ਯੋਗਤਾ: ਐਸਬੀਆਈ ਵੱਲੋਂ ਜਾਰੀ ਕੀਤੇ ਗਏ ਨੋਟਿਸ ਮੁਤਾਬਕ ਕਿਸੇ ਵੀ ਵਿਸ਼ੇ ਦੇ ਗ੍ਰੈਜੂਏਟ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ, ਸਿਰਫ ਉਹ ਉਮੀਦਵਾਰ ਜਿਨ੍ਹਾਂ ਨੇ 1 ਜਨਵਰੀ, 2020 ਨੂੰ ਜਾਂ ਇਸ ਤੋਂ ਪਹਿਲਾਂ ਗ੍ਰੈਜੂਏਟ ਡਿਗਰੀ ਪਾਸ ਕੀਤੀ ਹੈ, ਉਹ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇ ਸਕਦੇ ਹਨ।
ਉਮਰ ਦੀ ਸੀਮਾ: 1 ਜਨਵਰੀ 2020 ਨੂੰ ਜਿਨ੍ਹਾਂ ਉਮੀਦਵਾਰ ਦੀ ਉਮਰ 20 ਤੋਂ 28 ਸਾਲ ਦੇ ਵਿਚਕਾਰ ਹੈ, ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇ ਸਕਦੇ ਹਨ।
ਕਿਵੇਂ ਕਰੀਏ ਅਪਲਾਈ:
- ਬਿਨੈ ਕਰਨ ਲਈ ਉਮੀਦਵਾਰ ਆਫੀਸ਼ੀਅਲ ਵੈੱਬਸਾਈਟ ibpsonline.ibps.in 'ਤੇ ਜਾਓ।
- ਇਸ ਤੋਂ ਬਾਅਦ ਰਜਿਸਟਰ ਕਰੋ।
- ਰਜਿਸਟਰੀ ਹੋਣ ਤੋਂ ਬਾਅਦ ਰਜਿਸਟਰੀ ਨੰਬਰ ਤੇ ਪਾਸਵਰਡ ਨਾਲ ਲੌਗ ਇਨ ਕਰੋ।
- ਫਾਰਮ ਭਰੋ ਤੇ ਜਮ੍ਹਾ ਕਰੋ।
- ਫੀਸ ਦਾ ਭੁਗਤਾਨ ਕਰੋ।
- ਫਾਰਮ ਨੂੰ ਡਾਉਨਲੋਡ ਕਰੋ।
ਉਮੀਦਵਾਰ ਹੇਠਾਂ ਦਿੱਤੇ ਸਿੱਧੇ ਲਿੰਕ ਤੋਂ ਵੀ ਸਿੱਧੇ ਅਰਜ਼ੀ ਦੇ ਸਕਦੇ ਹਨ-
SBI Junior Associates Posts Recruitment Application Form Direct Link
ਪ੍ਰੀ ਪ੍ਰੀਖਿਆ ਦਾ ਪੈਟਰਨ: ਪ੍ਰੀ ਪ੍ਰੀਖਿਆ 'ਚ ਅੰਗਰੇਜ਼ੀ ਭਾਸ਼ਾ, ਸੰਖਿਆਤਮਕ ਯੋਗਤਾ, ਰੀਜਨਿੰਗ ਯੋਗਤਾ ਦੇ ਪ੍ਰਸ਼ਨ ਪੁੱਛੇ ਜਾਣਗੇ। ਪ੍ਰੀਖਿਆ 100 ਅੰਕ ਦੀ ਹੋਵੇਗੀ, ਜਿਸ ਦੇ ਲਈ ਉਮੀਦਵਾਰਾਂ ਨੂੰ 1 ਘੰਟੇ ਦਾ ਸਮਾਂ ਦਿੱਤਾ ਜਾਵੇਗਾ।
ਮੁੱਖ ਪ੍ਰੀਖਿਆ ਦਾ ਪੈਟਰਨ: ਮੁੱਖ ਇਮਤਿਹਾਨ 'ਚ ਜਨਰਲ/ਵਿੱਤ ਜਾਗਰੂਕਤਾ, ਜਨਰਲ ਅੰਗਰੇਜ਼ੀ, ਮਾਤਰਾਤਮਕ ਯੋਗਤਾ, ਤਰਕਸ਼ੀਲਤਾ ਤੇ ਕੰਪਿਊਟਰ ਯੋਗਤਾ ਤੋਂ ਪ੍ਰਸ਼ਨ ਪੁੱਛੇ ਜਾਣਗੇ। ਇਮਤਿਹਾਨ 'ਚ ਕੁੱਲ 190 ਪ੍ਰਸ਼ਨ ਆਉਣਗੇ ਜੋ ਕਰਨ ਲਈ 2 ਘੰਟੇ 40 ਮਿੰਟ ਦਿੱਤੇ ਜਾਣਗੇ।
Education Loan Information:
Calculate Education Loan EMI