ਬਗਦਾਦ: ਇਰਾਕ ਦੀ ਰਾਜਧਾਨੀ ਬਗਦਾਦ 'ਚ ਸਥਿਤ ਗ੍ਰੀਨ ਜ਼ੋਨ 'ਚ ਸੋਮਵਾਰ ਤੜਕੇ ਦੋ ਰਾਕੇਟ ਦਾਗੇ ਗਏ। ਇਨ੍ਹਾਂ 'ਚੋਂ ਇੱਕ ਰਾਕੇਟ ਅਮਰੀਕੀ ਦੂਤਾਵਾਸ ਦੇ ਨਜ਼ਦੀਕ ਡਿੱਗਿਆ। ਹਮਲੇ 'ਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਜਾਣਕਾਰੀ ਨਹੀਂ ਮਿਲੀ। ਇਰਾਕ 'ਚ ਅਕਤੂਬਰ ਤੋਂ ਬਾਅਦ ਅਮਰੀਕੀ ਟਿਕਾਣਿਆਂ 'ਤੇ ਇਹ 20ਵਾਂ ਹਮਲਾ ਹੈ।


ਇਰਾਕ 'ਚ 27 ਦਸੰਬਰ ਨੂੰ ਫੌਜੀ ਟਿਕਾਣਿਆਂ 'ਤੇ ਹੋਏ ਹਮਲੇ 'ਚ ਅਮਰੀਕੀ ਕਾਂਟਰੈਕਟਰ ਦੀ ਮੌਤ ਹੋ ਗਈ ਸੀ। ਅਮਰੀਕਾ ਨੇ 3 ਜਨਵਰੀ ਨੂੰ ਬਗਦਾਦ ਏਅਰਪੋਰਟ 'ਤੇ ਡ੍ਰੋਨ ਹਮਲਾ ਕਰਕੇ ਇਰਾਨੀ ਫੌਜ ਕਮਾਂਡਰ ਕਾਸਿਮ ਸੁਲੇਮਾਨੀ ਦੀ ਹੱਤਿਆ ਕਰ ਦਿੱਤੀ ਸੀ। ਸੁਲੇਮਾਨੀ ਦੀ ਮੌਤ ਤੋਂ ਬਾਅਦ ਬਗਦਾਦ ਸਥਿਤ ਅਮਰੀਕੀ ਦੂਤਾਵਾਸ 'ਤੇ 7 ਤੇ 8 ਜਨਵਰੀ ਨੂੰ ਹਮਲੇ ਕੀਤੇ ਗਏ ਸੀ।

7 ਜਨਵਰੀ ਨੂੰ ਇਰਾਨ ਨੇ ਇਰਾਕ ਸਥਿਤ ਦੀ ਅਮਰੀਕੀ ਫੌਜੀ ਟਿਕਾਣਿਆਂ 'ਤੇ 22 ਮਿਸਾਈਲਾਂ ਸੁੱਟੀਆਂ ਸੀ। ਇਰਾਨ ਨੇ ਦਾਅਵਾ ਕੀਤਾ ਸੀ ਕਿ ਅਨਬਰ ਖੇਤਰ 'ਚ ਅੇਨ ਅਲ-ਅਸਦ ਏਅਰ ਬੇਸ ਤੇ ਇਰਬਿਲ ਦੇ ਇੱਕ ਗ੍ਰੀਨ ਜ਼ੋਨ 'ਤੇ ਹਮਲੇ 'ਚ ਅਮਰੀਕਾ ਦੇ 80 ਫੌਜੀ ਮਾਰੇ ਗਏ ਸੀ।