ਨਵੀਂ ਦਿੱਲੀ: ਐਮਜ਼ੌਨ ਦੇ ਸੀਈਓ ਜੈੱਫ ਬੇਜੋਸ ਦਾ ਮੋਬਾਈਲ ਫੋਨ ਇੱਕ ਸਾਲ ਸਾਲ 2018 'WhatsApp 'ਤੇ ਇੱਕ ਮੈਸੇਜ ਮਿਲਣ ਤੋਂ ਬਾਅਦ ਹੈਕ ਹੋ ਗਿਆ ਸੀ। ਸੂਤਰਾਂ ਨੇ ਇਸ ਬਾਰੇ ਗਾਰਜੀਅਨ ਨੂੰ ਜਾਣਕਾਰੀ ਦਿੱਤੀ। ਮੰਨਿਆ ਜਾਂਦਾ ਹੈ ਕਿ ਇਹ ਮੈਸੇਜ ਮੁਹੰਮਦ ਬਿਨ ਸਲਮਾਨ ਵੱਲੋਂ ਵਰਤੇ ਗਏ ਨੰਬਰ ਤੋਂ ਇਨਕ੍ਰਿਪਟ ਕੀਤਾ ਗਿਆ ਸੀ। ਇਸ 'ਚ ਇੱਕ ਕਰੱਪਟ ਫਾਈਲ ਸੀ ਜਿਸ ਨੇ ਡਿਜੀਟਲ ਫੋਰੈਂਸਿਕ ਵਿਸ਼ਲੇਸ਼ਨ ਦੇ ਨਤੀਜਿਆਂ ਅਨੁਸਾਰ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਦਾ ਫੋਨ ਹੈਕ ਕਰ ਲਿਆ।

ਇਸ ਵਿਸ਼ਲੇਸ਼ਣ ਨੇ ਇਸ ਦੀ ਬਹੁਤ ਸੰਭਾਵਨਾ ਕੀਤੀ ਕਿ ਸਾਊਦੀ ਪ੍ਰਿੰਸ ਦੇ ਅਕਾਊਂਟ ਤੋਂ ਭੇਜੀ ਗਈ ਲਾਗ ਵਾਲੀ ਵੀਡੀਓ ਨੇ ਬੇਜੋਸ ਦੇ ਫੋਨ 'ਚ ਘੁਸਪੈਠ ਕੀਤੀ। ਸੂਤਰਾਂ ਮੁਤਾਬਕ ਉਸੇ ਸਾਲ 1 ਮਈ ਨੂੰ ਦੋ ਵਿਅਕਤੀਆਂ ਨੇ ਵ੍ਹੱਟਸਐਪ 'ਤੇ ਇੱਕ ਮੈਸੇਜ ਰਾਹੀਂ ਦੋਸਤਾਨਾ ਗੱਲਬਾਤ ਕੀਤੀ। ਇਸ ਮਾਮਲੇ ਤੋਂ ਜਾਣੂ ਇੱਕ ਵਿਅਕਤੀ ਮੁਤਾਬਕ ਕੁਝ ਘੰਟਿਆਂ 'ਚ ਬੇਜ਼ੋਸ ਦੇ ਫੋਨ ਤੋਂ ਵੱਡੀ ਮਾਤਰਾ 'ਚ ਡਾਟਾ ਕੱਢ ਦਿੱਤਾ ਗਿਆ। ਫੋਨ ਤੋਂ ਕੀ ਲਿਆ ਗਿਆ ਜਾਂ ਇਸ ਦੀ ਵਰਤੋਂ ਕਿਵੇਂ ਕੀਤੀ ਗਈ ਇਸ ਬਾਰੇ ਕੋਈ ਜਾਣਕਾਰੀ ਨਹੀਂ।

ਦੱਸ ਦੇਈਏ ਕਿ ਐਮਜ਼ੌਨ ਦੇ ਸੀਈਓ ਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਜੈਫ ਬੇਜੋਸ ਪਿਛਲੇ ਦਿਨੀਂ ਤਿੰਨ ਦਿਨਾਂ ਭਾਰਤ ਦੌਰੇ 'ਤੇ ਸੀ। ਇਸ ਸਮੇਂ ਦੌਰਾਨ ਉਹ ਦੇਸ਼ ਦੀਆਂ ਕਈ ਨਾਮਵਰ ਕਾਰੋਬਾਰੀਆਂ ਤੇ ਫ਼ਿਲਮੀ ਸ਼ਖਸੀਅਤਾਂ ਨੂੰ ਮਿਲਿਆ। ਦੱਸਿਆ ਗਿਆ ਕਿ ਬੇਜੋਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਫਤਰ ਤੋਂ ਮੁਲਾਕਾਤ ਦਾ ਸਮਾਂ ਨਹੀਂ ਮਿਲਿਆ। ਬੇਜੋਸ ਨੇ ਆਪਣੇ ਦੌਰੇ 'ਤੇ ਭਾਰਤ 'ਚ ਇੱਕ ਅਰਬ ਡਾਲਰ ਦੇ ਨਿਵੇਸ਼ ਦਾ ਐਲਾਨ ਵੀ ਕੀਤਾ ਹੈ।