ਕੋਲਕਾਤਾ: ਲਗਪਗ ਤਿੰਨ ਦਹਾਕਿਆਂ ਤੱਕ ਭਾਈਵਾਲੀ ਨਾਲ ਸਿਆਸਤ ਕਰਨ ਤੋਂ ਬਾਅਦ ਵੱਖ ਹੋਏ ਸ਼ਿਵ ਸੈਨਾ ਤੇ ਭਾਜਪਾ ਇੱਕ-ਦੂਜੇ ਦੇ ਰਾਹ ਵਿੱਚ ਰੋੜਾ ਅਟਕਾਉਣ ਦਾ ਇੱਕ ਵੀ ਮੌਕਾ ਨਹੀਂ ਛੱਡ ਰਹੇ। ਇੱਕ ਪਾਸੇ ਬੰਗਾਲ ’ਚ ਭਾਜਪਾ ਆਪਣੇ ਆਪ ਨੂੰ ਸੱਤਾ ਉੱਤੇ ਕਾਬਜ਼ ਕਰਨਾ ਚਾਹੁੰਦੀ ਹੈ, ਤਾਂ ਉੱਧਰ ਹੁਣ ਸ਼ਿਵ ਸੈਨਾ ਵੀ ਬੰਗਾਲ ਦੀਆਂ ਚੋਣਾਂ ’ਚ ਦਾਖ਼ਲ ਹੋ ਕੇ ਭਾਜਪਾ ਦੀ ਖੇਡ ਖ਼ਰਾਬ ਕਰਨ ’ਚ ਲੱਗੀ ਹੋਈ ਹੈ।
ਬੰਗਾਲ ਵਿਧਾਨ ਸਭਾ ਚੋਣਾਂ ਉੱਤੇ ਇਸ ਵੇਲੇ ਸਾਰਿਆਂ ਦਾ ਧਿਆਨ ਹੈ। ਭਾਜਪਾ ਪਿਛਲੇ ਕੁਝ ਸਾਲਾਂ ਤੋਂ ਬੰਗਾਲ ਵਿੱਚ ਆਪਣੇ ਲਈ ਜ਼ਮੀਨ ਤਿਆਰ ਕਰ ਰਹੀ ਹੈ। ਭਾਜਪਾ ਦਾ ਅਗਲਾ ਟੀਚਾ ਮਮਤਾ ਬੈਨਰਜੀ ਨੂੰ ਸੱਤਾ ਤੋਂ ਲਾਂਭੇ ਕਰ ਕੇ ਬੰਗਾਲ ਵਿੱਚ ਕਮਲ ਖਿੜਾਉਣਾ ਹੈ। ਬੰਗਾਲ ਵਿਧਾਨ ਸਭਾ ਚੋਣਾਂ ਦੀ ਅਗਲੀ ਜੰਗ ਤ੍ਰਿਣਮੂਲ ਕਾਂਗਰਸ ਬਨਾਮ ਭਾਜਪਾ ਵਿਖਾਈ ਦੇ ਰਹੀ ਹੈ।
ਭਾਜਪਾ ਹਿੰਦੂਤਵ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕ ਰਹੀ ਹੈ। ਆਪਣੇ ਆਪ ਨੂੰ ਹਿੰਦੂਵਾਦੀ ਅਖਵਾਉਣ ਵਾਲੀ ਸ਼ਿਵ ਸੈਨਾ, ਭਾਜਪਾ ਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ। ਇਸੇ ਲਈ ਸ਼ਿਵ ਸੈਨਾ ਨੇ ਬੰਗਾਲ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਸ਼ਿਵ ਸੈਨਾ ਦੇ ਸੀਨੀਅਰ ਆਗੂ ਸੰਜੇ ਰਾਉਤ ਨੇ ਕਿਹਾ ਕਿ ਪਾਰਟੀ ਮੁਖੀ ਊਧਵ ਠਾਕਰੇ ਨਾਲ ਚਰਚਾ ਤੋਂ ਬਾਅਦ ਸ਼ਿਵ ਸੈਨਾ ਨੇ ਬੰਗਾਲ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਹੈ। ਅਸੀਂ ਬਹੁਤ ਛੇਤੀ ਕੋਲਕਾਤਾ ਆ ਰਹੇ ਹਾਂ। ਸੰਜੇ ਰਾਉਤ ਨੇ ‘ਜੈ ਹਿੰਦ, ਜੈ ਬਾਂਗਲਾ’ ਦਾ ਨਾਅਰਾ ਵੀ ਦਿੱਤਾ ਹੈ।
'ਉੱਡਦਾ ਪੰਜਾਬ' ਬਣਿਆ 'ਬੁੱਕਦਾ ਪੰਜਾਬ', ਹਰ ਪਿੰਡ ਦਿੱਸ ਰਹੇ ਟਰੈਕਟਰਾਂ ਦੇ ਕਾਫਲੇ
ਬੰਗਾਲ ਵਿੱਚ ਸ਼ਿਵ ਸੈਨਾ ਦੀ ਯੂਨਿਟ ਕਈ ਸਾਲਾਂ ਤੋਂ ਕੰਮ ਕਰ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੱਛਮੀ ਬੰਗਾਲ ਜਾ ਕੇ ਸਾਰੀਆਂ ਸੰਭਾਵਨਾਵਾਂ ਦਾ ਪਤਾ ਲਾਇਆ ਜਾਵੇਗਾ ਤੇ ਫਿਰ ਊਧਵ ਠਾਕਰੇ ਦਾ ਮਾਰਗ ਦਰਸ਼ਨ ਕੀਤਾ ਜਾਵੇਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਬੀਜੇਪੀ ਦਾ ਰਾਹ ਡੱਕਣ ਲਈ ਪੱਛਮੀ ਬੰਗਾਲ 'ਚ ਸ਼ਿਵ ਸੈਨਾ ਦੀ ਐਂਟਰੀ
ਏਬੀਪੀ ਸਾਂਝਾ
Updated at:
18 Jan 2021 05:07 PM (IST)
ਲਗਪਗ ਤਿੰਨ ਦਹਾਕਿਆਂ ਤੱਕ ਭਾਈਵਾਲੀ ਨਾਲ ਸਿਆਸਤ ਕਰਨ ਤੋਂ ਬਾਅਦ ਵੱਖ ਹੋਏ ਸ਼ਿਵ ਸੈਨਾ ਤੇ ਭਾਜਪਾ ਇੱਕ-ਦੂਜੇ ਦੇ ਰਾਹ ਵਿੱਚ ਰੋੜਾ ਅਟਕਾਉਣ ਦਾ ਇੱਕ ਵੀ ਮੌਕਾ ਨਹੀਂ ਛੱਡ ਰਹੇ। ਇੱਕ ਪਾਸੇ ਬੰਗਾਲ ’ਚ ਭਾਜਪਾ ਆਪਣੇ ਆਪ ਨੂੰ ਸੱਤਾ ਉੱਤੇ ਕਾਬਜ਼ ਕਰਨਾ ਚਾਹੁੰਦੀ ਹੈ, ਤਾਂ ਉੱਧਰ ਹੁਣ ਸ਼ਿਵ ਸੈਨਾ ਵੀ ਬੰਗਾਲ ਦੀਆਂ ਚੋਣਾਂ ’ਚ ਦਾਖ਼ਲ ਹੋ ਕੇ ਭਾਜਪਾ ਦੀ ਖੇਡ ਖ਼ਰਾਬ ਕਰਨ ’ਚ ਲੱਗੀ ਹੋਈ ਹੈ।
- - - - - - - - - Advertisement - - - - - - - - -