ਪੰਜਾਬ ਤੋਂ ਮਾੜੀ ਖਬਰ! ਬਲਦੇਵ ਸਿੰਘ ਦੇ ਸੰਪਰਕ 'ਚ ਆਏ 7 ਲੋਕ ਕੋਰੋਨਾ ਪੀੜਤ
ਏਬੀਪੀ ਸਾਂਝਾ | 22 Mar 2020 05:54 PM (IST)
ਜਨਤਾ ਕਰਫ਼ਿਊ ਵਿਚਾਲੇ ਪੰਜਾਬ ਤੋਂ ਇੱਕ ਮਾੜੀ ਖਬਰ ਸਾਹਮਣੇ ਆਈ ਹੈ। ਦਰਅਸਲ ਸੂਬੇ 'ਚ ਇਸ ਨਾਮੁਰਾਦ ਬਿਮਾਰੀ ਕਾਰਨ ਜਾਨ ਗਵਾਉਣ ਵਾਲੇ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਜਦੋ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਹੈਰਾਨੀਜਨਕ ਸਾਹਮਣੇ ਆਈ ਹੈ। ਬਲਦੇਵ ਕਾਰਨ 7 ਹੋਰ ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਹੋਏ ਹਨ। ਇਨ੍ਹਾਂ ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ।
ਚੰਡੀਗੜ੍ਹ: ਜਨਤਾ ਕਰਫ਼ਿਊ ਵਿਚਾਲੇ ਪੰਜਾਬ ਤੋਂ ਇੱਕ ਮਾੜੀ ਖਬਰ ਸਾਹਮਣੇ ਆਈ ਹੈ। ਦਰਅਸਲ ਸੂਬੇ 'ਚ ਇਸ ਨਾਮੁਰਾਦ ਬਿਮਾਰੀ ਕਾਰਨ ਜਾਨ ਗਵਾਉਣ ਵਾਲੇ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਲੋਕਾਂ ਦਾ ਜਦੋ ਟੈਸਟ ਕੀਤਾ ਗਿਆ ਤਾਂ ਉਸ ਦੀ ਰਿਪੋਰਟ ਹੈਰਾਨੀਜਨਕ ਸਾਹਮਣੇ ਆਈ ਹੈ। ਬਲਦੇਵ ਕਾਰਨ 7 ਹੋਰ ਲੋਕ ਕੋਰੋਨਾਵਾਇਰਸ ਦੇ ਸ਼ਿਕਾਰ ਹੋਏ ਹਨ। ਇਨ੍ਹਾਂ ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਇਨ੍ਹਾਂ ਵਿਚ ਮ੍ਰਿਤਕ ਬਲਦੇਵ ਨਾਲ ਵਿਦੇਸ਼ ਤੋਂ ਆਏ ਦੋ ਲੋਕਾਂ, ਪਿੰਡ ਪਠਲਾਵਾ ਦਾ ਸਰਪੰਚ ਸਮੇਤ ਕੁੱਲ 7 ਲੋਕ ਸ਼ਾਮਲ ਹਨ। ਕੋਰੋਨਾ ਦੇ ਸੰਪਰਕ ਚ ਪਿੰਡ ਪਠਲਾਵਾ ਤੋਂ ਛੇ ਜਦਕਿ ਇਸੇ ਕੜੀ ਵਿੱਚੋਂ ਸੱਤਵਾਂ ਪੌਜ਼ੇਟਿਵ ਕੇਸ ਪਿੰਡ ਝਿੱਕਾ ਲਧਾਣਾ ਤੋਂ ਹੈ। ਇਹ ਵੀ ਪੜ੍ਹੋ : ਕੈਪਟਨ ਦੇ ਮੰਤਰੀਆਂ ‘ਤੇ ਨਹੀਂ ਲਾਗੂ ਹੁੰਦਾ ਜਨਤਾ ਕਰਫਿਊ? ਸਿਰਫ ਆਮ ਲੋਕਾਂ ਖਿਲਾਫ ਹੀ ਕਾਰਵਾਈ ਇਨ੍ਹਾਂ ਲੋਕਾਂ ਦੀ ਰਿਪੋਰਟ ਪੌਜ਼ੇਟਿਵ ਆਉਣ ਤੋਂ ਬਾਅਦ ਵਿਭਾਗ ਦ ਚਿੰਤਾ ਵੱਧ ਗਈ ਹੈ। ਜਿਥੇ ਇਨ੍ਹਾਂ ਦਾ ਇਲਾਜ ਜਾਰੀ ਹੈ ਉਥੇ ਇਹ ਵੀ ਪਤਾ ਲਗਾਇਆ ਜਾ ਰਿਹਾ ਕਿ ਪੀੜਤ ਲੋਕਾਂ ਦੇ ਅਗਾਂਹ ਸੰਪਰਕ 'ਚ ਆਏ ਵਿਅਕਤੀ ਵੀ ਕਿਧਰੇ ਕੋਰੋਨਾ ਦੀ ਚਪੇਟ 'ਚ ਨਾ ਆ ਗਏ ਹੋਣ।