ਨਵੀਂ ਦਿੱਲੀ: ਦੇਸ਼ ਭਰ ਦੇ ਰਿਹਾਇਸ਼ੀ ਕੰਪਲੈਕਸ ਖੇਤਰ ‘ਚ ਦੁਕਾਨਾਂ ਖੋਲ੍ਹਣ ਦੇ ਆਦੇਸ਼ ਦੇ ਵਿਚਕਾਰ ਗ੍ਰਹਿ ਮੰਤਰਾਲੇ (home ministry) ਨੇ ਸਾਫ ਕਰ ਦਿੱਤਾ ਹੈ ਕਿ ਜ਼ਰੂਰੀ ਚੀਜ਼ਾਂ ਵੇਚਣ ਲਈ ਦੁਕਾਨਾਂ ਖੋਲ੍ਹੀਆਂ ਜਾਣਗੀਆਂ। ਮੰਤਰਾਲੇ ਵੱਲੋਂ ਇਹ ਵੀ ਕਲੀਅਰ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਦੇ ਹੁਕਮਾਂ ਮੁਤਾਬਕ ਫਿਲਹਾਲ ਸ਼ਰਾਬ ਦੀਆਂ ਦੁਕਾਨਾਂ ਤੇ ਰੈਸਟੋਰੈਂਟ (restaurants) ਬੰਦ ਰਹਿਣਗੇ। ਹੇਅਰ ਸੈਲੂਨ (salons) ‘ਤੇ ਵੀ ਪਾਬੰਦੀਆਂ ਜਾਰੀ ਰਹਿਣਗੀਆਂ।
ਦੱਸ ਦਈਏ ਕਿ ਦੇਰ ਰਾਤ ਗ੍ਰਹਿ ਮੰਤਰਾਲੇ ਵੱਲੋਂ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਦੇਸ਼ ਜਾਰੀ ਕੀਤੇ ਗਏ ਸੀ ਕਿ ਸ਼ਹਿਰੀ ਅਤੇ ਦਿਹਾਤੀ ਖੇਤਰਾਂ ‘ਚ ਰਿਹਾਇਸ਼ੀ ਕੰਪਲੈਕਸਾਂ ਵਿਚ ਦੁਕਾਨਾਂ ਅਤੇ ਇਕੱਲੇ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ। ਜਦਕਿ ਮਾਰਕੀਟ ਕੰਪਲੈਕਸ ਅਤੇ ਮਾਲ ਅਜੇ ਬੰਦ ਹੀ ਰਹਿਣਗੇ।
ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਦੀ ਸੰਯੁਕਤ ਸੱਕਤਰ ਪੁਨਿਆ ਸਲੀਲਾ ਸ੍ਰੀਵਾਸਤਵ ਨੇ ਦੱਸਿਆ ਕਿ ਇਸ ਹੁਕਮ ਦੇ ਅਨੁਸਾਰ ਰਿਹਾਇਸ਼ੀ ਅਹਾਤੇ ‘ਚ ਆਉਣ ਵਾਲੀਆਂ ਰਜਿਸਟਰਡ ਦੁਕਾਨਾਂ ਅਤੇ ਇਕਲਤਾਂ ‘ਚ ਆਉਣ ਵਾਲੀਆਂ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ, ਜੋ ਜ਼ਰੂਰੀ ਸਮਾਨ ਦੀਆਂ ਹੋਣਗੀਆਂ। ਇਸ ਦੇ ਨਾਲ ਹੀ ਹੋਟਸਪੋਟ ਖੇਤਰਾਂ ‘ਚ ਕੋਈ ਦੁਕਾਨਾਂ ਨਹੀਂ ਖੁੱਲ੍ਹੀ ਜਾਏਗੀ। ਨਾਲ ਹੀ ਸ਼ਾਪਿੰਗ ਕੰਪਲੈਕਸ, ਮਾਰਕੀਟ ਕੰਪਲੈਕਸ ਅਤੇ ਮਾਲ ਪਹਿਲਾਂ ਦੀ ਤਰ੍ਹਾਂ ਬੰਦ ਰਹਿਣਗੇ। ਇਸ ਦੌਰਾਨ ਲੌਕਡਾਊਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਗੰਭੀਰਤਾ ਨਾਲ ਲਾਗੂ ਕਰਨਾ ਪਏਗਾ।
ਲੌਕਡਾਊਨ ਦੌਰਾਨ ਨਹੀਂ ਖੁੱਲ੍ਹਣਗੇ ਸੈਲੂਨ, ਰੈਸਟੋਰੈਂਟ ਅਤੇ ਸ਼ਰਾਬ ਦੀਆਂ ਦੁਕਾਨਾਂ-ਗ੍ਰਹਿ ਮੰਤਰਾਲੇ
ਏਬੀਪੀ ਸਾਂਝਾ
Updated at:
25 Apr 2020 05:14 PM (IST)
ਗ੍ਰਹਿ ਮੰਤਰਾਲੇ ਨੇ ਇਹ ਵੀ ਸਾਫ ਕਰ ਦਿੱਤਾ ਕਿ ਹੋਟ ਸਪੋਟ ਵਾਲੇ ਇਲਾਕਿਆਂ ‘ਚ ਕੋਈ ਦੁਕਾਨਾਂ ਨਹੀਂ ਖੁੱਲ੍ਹਣਗੀਆਂ। ਇਸਦੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਮਾਰਕੀਟ ਕੰਪਲੈਕਸ ਅਤੇ ਮਾਲ ਵੀ ਬੰਦ ਰਹਿਣਗੇ। ਸ਼ਹਿਰੀ ਅਤੇ ਪੇਂਡੂ ਖੇਤਰਾਂ ‘ਚ ਰਿਹਾਇਸ਼ੀ ਕੰਪਲੈਕਸਾਂ ‘ਚ ਦੁਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ।
- - - - - - - - - Advertisement - - - - - - - - -