ਨਵੀਂ ਦਿੱਲੀ: ਜਨਤਾ ਕਰਫਿਊ ਦੌਰਾਨ ਦੇਸ਼ ਦੇ ਵੱਡੇ ਲੀਡਰ ਤੇ ਅਦਾਕਾਰ ਵੀ ਆਪਣੇ-ਆਪਣੇ ਘਰਾਂ ‘ਚ ਹਨ। ਕੋਰੋਨਾਵਾਇਰਸ ਦੇ ਸੰਕਰਮਣ ਦੀ ਚੇਨ ਤੋੜਨ ਲਈ ਚਲ ਰਹੇ ਜਨਤਾ ਕਰਫਿਊ ਦੌਰਾਨ ਸਮ੍ਰਿਤੀ ਇਰਾਨੀ ਨੇ ਟਵੀਟਰ ‘ਤੇ ਅੰਤਾਕਸ਼ਰੀ ਸ਼ੁਰੂ ਕੀਤੀ ਹੈ।


ਸਮ੍ਰਿਤੀ ਨੇ 11 ਵਜੇ ਟਵੀਟ ਕੀਤਾ “ਸਾਡਾ 130 ਕਰੋੜ ਲੋਕਾਂ ਦਾ ਪਰਿਵਾਰ ਹੈ, ਤਾਂ ਸਭ ਨੂੰ ਟੈਗ ਕਰਨਾ ਮੁਸ਼ਕਲ ਹੈ ਕਿ ਅਗਲਾ ਗਾਣਾ ਕੌਣ ਚੁੱਕੇਗਾ। ਇਸ ਲਈ ਗਾਵੋ ਜਾਂ ਟਵੀਟ ਕਰੋ ਕੋਈ ਵੀ ਗਾਣਾ, ਕਿਉਂਕਿ ਇਹ ਆਪਣੀ ਮਰਜ਼ੀ ਵਾਲੀ ਟਵਿਟਰ ਅੰਤਾਕਸ਼ਰੀ ਹੈ।”

ਇਸ ਤੋਂ ਬਾਅਦ ਕਰਨ ਜੌਹਰ ਨੇ ਟਵੀਟ ਕਰਦਿਆਂ ਲਿਖਿਆ, “ਹੈਲੋ ਜੀ, ਅੰਤਾਕਸ਼ਰੀ ਮੇਰਾ ਪਸੰਦੀਦਾ ਟਾਈਮ ਪਾਸ ਹੈ ਤਾਂ ਮੈਂ ਜ਼ਰੂਰ ਕੰਟਰੀਬਿਊਟ ਕਰਨਾ ਚਾਹੁੰਗਾ। ਮੇਰੇ ਪਸੰਦੀਦਾ ਗਾਣੇ ਦੇ ਨਾਲ… ਲੱਗ ਜਾ ਗਲੇ ਕਿ ਫਿਰ ਯੇ ਹਸੀਂ ਰਾਤ ਹੋ ਨਾ ਹੋ, ਸ਼ਾਇਦ ਫਿਰ ਇਸ ਜਨਮ ਮੇਂ ਮੁਲਾਕਾਤ ਹੋ ਨਾ ਹੋ.. ਹੁਣ ਤੁਹਾਡੀ ਬਾਰੀ।

ਸਮ੍ਰਿਤੀ ਨੇ ਕਰਨ ਦੀ ਚੁਟਕੀ ਲੈਂਦਿਆਂ ਰਿਪਲਾਈ ਕੀਤਾ, “ਕੋਰੋਨਾਵਾਇਰਸ ਦੇ ਚੱਲਦਿਆਂ ਇਹ ਗਾਣਾ ਗਲਤ ਹੈ।”



ਇਹ ਵੀ ਪੜ੍ਹੋ:

ਕੋਰੋਨਾਵਾਇਰਸ ਦੇ ਕਹਿਰ ਨੂੰ ਵੇਖਦਿਆਂ ਮੋਦੀ ਦਾ ਵੱਡਾ ਐਲਾਨ

Coronavirus: ਕਨਿਕਾ ਕਪੂਰ ਦੇ ਨਖਰਿਆਂ ਤੋਂ ਡਾਕਟਰ ਪ੍ਰੇਸ਼ਾਨ, ਹਸਪਤਾਲ 'ਚ ਮਰੀਜ਼ ਨਹੀਂ ਸਟਾਰ ਹੀ ਸਮਝਦੀ ਗਾਇਕਾ