ਨਵੀਂ ਦਿੱਲੀ: ਆਰਮੀ ਡੇਅ ਤੋਂ ਪਹਿਲਾਂ ਨਵੇਂ ਆਰਮੀ ਚੀਫ਼ ਜਨਰਲ ਨਰਵਾਨ ਨੇ ਅੱਜ ਪਹਿਲੀ ਵਾਰ ਮੀਡੀਆ ਨਾਲ ਮੁਲਾਕਾਤ ਕੀਤੀ। ਇਸ ਕਾਨਫਰੰਸ 'ਚ ਫੌਜ ਦੇ ਮੁਖੀ ਨੇ ਪੀਓਕੇ ਬਾਰੇ ਵੱਡਾ ਬਿਆਨ ਦਿੱਤਾ। ਉਨ੍ਹਾਂ ਕਿਹਾ ਕਿ ਜੇ ਸਰਕਾਰ ਕਹਿੰਦੀ ਹੈ ਕਿ ਫ਼ੌਜ ਪੀਓਕੇ 'ਚ ਕਾਰਵਾਈ ਲਈ ਤਿਆਰ ਹੈ, ਤਾਂ ਪ੍ਰਸਤਾਵ ਪਹਿਲਾਂ ਹੀ ਸੰਸਦ 'ਚ ਪਾਸ ਕੀਤਾ ਜਾ ਚੁੱਕਾ ਹੈ ਕਿ ਪੂਰਾ ਜੰਮੂ-ਕਸ਼ਮੀਰ ਸਾਡਾ ਹੈ।

ਪੀਓਕੇ ਬਾਰੇ ਇੱਕ ਸਵਾਲ ਦੇ ਜਵਾਬ ' ਜਨਰਲ ਨਰਵਾਨ ਨੇ ਕਿਹਾ, “ਜਿੱਥੋਂ ਤੱਕ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦੀ ਗੱਲ ਹੈ, ਬਹੁਤ ਸਾਲਾਂ ਪਹਿਲਾਂ ਤੋਂ ਇੱਕ ਸੰਸਦੀ ਪ੍ਰਸਤਾਵ ਹੈ ਕਿ ਪੂਰਾ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਹੈ। ਜੇ ਸੰਸਦ ਚਾਹੁੰਦੀ ਹੈ ਕਿ ਉਹ ਖੇਤਰ ਵੀ ਸਾਡੇ ਨਾਲ ਸਬੰਧਤ ਹੋਣਾ ਚਾਹੀਦਾ ਹੈ, ਜੇਕਰ ਸਾਨੂੰ ਇਸ ਸੰਬੰਧੀ ਕੋਈ ਆਰਡਰ ਮਿਲਦਾ ਹੈ, ਤਾਂ ਅਸੀਂ ਨਿਸ਼ਚਤ ਤੌਰ 'ਤੇ ਇਸ 'ਤੇ ਕਾਰਵਾਈ ਕਰਾਂਗੇ"


ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਨ ‘ਤੇ ਜਨਰਲ ਨਰਵਾਨ ਨੇ ਕਿਹਾ ਕਿ ਇਸ ਦਾ ਸਖ਼ਤ ਜਵਾਬ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, "ਭਾਰਤੀ ਫ਼ੌਜ ਇੱਕ ਪੇਸ਼ੇਵਰ ਸ਼ਕਤੀ ਹੈ, ਜੋ ਕਿ ਕੰਟਰੋਲ ਰੇਖਾ ਅਤੇ ਜੰਗ ਦੇ ਖੇਤਰ ‘ਚ ਸ਼ਾਂਤੀ ਨਾਲ ਆਪਣੇ ਆਪ ਨੂੰ ਸਭ ਤੋਂ ਵੱਧ ਪੇਸ਼ੇਵਰ ਅਤੇ ਨੈਤਿਕ ਢੰਗ ਨਾਲ ਚਲਾਉਂਦੀ ਹੈ।"

ਸੈਨਾ ਦੇ ਮੁਖੀ ਨੇ ਸੀਡੀਐਸ ਦੇ ਅਹੁਦੇ ਦੀ ਸਿਰਜਣਾ ਨੂੰ ਤਿੰਨ ਸੈਨਿਕ ਬਲਾਂ ਦੇ ਏਕੀਕਰਣ ਵੱਲ 'ਬਹੁਤ ਵੱਡਾ ਕਦਮ' ਦੱਸਿਆ। ਉਨ੍ਹਾਂ ਕਿਹਾ ਕਿ ਸੈਨਾ ਆਪਣੀ ਸਫਲਤਾ ਨੂੰ ਯਕੀਨੀ ਬਣਾਏਗੀ। ਉਧਰ ਚੀਨ ਵੱਲੋਂ ਸਰਹੱਦੀ ਖੇਤਰ 'ਚ ਸੈਨਿਕ ਬੁਨਿਆਦੀ ਢਾਂਚੇ ਦੇ ਵਿਸਥਾਰ ਬਾਰੇ ਸੈਨਾ ਦੇ ਮੁਖੀ ਨਰਵਾਨੇ ਨੇ ਕਿਹਾ, "ਅਸੀਂ ਉੱਤਰੀ ਸਰਹੱਦ 'ਤੇ ਉਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਤਿਆਰ ਹਾਂ।"