ਪਵਨਪ੍ਰੀਤ ਕੌਰ ਦੀ ਰਿਪੋਰਟ


ਚੰਡੀਗੜ੍ਹ: ਕੀ ਪੰਜਾਬ 'ਚ ਅਕਾਲੀ-ਭਾਜਪਾ ਸਰਕਾਰ ਵੇਲੇ ਪੈਨਸ਼ਨ ਘੁਟਾਲੇ ਕੀਤੇ ਗਏ? ਕੀ ਅਕਾਲੀਆਂ ਵੱਲੋਂ ਸਿਰਫ ਆਪਣੇ ਕਰੀਬੀ ਲੋਕਾਂ ਦੀਆਂ ਹੀ ਪੈਨਸ਼ਨਾਂ ਲਵਾਈਆਂ ਗਈਆਂ? ਇਹ ਸਵਾਲ ਇਸ ਲਈ ਉੱਠ ਰਹੇ ਹਨ, ਕਿਉਂਕਿ ਮੌਜੂਦਾ ਕੈਪਟਨ ਸਰਕਾਰ ਅਜਿਹੇ ਦਾਅਵੇ ਕਰ ਰਹੀ ਹੈ।

ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਗਲਤ ਤਰੀਕੇ ਨਾਲ ਲਵਾਈਆਂ ਗਈਆਂ ਬੁਢਾਪਾ ਪੈਨਸ਼ਨਾਂ ਹੁਣ ਅਯੋਗ ਲੋਕਾਂ ਨੂੰ ਵਾਪਸ ਕਰਨੀਆਂ ਪੈਣਗੀਆਂ। ਸੂਬੇ ਵਿੱਚ 70137 ਬੁਢਾਪਾ ਪੈਨਸ਼ਨ ਅਯੋਗ ਵਿਅਕਤੀ ਲੈ ਰਹੇ ਹਨ। ਹੁਣ ਤੱਕ ਉਨ੍ਹਾਂ ਵੱਲੋਂ ਲਿਆ ਸਾਰਾ ਪੈਸਾ ਵਾਪਸ ਲਿਆ ਜਾਵੇਗਾ।

ਕਾਂਗਰਸੀ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਅਕਾਲੀ ਭਾਜਪਾ ਸਮੇਂ ਪੈਨਸ਼ਨ ਘੁਟਾਲਾ ਹੋਇਆ ਹੈ ਜਿਸ ਵਿੱਚ ਉਨ੍ਹਾਂ ਲੋਕਾਂ ਦੀ ਪੈਨਸ਼ਨ ਲਾਈ ਗਈ ਜਿਨ੍ਹਾਂ ਨੂੰ ਜ਼ਰੂਰਤ ਹੀ ਨਹੀਂ ਸੀ ਤੇ ਸਰਕਾਰੀ ਕਰਮਚਾਰੀਆਂ ਨੂੰ ਵੀ ਬੁਢਾਪਾ ਪੈਨਸ਼ਨ ਦਿੱਤੀ ਜਾ ਰਹੀ ਸੀ।

ਪੰਜਾਬ ਤੇ ਹਰਿਆਣਾ ਨੂੰ ਮੁੜ ਕਰਫਿਊ ਲਾਉਣ ਦੀ ਸਲਾਹ, ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਭੇਜੇ ਪੱਤਰ

ਹੁਣ 1 ਅਰਬ 62 ਕਰੋੜ ਰੁਪਇਆ ਇਨ੍ਹਾਂ ਸਾਰਿਆਂ ਤੋਂ ਵਾਪਸ ਲਿਆ ਜਾਵੇਗਾ ਤੇ ਗਲਤ ਪੈਨਸ਼ਨ ਲਾਉਣ ਵਾਲਿਆਂ ਅਧਿਕਾਰੀਆਂ 'ਤੇ ਵੀ ਕਾਰਵਾਈ ਕੀਤੀ ਜਾਵੇਗੀ। ਇਸ ਲਈ ਸਮਾਜਿਕ ਸੁਰੱਖਿਆ ਤੇ ਬਾਲ ਵਿਕਾਸ ਵਿਭਾਗ ਵੱਲੋਂ ਰਣਨੀਤੀ ਤਿਆਰ ਕਰ ਲਈ ਗਈ ਹੈ। ਵਿਭਾਗ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਅਯੋਗ ਲਾਭਪਾਤਰੀਆਂ ਤੋਂ ਪੈਸੇ ਵਾਪਸ ਲਏ ਜਾਣ।

PSEB 12th Result 2020: ਸਰਕਾਰੀ ਸਕੂਲਾਂ ਨੇ ਲਗਾਤਾਰ ਦੂਜੇ ਸਾਲ ਮਾਰੀ ਬਾਜ਼ੀ, ਪ੍ਰਾਈਵੇਟ ਸਕੂਲਾਂ ਨੂੰ ਪਿਛਾੜਿਆ, 94 ਫ਼ੀਸਦ ਵਿਦਿਆਰਥੀ ਪਾਸ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ