਇਨਾਤ ਸੀ।


ਹਿੰਸਕ ਝੜਪ ਦੌਰਾਨ ਲੋਕਾਂ ਨੂੰ ਖਿੰਡਾਉਣ ਲਈ ਪਹੁੰਚੇ ਪੁਲਿਸ ਕਰਮੀਆਂ 'ਤੇ ਲੋਕਾਂ ਨੇ ਇੱਟਾਂ-ਪੱਥਰ ਵਰ੍ਹਾਏ। ਇਸ ਹਮਲੇ 'ਚ ਹੈੱਡ ਕਾਂਸਟੇਬਲ ਰਤਨ ਲਾਲ ਪੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਇੱਕ ਨਿੱਜੀ ਅਖਬਾਰ 'ਚ ਛਿਪੀ ਰਿਪੋਰਟ ਮੁਤਾਬਕ ਸੋਮਵਾਰ ਨੂੰ ਜਦ ਹਿੰਸਾ ਹੋ ਰਹੀ ਸੀ ਤਾਂ ਰਤਨ ਲਾਲ ਨੂੰ ਬੁਖਾਰ ਸੀ, ਪਰ ਆਪਣੀ ਸਿਹਤ ਦਾ ਫਿਕਰ ਕੀਤੇ ਬਗੈਰ ਉਹ ਡਿਊਟੀ 'ਤੇ ਤਾਇਨਾਤ ਸੀ। ਪਰਿਵਾਰ ਨੂੰ ਉਨ੍ਹਾਂ ਦੀ ਮੌਤ ਦੀ ਖ਼ਬਰ ਟੀਵੀ ਤੋਂ ਮਿਲੀ।