ਅੱਜ ਦੇਸ਼ ‘ਚ ਫਰਵਰੀ ਮਹੀਨੇ ਦੇ ਲਈ ਥੋਕ ਮਹਿੰਗਾਈ ਦੇ ਅੰਕੜੇ ਜਾਰੀ ਕੀਤੇ ਜਾਣਗੇ। ਦੇਸ਼ ਦੁਨੀਆ ‘ਚ ਕਹਿਰ ਮਚਾ ਰਹੇ ਕੋਰੋਨਾਵਾਇਰਸ ਦਾ ਅਸਰ ਇਸ ‘ਤੇ ਵੀ ਦਿਖਾਈ ਦਿੱਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਮਹਿੰਗਾਈ ਦਰ ਦੇ 2020 ਦ ਪਹਿਲੇ ਮਹੀਨੇ ‘ਚ 3.1 ਫੀਸਦੀ ਰਹੀ ਸੀ। ਅੱਜ ਜਾਰੀ ਹੋ ਰਹੇ ਅੰਕੜਿਆਂ ‘ਚ ਪਤਾ ਚਲੇਗਾ ਕਿ ਇਸ ਦਰ ‘ਚ ਕਿੰਨਾਂ ਬਦਲਾਅ ਦੇਖਣ ਨੂੰ ਮਿਲੇਗਾ।


ਜਨਵਰੀ ‘ਚ ਵੱਧੀ ਸੀ ਦਰ:

ਜੇਕਰ 2020 ਦੇ ਪਹਿਲੇ ਮਹੀਨੇ ਲਈ ਇਸ ਦਰ ਦੀ ਗਲ ਕੀਤੀ ਜਾਵੇ ਤਾਂ ਇਹ 3.1 ਫੀਸਦ ਸੀ। ਉੱਥੇ ਹੀ 2019 ਦੇ ਜਨਵਰੀ ‘ਚ ਥੋਕ ਮਹਿੰਗਾਈ ਦਰ 2.67 ਫੀਸਦ ਸੀ। 2019 ‘ਚ ਦਸੰਬਰ ਮਹੀਨੇ ‘ਚ ਇਹ ਦਰ ਹੋਰ ਵੀ ਘੱਟ 2.59 ਫੀਸਦ ਸੀ। ਇਸ ਦੌਰਾਨ ਸਬਜ਼ੀਆਂ ਖਾਸਕਰ ਪਿਆਜ਼ ਦੇ ਭਾਅ ਕਾਰਨ ਦਰਾਂ ‘ਚ ਵਾਧਾ ਹੋਇਆ ਸੀ। ਆਰਥਿਕ ਮਾਹਿਰਾਂ ਮੁਤਾਬਕ ਮਹਿੰਗਾਈ ਦਰ ‘ਤੇ ਵੀ ਕੋਰੋਨਾਵਾਇਰਸ ਦਾ ਅਸਰ ਦਿਖ ਸਕਦਾ ਹੈ।

ਇਹ ਵੀ ਪੜ੍ਹੋ:

Stock Market: ਭਾਰੀ ਗਿਰਾਵਟ ਨਾਲ ਖੁੱਲ੍ਹਿਆ ਬਾਜ਼ਾਰ, ਸੈਂਸੇਕਸ 1550 ਅੰਕ ਤੋਂ ਜ਼ਿਆਦਾ ਟੁੱਟਿਆ, ਨਿਫਟੀ 9500 ਤੋਂ ਹੇਠਾਂ ਡਿੱਗਿਆ

ਥੋਕ ਮਹਿੰਗਾਈ ਦਰ ‘ਚ ਬੀਤੇ ਮਹੀਨਿਆਂ ‘ਚ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ। ਜੇਕਰ ਪਿਛਲੇ ਮਹੀਨੇ ਜਨਵਰੀ ਤੇ ਇਸ ਤੋਂ ਪਹਿਲਾਂ ਦੇ ਮਹੀਨਿਆਂ ਦੀ ਗੱਲ ਕਰੀਏ ਤਾਂ ਇਸ ‘ਚ ਲਗਾਤਾਰ ਇਜ਼ਾਫਾ ਦੇਖਿਆ ਗਿਆ ਹੈ।

ਇਹ ਵੀ ਪੜ੍ਹੋ:

ਦੇਸ਼ ‘ਚ 110 ਲੋਕ ਕੋਰੋਨਾ ਦੀ ਚਪੇਟ ‘ਚ, ਅੱਜ 7 ਦੇਸ਼ਾਂ ਦੇ ਸਮੂਹ ਜੀ-7 ਨਾਲ ਚਰਚਾ ਕਰਨਗੇ ਮੋਦੀ