ਨਵੀਂ ਦਿੱਲੀ: ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਮਸਲੇ ਦਾ ਹੱਲ ਕਰਨ ਲਈ ਕਮੇਟੀ ਬਣਾਉਣ ਦੀ ਗੱਲ ਕਰਨ ਤੋਂ ਬਾਅਦ ਕੇਂਦਰ ਸਰਕਾਰ ਐਕਸ਼ਨ ਮੋਡ 'ਚ ਆ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਸ਼ੁੱਕਰਵਾਰ 2 ਵਜੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਦਿੱਲੀ ਦੀ ਸਰਹੱਦ 'ਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਨਗੇ। ਇਹ ਸੰਬੋਧਨ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗਾ। ਇਸ ਦਾ ਸਿੱਧਾ ਪ੍ਰਸਾਰਣ ਸੂਬੇ ਦੀਆਂ ਤਕਰੀਬਨ 23 ਹਜ਼ਾਰ ਗ੍ਰਾਮ ਪੰਚਾਇਤਾਂ ਵਿੱਚ ਕੀਤਾ ਜਾਵੇਗਾ।
ਕੱਲ੍ਹ ਕੁੰਡਲੀ ਬਾਰਡਰ 'ਤੇ ਸਿੱਖ ਸੰਤ ਰਾਮ ਸਿੰਘ ਨੇ ਕਿਸਾਨੀ ਮਸਲੇ ਕਰਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਤੋਂ ਉਂਝ ਵੀ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਇਸ ਲਈ ਰਾਇਸਨ ਵਿਖੇ ਮੌਜੂਦ ਰਹਿਣਗੇ। ਸੂਬਾ ਸਰਕਾਰ ਦੇ ਮੰਤਰੀ ਤੇ ਭਾਜਪਾ ਵਿਧਾਇਕ ਜ਼ਿਲ੍ਹਾ ਹੈੱਡਕੁਆਰਟਰ 'ਚ ਮੌਜੂਦ ਰਹਿਣਗੇ। ਇਸ ਮੌਕੇ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਸੂਬੇ ਦੇ ਤਕਰੀਬਨ 35 ਲੱਖ ਕਿਸਾਨਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੀ ਜਾਵੇਗੀ।
ਕਿਸਾਨ ਅੰਦੋਲਨ ਲਈ ਵਿਦੇਸ਼ਾਂ 'ਚੋਂ ਫੰਡਾਂ ਦਾ ਹੜ੍ਹ, ਹਰ ਕੋਈ ਪਾ ਰਿਹਾ ਵਧ-ਚੜ੍ਹ ਕੇ ਯੋਗਦਾਨ
ਸਾਉਣੀ-2020 ਫਸਲ ਦੇ ਨੁਕਸਾਨ ਦੀ ਰਾਹਤ ਰਾਸ਼ੀ ਵੀ ਇਸ ਸਮੇਂ ਦੌਰਾਨ ਵੰਡੀ ਜਾਏਗੀ। ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਤਕਰੀਬਨ 2 ਹਜ਼ਾਰ ਪਸ਼ੂ ਪਾਲਕ ਤੇ ਮਛੇਰਿਆਂ ਨੂੰ ਵੰਡੇ ਜਾਣਗੇ। ਸਰਕਾਰ ਦੀ ਇਹ ਪਹਿਲ ਸੁਪਰੀਮ ਕੋਰਟ ਦੀ ਉਸ ਟਿੱਪਣੀ ਤੋਂ ਇੱਕ ਦਿਨ ਬਾਅਦ ਆਈ ਹੈ ਜਿਸ ਵਿੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਬਿਨਾਂ ਕਿਸੇ ਦੇਰੀ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਕਿਹਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜੇ ਸਮੇਂ ਸਿਰ ਹੱਲ ਨਹੀਂ ਨਿਕਲਦਾ ਤਾਂ ਕਿਸਾਨਾਂ ਦਾ ਪ੍ਰਦਰਸ਼ਨ ਰਾਸ਼ਟਰੀ ਹੋ ਸਕਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਕਿਸਾਨੀ ਅੰਦੋਲਨ ਭੱਖਦਾ ਦੇਖ ਪੀਐਮ ਮੋਦੀ ਦਾ ਐਕਸ਼ਨ, ਕੱਲ੍ਹ ਕਿਸਾਨਾਂ ਨੂੰ ਕਰਨਗੇ ਸੰਬੋਧਨ
ਏਬੀਪੀ ਸਾਂਝਾ
Updated at:
17 Dec 2020 02:12 PM (IST)
ਸੁਪਰੀਮ ਕੋਰਟ ਵੱਲੋਂ ਕਿਸਾਨਾਂ ਦੇ ਮਸਲੇ ਦਾ ਹੱਲ ਕਰਨ ਲਈ ਕਮੇਟੀ ਬਣਾਉਣ ਦੀ ਗੱਲ ਕਰਨ ਤੋਂ ਬਾਅਦ ਕੇਂਦਰ ਸਰਕਾਰ ਐਕਸ਼ਨ ਮੋਡ 'ਚ ਆ ਗਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਸ਼ੁੱਕਰਵਾਰ 2 ਵਜੇ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਦਿੱਲੀ ਦੀ ਸਰਹੱਦ 'ਤੇ ਚੱਲ ਰਹੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸੰਬੋਧਨ ਕਰਨਗੇ।
- - - - - - - - - Advertisement - - - - - - - - -