ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਵਾਰ ਮਾਨੀਟਰ ਅਨੁਸਾਰ, ਬੇਸ 'ਤੇ ਰਾਕੇਟ ਹਮਲੇ ਤੋਂ ਇੱਕ ਘੰਟੇ ਬਾਅਦ, ਯੂਐਸ ਦੀ ਅਗਵਾਈ ਵਾਲੇ ਗੱਠਜੋੜ ਨੇ ਸੀਰੀਆ ਵਿੱਚ ਤਿੰਨ ਹਵਾਈ ਹਮਲੇ ਕੀਤੇ ਤੇ ਅੱਤਵਾਦੀ ਟਿਕਾਣਿਆਂ 'ਤੇ ਬੰਬ ਸੁੱਟਿਆ। ਤਾਜਾ ਬੇਸ 'ਤੇ ਅਮਰੀਕਾ ਦੀ ਅਗਵਾਈ ਵਾਲੀ ਫੌਜ ਸਥਾਨਕ ਫੌਜ ਨੂੰ ਅੱਤਵਾਦੀਆਂ ਨਾਲ ਲੜਨ 'ਚ ਮਦਦ ਕਰਦੀ ਹੈ।
ਇਰਾਕ ਦੇ ਫੌਜੀ ਦਾਅਵੇ- 10 ਰਾਕੇਟ ਦਾਗੇ ਗਏ:
ਇਰਾਕ ਦੀ ਫੌਜ ਨੇ ਦਾਅਵਾ ਕੀਤਾ ਕਿ ਟਰੱਕ ਤੋਂ 10 ਰਾਕੇਟ ਦਾਗੇ ਗਏ। ਹਾਲਾਂਕਿ, ਕਿਸੇ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਹਾਲ ਹੀ ਵਿੱਚ ਵਾਸ਼ਿੰਗਟਨ ਨੇ ਅਜਿਹੇ ਹਮਲਿਆਂ ਵਿੱਚ ਕੰਮ ਕਰ ਰਹੇ ਹਸ਼ਦ ਅਲ ਸ਼ਬੀਆ ਦੇ ਫੌਜੀ ਨੈਟਵਰਕ ਬਾਰੇ ਖ਼ਦਸ਼ਾ ਜਤਾਇਆ ਸੀ। ਵਾਸ਼ਿੰਗਟਨ ਦੇ ਅਨੁਸਾਰ, ਇਸ ਨੈੱਟਵਰਕ ਨੂੰ ਇਰਾਨ ਤੋਂ ਅਜਿਹੇ ਹਮਲੇ ਕਰਨ ਵਿੱਚ ਮਦਦ ਮਿਲ ਰਹੀ ਹੈ।