ਨਵੀਂ ਦਿੱਲੀ: ਰਾਜਸਥਾਨ ਵਿੱਚ ਰਾਜਨੀਤਿਕ ਹਲਚਲ ਅਜੇ ਵੀ ਜਾਰੀ ਹੈ। ਕਈ ਦਿਨਾਂ ਦੀ ਖਿਚਾਈ ਤੋਂ ਬਾਅਦ ਕਾਂਗਰਸ ਨੇ ਸਚਿਨ ਪਾਇਲਟ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਇਆ ਹੈ। ਸਚਿਨ ਪਾਇਲਟ ਨੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਅੱਗੇ ਦੀਆਂ ਰਣਨੀਤੀਆਂ ਬਣਾ ਰਹੇ ਹਨ। ਇਸ ਦੌਰਾਨ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ।

ਗਾਂਧੀ ਪਰਿਵਾਰ ਅਤੇ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਨੇਤਾ ਸਚਿਨ ਪਾਇਲਟ ਨੂੰ ਕਿਸੇ ਹੋਰ ਪਾਰਟੀ 'ਚ ਨਹੀਂ ਜਾਣ ਦੇਣਾ ਚਾਹੁੰਦੇ ਸੀ। ਗਾਂਧੀ ਪਰਿਵਾਰ ਨੇ ਵੀ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਨੇ ਸਚਿਨ ਪਾਇਲਟ ਨੂੰ ਆਖਰੀ 18 ਮਹੀਨਿਆਂ ਲਈ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਸੀ।

ਨੌਜਵਾਨ ਕੌਸ਼ਲ ਦਿਵਸ ਮੌਕੇ ਲੋਕਾਂ ਨੂੰ ਸੰਬੋਧਿਤ ਕਰ ਰਹੇ ਪੀਐਮ ਮੋਦੀ

ਰਾਹੁਲ ਗਾਂਧੀ ਨੇ ਸਚਿਨ ਪਾਇਲਟ ਨੂੰ ਕਿਹਾ ਕਿ ਫਿਲਹਾਲ ਮੁੱਖ ਮੰਤਰੀ ਦਾ ਅਹੁਦਾ ਦੇਣਾ ਬਹੁਤ ਮੁਸ਼ਕਲ ਹੈ ਪਰ ਅੰਤ ਵਿੱਚ 18 ਮਹੀਨੇ ਤੁਹਾਨੂੰ ਰਾਜਸਥਾਨ ਦਾ ਮੁੱਖ ਮੰਤਰੀ ਬਣਾਇਆ ਜਾਵੇਗਾ, ਇਹ ਮੇਰਾ ਵਾਅਦਾ ਹੈ। ਪਰ ਪਾਇਲਟ ਇੰਨੇ ਨਾਰਾਜ਼ ਸੀ ਕਿ ਉਹ ਇਸ ਵਾਅਦੇ ਤੋਂ ਬਾਅਦ ਵੀ ਸਹਿਮਤ ਨਹੀਂ ਹੋਏ।

ਅੱਤਵਾਦੀ ਪਰਮਜੀਤ ਸਿੰਘ ਪੰਮਾ ਦੇ ਘਰ ਐਨਆਈਏ ਦਾ ਛਾਪਾ, ਸਾਢੇ ਚਾਰ ਘੰਟੇ ਚੱਲੀ ਤਲਾਸ਼ੀ

ਇਸ ਦੇ ਨਾਲ ਹੀ ਪ੍ਰਿਅੰਕਾ ਗਾਂਧੀ ਵਲੋਂ ਵੀ ਸਚਿਨ ਪਾਇਲਟ ਨੂੰ ਮਨਾਉਣ ਦੀਆਂ ਖਬਰਾਂ ਸਾਹਮਣੇ ਆਈਆਂ। ਜਾਣਕਾਰੀ ਅਨੁਸਾਰ ਵਿਧਾਇਕ ਦਲ ਦੀ ਦੂਜੀ ਬੈਠਕ ਸੋਮਵਾਰ ਰਾਤ 10 ਵਜੇ ਹੋਈ। ਇਹ ਮੀਟਿੰਗ ਆਪਣੇ ਨਿਰਧਾਰਤ ਸਮੇਂ ਤੋਂ ਦੇਰ ਨਾਲ ਸ਼ੁਰੂ ਹੋਈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ