ਨਵੀਂ ਦਿੱਲੀ: ਕਾਂਗਰਸ ਦੇ ਜਨਰਲ ਸੱਕਤਰ ਮੁਕੁਲ ਵਾਸਨਿਕ ਨੇ 60 ਸਾਲ ਦੀ ਉਮਰ ਵਿੱਚ ਐਤਵਾਰ ਨੂੰ ਵਿਆਹ ਕੀਤਾ। ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਵਾਸਨਿਕ ਨੇ ਰਵੀਨਾ ਖੁਰਾਣਾ ਨਾਲ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਗਏ।

ਸੂਤਰਾਂ ਮੁਤਾਬਕ ਸਾਬਕਾ ਕੇਂਦਰੀ ਮੰਤਰੀ ਵਾਸਨਿਕ ਤੇ ਰਵੀਨਾ ਪੁਰਾਣੇ ਦੋਸਤ ਹਨ। ਹੁਣ ਉਨ੍ਹਾਂ ਨੇ ਵਿਆਹ ਕਰਾਉਣ ਦਾ ਫੈਸਲਾ ਕੀਤਾ ਹੈ। ਕਿਹਾ ਜਾਂਦਾ ਹੈ ਕਿ ਰਵੀਨਾ ਇੱਕ ਪ੍ਰਾਈਵੇਟ ਕੰਪਨੀ 'ਚ ਵੱਡੀ ਪਦਵੀ 'ਤੇ ਕੰਮ ਕਰਦੀ ਸੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਸੀਨੀਅਰ ਕਾਂਗਰਸੀ ਆਗੂ ਅਹਿਮਦ ਪਟੇਲ, ਅੰਬਿਕਾ ਸੋਨੀ, ਬੀਕੇ ਹਰੀਪ੍ਰਸਾਦ ਤੇ ਆਨੰਦ ਸ਼ਰਮਾ ਨਵੇਂ ਜੋੜੇ ਨੂੰ ਵਧਾਈ ਦੇਣ ਪਹੁੰਚੇ।


ਅਸ਼ੋਕ ਗਹਿਲੋਤ ਨੇ ਵੀ ਟਵੀਟ ਰਾਹੀਂ ਵਾਸਨਿਕ ਨੂੰ ਜ਼ਿੰਦਗੀ ਦੀ ਨਵੀਂ ਪਾਰੀ ਦੀ ਕਾਮਨਾ ਕੀਤੀ ਤੇ ਤਸਵੀਰਾਂ ਵੀ ਸ਼ੇਅਰ ਕੀਤੀਆਂ। ਵਾਸਨਿਕ ਦੇ ਵਿਆਹ ਦੀ ਖ਼ਬਰ ਸਿਰਫ ਗਹਿਲੋਤ ਦੇ ਟਵੀਟ ਰਾਹੀਂ ਜਨਤਕ ਕੀਤੀ।