ਚੰਡੀਗੜ੍ਹ: ਪੂਰੇ ਦੇਸ਼ 'ਚ ਲੋਕ ਲੌਕਡਾਊਨ ਹੋਣ ਕਰਕੇ ਕੰਮਾਂ 'ਤੇ ਨਹੀਂ ਜਾ ਸਕਦੇ। ਅਜਿਹੇ 'ਚ ਇੱਕ ਗਰੀਬ ਦਿਹਾੜੀਦਾਰ ਮਜ਼ਦੂਰ ਨੂੰ ਖਾਸੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ 'ਚ ਸਭ ਤੋਂ ਵੱਡੀ ਪ੍ਰੇਸ਼ਾਨੀ ਪਰਿਵਾਰ ਦਾ ਢਿੱਡ ਭਰਨ ਦੀ ਹੈ। ਪੰਜਾਬ ਦੀ ਕੈਪਟਨ ਸਰਕਾਰ ਵਲੋਂ ਵੀ ਲੋਕਾਂ ਦੇ ਢਿੱਡ ਭਰਨ ਦੀ ਬਜਾਏ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਤਵੱਜੋਂ ਦਿੱਤੀ ਗਈ। ਅਜਿਹੇ 'ਚ ਹੁਣ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਨੇ ਵੀ ਕੈਪਟਨ ਸਰਕਾਰ 'ਤੇ ਤਗੜੇ ਇਲਜ਼ਾਮ ਲਾਏ ਹਨ। ਬੀਬੀ ਬਾਦਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਵੱਲੋਂ ਅਪਰੈਲ ਮਹੀਨੇ ਲਈ ਭੇਜੀ ਖੁਰਾਕ ਰਾਹਤ ਸਮੱਗਰੀ ਨੂੰ ਪੰਜਾਬ ਦੇ ਲੋਕਾਂ 'ਚ ਨਹੀਂ ਵੰਡਿਆ ਗਿਆ।
ਪੂਰੇ ਸੂਬੇ ਵਿਚੋਂ ਅਜਿਹੀਆਂ ਰਿਪੋਰਟਾਂ ਆ ਰਹੀਆਂ ਹਨ ਕਿ ਭਾਵੇਂ ਮਈ ਮਹੀਨੇ ਲਈ ਕੇਂਦਰੀ ਰਾਹਤ, ਜਿਸ ਵਿਚ ਕਣਕ ਤੇ ਦਾਲਾਂ ਸ਼ਾਮਲ ਹਨ, ਪੰਜਾਬ ਵਿੱਚ ਪਹੁੰਚ ਚੁੱਕੀ ਹੈ ਪਰ ਅਜੇ ਤਕ ਪਿਛਲੇ ਮਹੀਨੇ ਦਾ ਰਾਸ਼ਨ ਵੀ ਲੋਕਾਂ 'ਚ ਨਹੀਂ ਵੰਡਿਆ ਗਿਆ। ਬੀਬੀ ਬਾਦਲ ਨੇ ਕਿਹਾ ਕਿ ਹੁਣ ਤਕ ਬਹੁਤ ਥੋੜ੍ਹਾ ਰਾਸ਼ਨ ਵੰਡਿਆ ਗਿਆ ਹੈ, ਜਦਕਿ ਹੁਣ ਤਕ ਕੇਂਦਰ ਵੱਲੋਂ ਸੂਬਾ ਸਰਕਾਰ ਨੂੰ ਪੰਜਾਬ ਦੀ ਅੱਧੀ ਆਬਾਦੀ ਭਾਵ 1.4 ਕਰੋੜ ਲੋਕਾਂ ਲਈ ਇੱਕ ਲੱਖ ਮੀਟਰਕ ਟਨ ਕਣਕ ਤੇ ਛੇ ਹਜ਼ਾਰ ਮੀਟਰਕ ਟਨ ਦਾਲਾਂ ਭੇਜੀਆਂ ਜਾ ਚੁੱਕਿਆ ਹੈ।
ਜਾਣੋ ਕਿਵੇਂ ਹੋਏਗੀ ਸ਼ਰਾਬ ਦੀ ਹੋਮ ਡਿਲੀਵਰੀ? ਸਰਕਾਰ ਨੇ ਤੈਅ ਕੀਤੇ ਨਿਯਮ
ਉਨ੍ਹਾਂ ਕਿਹਾ ਕਿ ਇਸ ਰਾਹਤ ਸਮੱਗਰੀ ਦੀ ਵੰਡ ਅਜੇ ਸਿਰਫ਼ ਲੁਧਿਆਣਾ ਤੇ ਪਟਿਆਲਾ ਜ਼ਿਲ੍ਹਿਆਂ 'ਚ ਸ਼ੁਰੂ ਕੀਤੀ ਗਈ ਹੈ, ਜਿਨ੍ਹਾਂ ਦੀ ਨੁਮਾਇੰਦਗੀ ਕ੍ਰਮਵਾਰ ਖੁਰਾਕ ਤੇ ਸਿਵਲ ਸਪਲਾਈਜ਼ ਮੰਤਰੀ ਤੇ ਮੁੱਖ ਮੰਤਰੀ ਕਰਦੇ ਹਨ। ਇਸ ਤੋਂ ਇਲਾਵਾ ਰਾਹਤ ਸਮੱਗਰੀ ਵਾਰੀ ਅਨੁਸਾਰ ਵੰਡਣ ਦੀ ਥਾਂ ਕਾਂਗਰਸੀ ਆਗੂ ਸਭ ਤੋਂ ਪਹਿਲਾਂ ਆਪਣੇ ਸਮਰਥਕਾਂ 'ਚ ਵੰਡਣ ਲਈ ਜ਼ਿਲ੍ਹਾ ਪ੍ਰਸ਼ਾਸਨਾਂ 'ਤੇ ਕਥਿਤ ਦਬਾਅ ਪਾ ਰਹੇ ਹਨ। ਇਸ ਤੋਂ ਇਲਾਵਾ ਕਣਕ ਤੇ ਦਾਲਾਂ ਦੇ ਸਟੋਰਾਂ ਵਿਚ ਹੇਰਾ-ਫੇਰੀ ਦੀਆਂ ਵੀ ਰਿਪੋਰਟਾਂ ਆਈਆਂ ਹਨ।
ਹੁਣ ਘਰੋਂ ਨਿਕਲਣਾ ਹੋਇਆ ਹੋਰ ਵੀ ਔਖਾ, ਨਾ ਮੰਨੀਆਂ ਇਹ ਗੱਲਾਂ ਤਾਂ 50 ਹਜ਼ਾਰ ਤੱਕ ਜੁਰਮਾਨਾ
ਹਰਸਿਮਰਤ ਬਾਦਲ ਦਾ ਕੈਪਟਨ ਨੂੰ ਸਵਾਲ, ਕੇਂਦਰ ਤੋਂ ਆਇਆ ਰਾਸ਼ਨ ਕਿੱਥੇ ਗਿਆ ?
ਏਬੀਪੀ ਸਾਂਝਾ
Updated at:
07 May 2020 01:46 PM (IST)
ਬੀਬੀ ਬਾਦਲ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕੇਂਦਰ ਵੱਲੋਂ ਅਪਰੈਲ ਮਹੀਨੇ ਲਈ ਭੇਜੀ ਖੁਰਾਕ ਰਾਹਤ ਸਮੱਗਰੀ ਨੂੰ ਪੰਜਾਬ ਦੇ ਲੋਕਾਂ 'ਚ ਨਹੀਂ ਵੰਡਿਆ ਗਿਆ। ਬੀਬੀ ਬਾਦਲ ਨੇ ਕਿਹਾ ਕਿ ਹੁਣ ਤਕ ਬਹੁਤ ਥੋੜ੍ਹਾ ਰਾਸ਼ਨ ਵੰਡਿਆ ਗਿਆ ਹੈ, ਜਦਕਿ ਹੁਣ ਤਕ ਕੇਂਦਰ ਵੱਲੋਂ ਸੂਬਾ ਸਰਕਾਰ ਨੂੰ ਪੰਜਾਬ ਦੀ ਅੱਧੀ ਆਬਾਦੀ ਭਾਵ 1.4 ਕਰੋੜ ਲੋਕਾਂ ਲਈ ਇੱਕ ਲੱਖ ਮੀਟਰਕ ਟਨ ਕਣਕ ਤੇ ਛੇ ਹਜ਼ਾਰ ਮੀਟਰਕ ਟਨ ਦਾਲਾਂ ਭੇਜੀਆਂ ਜਾ ਚੁੱਕਿਆ ਹੈ।
- - - - - - - - - Advertisement - - - - - - - - -