ਪਵਨਪ੍ਰੀਤ ਕੌਰ
ਚੰਡੀਗੜ੍ਹ: ਕੋਰੋਨਾਵਾਇਰਸ ਦੇ ਚੱਲਦੇ ਪੂਰੇ ਦੇਸ਼ ‘ਚ ਜਨਤਾ ਕਰਫਿਊ ਜਾਰੀ ਕੀਤਾ ਗਿਆ ਹੈ। ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 20 ਤੋਂ ਵੱਧ ਵਿਅਕਤੀਆਂ ਵਾਲੇ ਸਮਾਗਮਾਂ ‘ਤੇ ਰੋਕ ਲਾਈ ਹੋਈ ਹੈ। ਇਸ ਦਾ ਉਲੰਘਣ ਕਰਨ ਵਾਲਿਆਂ ‘ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ ਪਰ ਇਸ ਰੋਕ ਦੇ ਦਾਇਰੇ ‘ਚ ਸ਼ਾਇਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਨਹੀਂ ਸ਼ਾਮਲ ਹੁੰਦੇ। ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਨਾਭਾ ‘ਚ ਨਗਰ ਕੌਂਸਲ ਦੇ ਸਮਾਗਮ ਦੀ ਅਗਵਾਈ ਕੀਤੀ, ਜਿਸ ‘ਚ 200 ਤੋਂ ਵੱਧ ਲੋਕ ਸ਼ਾਮਲ ਹੋਏ।
ਜਿਨ੍ਹਾਂ ਮੈਰਿਜ ਪੈਲੇਸਾਂ ‘ਚ 20 ਤੋਂ ਵੱਧ ਲੋਕ ਸਮਾਗਮ ‘ਚ ਸ਼ਾਮਲ ਹੋ ਰਹੇ ਹਨ, ਉਨ੍ਹਾਂ ਖ਼ਿਲਾਫ਼ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇੱਥੋਂ ਤੱਕ ਕਿ ਬਠਿੰਡਾ ਦੇ ਇੱਕ ਮੈਰਿਜ ਪੈਲਸ ਦੇ ਮਾਲਕ ਨੂੰ ਗ੍ਰਿਫਤਾਰ ਤੱਕ ਕਰ ਲਿਆ ਗਿਆ ਪਰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਕੋਈ ਕਾਰਵਾਈ ਹੁੰਦੀ ਨਹੀਂ ਦਿਖਾਈ ਦੇ ਰਹੀ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੋਂ ਜਦ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਧਰਮਸੋਤ ਦਾ ਬਚਾਅ ਕਰਦੇ ਦਿਖਾਈ ਦਿੱਤੇ। ਬਲਬੀਰ ਸਿੱਧੂ ਨੇ ਕਿਹਾ ਕਿ ਧਰਮਸੋਤ ਕੋਰੋਨਾਵਾਇਰਸ ਨੂੰ ਲੈ ਕੇ ਜਾਗਰੂਕਤਾ ਸਮਾਗਮ ‘ਚ ਸ਼ਾਮਲ ਹੋਏ ਸੀ।
ਇਹ ਵੀ ਪੜ੍ਹੋ:
ਕਰਫਿਊ 'ਚ ਅੰਤਾਕਸ਼ਰੀ, ਕਰਨ ਬੋਲੇ 'ਲੱਗ ਜਾ ਗਲੇ', ਸਮ੍ਰਿਤੀ ਨੇ ਕਿਹਾ ਇਸ ਵੇਲੇ ਇਹ ਸਹੀ ਨਹੀਂ
ਸਾਰੇ ਮੰਤਰੀਆਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ। ਕੈਪਟਨ ਅਮਰਿੰਦਰ ਸਿੰਘ ਦੇ ਮੰਤਰੀ ਹੀ ਉਨ੍ਹਾਂ ਦੇ ਹੁਕਮਾਂ ਦੀ ਉਲੰਘਣਾਂ ਕਰ ਰਹੇ ਹਨ ਤਾਂ ਲੋਕਾਂ ਤੋਂ ਉਹ ਕਿਵੇਂ ਉਮੀਦ ਰੱਖ ਸਕਦੇ ਹਨ ਕਿ ਜਨਤਾ ਕਰਫਿਊ ਦਾ ਸਮਰਥਨ ਕਰਨ। ਇਸ ਮੁਸ਼ਕਲ ਦੀ ਘੜੀ ‘ਚ ਆਮ ਲੋਕ ਖੁਦ ਸਮਝਦਾਰੀ ਵਰਤ ਕੇ ਸਮਾਜਕ ਦੂਰੀ ਬਣਾ ਕੇ ਆਪਣੇ ਘਰਾਂ ‘ਚ ਬੰਦ ਹਨ ਤਾਂ ਜੋ ਇਸ ਮਹਾਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ, ਪਰ ਕੈਬਨਿਟ ਮੰਤਰੀ ਇਸ ‘ਚ ਕਿੰਨਾਂ ਕੁ ਯੋਗਦਾਨ ਪਾ ਰਹੇ ਹਨ, ਇਸ ਸਭ ਦੇ ਸਾਹਮਣੇ ਹੈ।
ਇਹ ਵੀ ਪੜ੍ਹੋ:
Coronavirus: ਕਨਿਕਾ ਕਪੂਰ ਦੇ ਨਖਰਿਆਂ ਤੋਂ ਡਾਕਟਰ ਪ੍ਰੇਸ਼ਾਨ, ਹਸਪਤਾਲ 'ਚ ਮਰੀਜ਼ ਨਹੀਂ ਸਟਾਰ ਹੀ ਸਮਝਦੀ ਗਾਇਕਾ
ਕੈਪਟਨ ਦੇ ਮੰਤਰੀਆਂ ‘ਤੇ ਨਹੀਂ ਲਾਗੂ ਹੁੰਦਾ ਜਨਤਾ ਕਰਫਿਊ? ਸਿਰਫ ਆਮ ਲੋਕਾਂ ਖਿਲਾਫ ਹੀ ਕਾਰਵਾਈ
ਪਵਨਪ੍ਰੀਤ ਕੌਰ
Updated at:
22 Mar 2020 04:31 PM (IST)
ਕੋਰੋਨਾਵਾਇਰਸ ਦੇ ਚੱਲਦੇ ਪੂਰੇ ਦੇਸ਼ ‘ਚ ਜਨਤਾ ਕਰਫਿਊ ਜਾਰੀ ਕੀਤਾ ਗਿਆ ਹੈ। ਕੋਰੋਨਾ ਦੇ ਵਧਦੇ ਖਤਰੇ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 20 ਤੋਂ ਵੱਧ ਵਿਅਕਤੀਆਂ ਵਾਲੇ ਸਮਾਗਮਾਂ ‘ਤੇ ਰੋਕ ਲਾਈ ਹੋਈ ਹੈ। ਇਸ ਦਾ ਉਲੰਘਣ ਕਰਨ ਵਾਲਿਆਂ ‘ਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ
- - - - - - - - - Advertisement - - - - - - - - -