ਜਲੰਧਰ 'ਚ ਦਰਦਨਾਕ ਹਾਦਸਾ, ਤਿੰਨ ਨੌਜਵਾਨਾਂ ਦੀ ਮੌਤ
ਏਬੀਪੀ ਸਾਂਝਾ | 22 Jan 2020 02:06 PM (IST)
ਜਲੰਧਰ ਦੇ ਨੈਸ਼ਨਲ ਹਾਈਵੇਅ 'ਤੇ ਪਰਾਗਪੁਰ 'ਚ ਦੇਰ ਰਾਤ ਜੀਟੀ ਰੋਡ 'ਤੇ ਪੈਟਰੋਲ ਪੰਪ ਸਾਹਮਣੇ ਦਰਦਨਾਕ ਹਾਦਸਾ ਹੋ ਗਿਆ। ਇਸ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ।
ਜਲੰਧਰ: ਇੱਥੇ ਦੇ ਨੈਸ਼ਨਲ ਹਾਈਵੇਅ 'ਤੇ ਪਰਾਗਪੁਰ 'ਚ ਦੇਰ ਰਾਤ ਜੀਟੀ ਰੋਡ 'ਤੇ ਪੈਟਰੋਲ ਪੰਪ ਸਾਹਮਣੇ ਦਰਦਨਾਕ ਹਾਦਸਾ ਹੋ ਗਿਆ। ਇਸ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਤਿੰਨੇ ਨੌਜਵਾਨ ਜਲੰਧਰ ਦੇ ਪਿੰਪਸ ਹਸਪਤਾਲ 'ਚ ਐਮਬੀਬੀਐਸ ਦੇ ਵਿਦਿਆਰਥੀ ਸੀ। ਇਸ ਘਟਨਾ ਬਾਰੇ ਵਧੇਰੇ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਇਸ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਪੁਲਿਸ ਨੇ ਕਬਜੇ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕਾਂ ਦੀ ਪਛਾਣ ਹਰਕੁਲਦੀਪ ਸਿੰਘ ਵਾਸੀ ਬਟਾਲਾ, ਤੇਜਪਾਲ ਸਿੰਘ ਵਾਸੀ ਬਠਿੰਡਾ ਤੇ ਵਿਨੀਤ ਕੁਮਾਰ ਵਾਸੀ ਪਟਿਆਲਾ ਵਜੋਂ ਹੋਈ ਹੈ। ਇਹ ਹਾਦਸਾ ਤੇਜ਼ ਰਫਤਾਰੀ ਕਰਕੇ ਹੋਇਆ। ਤਿੰਨਾਂ ਦੀ ਬਾਈਕ ਸਪੀਡ ਤੇਜ਼ ਹੋਣ ਕਰਕੇ ਸੰਤੁਲਨ ਵਿਗੜ ਗਿਆ ਤੇ ਮੋਟਰਸਾਈਕਲ ਸੜਕ ਕੰਢੇ ਲੱਗੀ ਰੇਲਿੰਗ ਨਾਲ ਟਕਰਾ ਗਈ। ਇਸ ਹਾਦਸੇ 'ਚ ਦੋ ਦੀ ਤਾਂ ਮੌਕੇ 'ਤੇ ਮੌਤ ਹੋ ਗਈ ਜਦਕਿ ਇੱਕ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।