ਡਾਕਟਰ ਦਾ ਹੱਥ ਸੋਸ਼ਲ ਮੀਡੀਆ 'ਤੇ ਵਾਇਰਲ:
ਸੀਨੀਅਰ ਸਿਵਲ ਸੇਵਾ ਅਧਿਕਾਰੀ ਅਵਨੀਸ਼ ਸ਼ਰਨ ਨੇ ਇੱਕ ਡਾਕਟਰ ਦੇ ਹੱਥ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। 10 ਘੰਟਿਆਂ ਦੀ ਸ਼ਿਫਟ ਤੋਂ ਬਾਅਦ, ਜਦੋਂ ਉਸ ਨੇ ਆਪਣੇ ਹੱਥ ‘ਚੋਂ ਦਸਤਾਨੇ ਹਟਾਏ, ਤਾਂ ਉਸ ਦੇ ਹੱਥਾਂ ‘ਤੇ ਝੁਰੜੀਆਂ ਸੀ। ਟਵਿੱਟਰ 'ਤੇ ਫੋਟੋ ਸਾਂਝੀ ਕਰਦਿਆਂ, ਉਨ੍ਹਾਂ ਲਿਖਿਆ, "ਇਹ ਇਕ ਡਾਕਟਰ ਦਾ ਹੱਥ ਹੈ। 10 ਘੰਟਿਆਂ ਦੀ ਡਿਊਟੀ ਤੋਂ ਬਾਅਦ ਤੇ ਦਸਤਾਨੇ ਅਤੇ ਸੂਟ ਹਟਾਉਣ ਤੋਂ ਬਾਅਦ ਇਹ ਇੰਝ ਲੱਗਦਾ ਹੈ।" ਉਨ੍ਹਾਂ ਦੀ ਪ੍ਰੇਸ਼ਾਨੀ ਨੂੰ ਵੇਖਦਿਆਂ, ਉਨ੍ਹਾਂ ਮੋਰਚੇ ‘ਤੇ ਤਾਇਨਾਤ ਯੋਧਿਆਂ ਨੂੰ ਸਲਾਮ ਕੀਤਾ।
ਚਾਰ ਘੰਟੇ ਮਧੂ ਮੱਖੀਆਂ ਨੂੰ ਮੂੰਹ 'ਤੇ ਚਿਪਕਾ ਕੇ ਬੈਠਿਆ ਰਿਹਾ ਵਿਅਕਤੀ, ਗਿੰਨੀਜ਼ ਵਰਲਡ ਰਿਕਾਰਡ ‘ਚ ਨਾਂ ਹੋਇਆ ਸ਼ਾਮਲ
ਹੋਰ ਯੋਧਿਆਂ ਨੇ ਵੀ ਕੋਰੋਨਾ ਦੇ ਦਰਦ ਬਾਰੇ ਦੱਸਿਆ:
ਇਹ ਤਸਵੀਰ ਸਾਹਮਣੇ ਆਉਣ ਤੋਂ ਬਾਅਦ, ਹੋਰ ਸਿਹਤ ਕਰਮਚਾਰੀਆਂ ਨੇ ਕੋਰੋਨਾਵਾਇਰਸ ਵਿਰੁੱਧ ਲੜਾਈ ਲੜਦਿਆਂ ਪੋਸਟ ਦੁਆਰਾ ਉਨ੍ਹਾਂ ਦੀ ਮੁਸੀਬਤ ਸਾਂਝੀ ਕੀਤੀ। ਕਈ ਪੋਸਟਾਂ ‘ਚ ਯੋਧਿਆਂ ਨੇ ਆਪਣਾ ਦੁੱਖ ਦੱਸਿਆ। ਅਭਿਸ਼ੇਕ ਨਾਮ ਦੇ ਇਕ ਉਪਭੋਗਤਾ ਨੇ ਟਵਿਟਰ 'ਤੇ ਆਪਣੇ ਹੱਥ ਦੀ ਫੋਟੋ ਪੋਸਟ ਕੀਤੀ ਅਤੇ ਲਿਖਿਆ, "ਵੇਖੋ ਮੇਰਾ ਹੱਥ 6.30 ਘੰਟੇ ਦੀ ਡਿਊਟੀ ਤੋਂ ਬਾਅਦ ਕਿਵੇਂ ਦਿਖਦਾ ਹੈ।"
successful farmers: ਮਾੜੀ ਪੈਦਾਵਾਰ ਤੋਂ ਦੁਖੀ ਹੋ ਕਿਸਾਨਾਂ ਨੇ ਲੱਭਿਆ ਅਨੌਖਾ ਰਾਹ, ਇਸ ਫਸਲ ਤੋਂ ਕਮਾ ਰਿਹਾ 7 ਲੱਖ ਰੁਪਏ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ