ਗਾਜ਼ੀਆਬਾਦ: ਯੂਪੀ ਦੀ ਗਾਜ਼ੀਆਬਾਦ ਪੋਕਸੋ ਕੋਰਟ ਨੇ ਬੱਚੀ ਨਾਲ ਬਲਾਤਕਾਰ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਫੈਸਲਾ ਅਦਾਲਤ ਵਿੱਚ ਸੁਣਵਾਈ ਦੇ ਸਿਰਫ 29 ਦਿਨਾਂ ਦੌਰਾਨ ਦਿੱਤਾ ਗਿਆ ਹੈ। ਮਾਮਲਾ ਕਵੀਨਗਰ ਥਾਣਾ ਖੇਤਰ ਦੇ ਉਦਯੋਗਿਕ ਖੇਤਰ ਨਾਲ ਸਬੰਧਤ ਹੈ। 19 ਅਕਤੂਬਰ ਨੂੰ ਢਾਈ ਸਾਲਾ ਮਾਸੂਮ ਨੂੰ ਉਸ ਦਾ ਮੂੰਹ ਬੋਲਿਆ ਚਾਚਾ ਸ਼ਰਾਬ ਦੇ ਨਸ਼ੇ 'ਚ ਉਸ ਦੇ ਪਿਤਾ ਨੂੰ ਮਿਲਾਉਣ ਲਈ ਲੈ ਗਿਆ ਸੀ। ਹਾਲਾਂਕਿ, ਰਸਤੇ 'ਚ ਉਸ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਗਲਾ ਘੁੱਟ ਕੇ ਮਾਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਨੇੜੇ ਦੇ ਨਾਲੇ ਵਿੱਚ ਸੁੱਟ ਦਿੱਤਾ।

ਰਾਤ ਨੂੰ ਲੜਕੀ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਇਸ ਮਾਮਲੇ ਵਿੱਚ ਉਨ੍ਹਾਂ ਨੇ ਮੁਲਜ਼ਮ ਚੰਦਨ ‘ਤੇ ਸ਼ੱਕ ਜ਼ਾਹਰ ਕੀਤਾ ਸੀ। ਕੁਝ ਘੰਟਿਆਂ ਬਾਅਦ, ਚੰਦਨ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਉਸ ਦੀ ਨਿਸ਼ਾਨਦੇਹੀ 'ਤੇ ਲਾਸ਼ ਨੂੰ ਨਾਲੇ ਤੋਂ ਬਰਾਮਦ ਕੀਤਾ। ਜਾਂਚ ਦੇ ਦੌਰਾਨ ਗਾਜ਼ੀਆਬਾਦ ਪੁਲਿਸ ਨੇ ਪਾਇਆ ਕਿ ਚੰਦਨ ਮਾਸੂਮ ਲੜਕੀ ਨੂੰ ਆਪਣੇ ਮੋਢੇ 'ਤੇ ਬਿਠਾਉਂਦੇ ਸਮੇਂ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਿਆ ਸੀ। ਜੋ ਇਸ ਕੇਸ ਨਾਲ ਜੁੜਿਆ ਬਹੁਤ ਮਹੱਤਵਪੂਰਨ ਸੁਰਾਗ ਸੀ, ਜਿਸ ਨੂੰ ਬਾਅਦ 'ਚ ਸਬੂਤ ਵਜੋਂ ਅਦਾਲਤ 'ਚ ਪੇਸ਼ ਕੀਤਾ ਗਿਆ।

ਸਰਕਾਰ ਨੇ ਖੇਤੀ ਕਾਨੂੰਨ 'ਤੇ ਦੋ ਸਾਲ ਤੱਕ ਪਾਬੰਦੀ ਲਗਾਉਣ ਦੀ ਦਿੱਤੀ ਪੇਸ਼ਕਸ਼, ਕਿਸਾਨ 22 ਜਨਵਰੀ ਨੂੰ ਦੇਣਗੇ ਜਵਾਬ

2 ਮਹੀਨਿਆਂ ਦੇ ਅੰਦਰ ਪੁਲਿਸ ਨੇ ਅਦਾਲਤ ਵਿੱਚ ਇਸ ਕੇਸ ਨਾਲ ਸਬੰਧਤ ਚਾਰਜਸ਼ੀਟ ਦਾਇਰ ਕੀਤੀ ਸੀ। 18 ਜਨਵਰੀ ਨੂੰ ਚੰਦਨ ਨੂੰ ਗਾਜ਼ੀਆਬਾਦ ਦੀ ਪੋਕਸੋ ਕੋਰਟ ਦੇ ਮੁੱਖ ਮੈਜਿਸਟ੍ਰੇਟ ਮਹਿੰਦਰ ਸ੍ਰੀਵਾਸਤਵ ਨੇ ਦੋਸ਼ੀ ਠਹਿਰਾਇਆ ਸੀ। ਮੰਗਲਵਾਰ (20 ਜਨਵਰੀ) ਨੂੰ ਸਜ਼ਾ 'ਤੇ ਸੁਣਵਾਈ ਦੌਰਾਨ ਸਰਕਾਰੀ ਵਕੀਲ ਵੱਲੋਂ ਇਸ ਘਟਨਾ ਨੂੰ 'ਰਿਅਰੇਸਟ ਆਫ ਦ ਰਿਅਰ' ਮੰਨਦਿਆਂ ਮੌਤ ਦੀ ਸਜ਼ਾ ਦੀ ਮੰਗ ਕੀਤੀ ਗਈ ਸੀ। ਬਾਅਦ ਵਿਚ ਅਦਾਲਤ ਨੇ ਚੰਦਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਡੇਢ ਲੱਖ ਜੁਰਮਾਨਾ ਵੀ ਲਗਾਇਆ ਗਿਆ। ਲੜਕੀ ਦੀ ਮਾਂ ਨੇ ਕਿਹਾ ਕਿ ਜਦੋਂ ਚੰਦਨ ਨੂੰ ਉਸ ਦੇ ਸਾਹਮਣੇ ਫਾਂਸੀ ਦੇ ਦਿੱਤੀ ਜਾਵੇਗੀ ਤਾਂ ਉਨ੍ਹਾਂ ਦੇ ਦਿਲ ਨੂੰ ਰਾਹਤ ਮਿਲੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ