ਮਨਵੀਰ ਕੌਰ ਰੰਧਾਵਾ

ਚੰਡੀਗੜ੍ਹ: ਕੁਝ ਦਿਨ ਪਹਿਲਾਂ ਹੀ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣਾ ਯੂ-ਟਿਯੂਬ ਚੈਨਲ ‘ਜਿੱਤੇਗਾ ਪੰਜਾਬ’ ਨਾਲ ਵੱਡਾ ਧਮਾਕਾ ਕੀਤਾ ਹੈ। ਇਸ ਦੇ ਨਾਲ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੋਸ਼ਲ ਮੀਡੀਆ ਟੀਮ ਵੀ ਐਕਟਿਵ ਹੋ ਗਈ ਹੈ। ਜੀ ਹਾਂ, ਕੈਪਟਨ ਨੇ ਆਪਣੀ ਪ੍ਰੈੱਸ ਕਾਨਫਰੰਸ ਦੀ ਲਾਈਵ ਸਟ੍ਰੀਮਿੰਗ ਕੀਤੀ। ਯਾਨੀ ਕੈਪਟਨ ਵੀ ਹੁਣ ਸੋਸ਼ਲ ਮੀਡੀਆ ਉੱਪਰ ਹਰ ਗੱਲ਼ ਦਾ ਜਵਾਬ ਦੇਣ ਲਈ ਸਰਗਰਮ ਹੋ ਗਏ ਹਨ।


ਉਝ ਦੱਸ ਦਈਏ ਕਿ ਕੈਪਟਨ ਅਮਰਿੰਦਰ ਦਾ ਯੂ-ਟਿਊਬ ਪੇਜ਼ ਕਈ ਸਾਲ ਪੁਰਾਣਾ ਹੈ, ਜਿਸ ‘ਤੇ ਉਹ ਜ਼ਿਆਦਾ ਐਕਟਿਵ ਨਹੀਂ ਸੀ। ਬੀਤੇ ਦਿਨੀਂ ਸਿੱਧੂ ਦੇ ਯੂ-ਟਿਊਬ ਚੈਨਲ ਦੇ ਐਲਾਨ ਤੋਂ ਬਾਅਦ ਕੈਪਟਨ ਦੀ ਟੀਮ ਨੇ ਵੀ ਐਕਟਿਵ ਹੋ ਕਾਫੀ ਵੀਡੀਓਜ਼ ਅਪਲੋਡ ਕਰ ਰਹੀ ਹੈ।



ਇਹ ਵੀ ਦੱਸ ਦਈਏ ਕਿ ਸਿੱਧੂ ਦੇ ਸਬਸਕ੍ਰਾਈਬਰ ਦੋ ਦਿਨ ‘ਚ 13 ਹਜ਼ਾਰ ਤੱਖ ਪਹੁੰਚ ਗਏ ਹਨ ਪਰ ਕੈਪਟਨ ਦੇ ਸਬਸਕ੍ਰਾਈਬਰ ਮਹਿਜ਼ 4000 ਹੀ ਹਨ। ਜਾਣਕਾਰੀ ਲਈ ਦੱਸ ਦਈਏ ਸਿੱਧੂ ਦਾ ‘ਜੀਤੇਗਾ ਪੰਜਾਬ’ ਪੇਜ਼ ਸ਼ੁਰੂ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ‘ਜੀਤੇਗਾ ਪੰਜਾਬ’ ਨਾਂ ਤੋਂ ਯੂ-ਟਿਊਬ ਪੇਜ ਦਾ ਹੜ੍ਹ ਆ ਗਿਆ ਹੈ।



ਇਸ ਦੇ ਨਾਲ ਹੀ ਸਿੱਧੂ ਦੀ ਟੀਮ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਨਾਂ ਨਾਲ ਯੂਟਿਊਬ ਪੇਜ ਚਲਾਉਣ ਵਾਲਿਆਂ ਨੂੰ ਸਟ੍ਰਾਈਕ ਤੇ ਲੀਗਲ ਨੋਟਿਸ ਭੇਜੇਗੀ।