ਮੁਕਤਸਰ ‘ਚ ਵਾਪਰਿਆ ਵੱਡਾ ਹਾਦਸਾ, ਸੱਤ ਸਾਲਾ ਬੱਚੀ ਦੀ ਗਈ ਜਾਨ
ਏਬੀਪੀ ਸਾਂਝਾ | 03 Apr 2020 05:01 PM (IST)
ਪੂਰੇ ਪੰਜਾਬ ਵਿੱਚ ਕਰਫਿਊ ਲੱਗਾ ਹੋਣ ਦੇ ਬਾਵਜੂਦ ਮੁਕਤਸਰ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ‘ਚ ਇੱਕ ਸੱਤ ਸਾਲਾ ਬੱਚੀ ਦੀ ਜਾਨ ਚਲੀ ਗਈ।
ਸੰਕੇਤਕ ਤਸਵੀਰ
ਮੁਕਤਸਰ: ਪੂਰੇ ਪੰਜਾਬ ਵਿੱਚ ਕਰਫਿਊ ਲੱਗਾ ਹੋਣ ਦੇ ਬਾਵਜੂਦ ਮੁਕਤਸਰ ਵਿੱਚ ਵੱਡਾ ਹਾਦਸਾ ਵਾਪਰਿਆ ਹੈ। ਹਾਦਸੇ ‘ਚ ਇੱਕ ਸੱਤ ਸਾਲਾ ਬੱਚੀ ਦੀ ਜਾਨ ਚਲੀ ਗਈ। ਦੱਸ ਦਈਏ ਕਿ ਤੇਜ਼ ਰਫਤਾਰ ਸਵਿਫਟ ਕਾਰ ਨੇ ਇਸ ਬੱਚੀ ਨੂੰ ਟੱਕਰ ਮਾਰ ਦਿੱਤੀ। ਇਹ ਬੱਚੀ ਆਪਣੀ ਦਾਦੀ ਨਾਲ ਪਿੰਡ ਭੁੱਲਰ ਵਿੱਚ ਇੰਡੀਅਨ ਬੈਂਕ ਵਿੱਚੋਂ ਪੈਨਸ਼ਨ ਕਢਵਾਉਣ ਲਈ ਆਈ ਸੀ। ਇਸ ਦੌਰਾਨ ਸੜਕ ਪਾਰ ਕਰਦਿਆਂ ਬਠਿੰਡਾ ਵੱਲ ਤੋਂ ਆ ਰਹੀ ਤੇਜ਼ ਰਫਤਾਰ ਕਾਰ ਨੇ ਬੱਚੀ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਇਨ੍ਹਾਂ ਭਿਆਨਕ ਸੀ ਕਿ ਬੱਚੀ ਕਾਰ ਨਾਲ ਟਕਰਾ ਕੇ ਸੜਕ ਤੋਂ ਉਛਲ ਕੇ ਕਰੀਬ ਕਈ ਫੁੱਟ ਦੂਰ ਜਾ ਡਿੱਗੀ। ਇਸ ਬੱਚੀ ਦੇ ਸਿਰ ਵਿੱਚ ਸੱਟ ਲੱਗੀ ਜਿਸ ਕਾਰਨ ਬੱਚੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਤੇ ਹੁਣ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।