ਸ਼ਿਮਲਾ: ਨਵੇਂ ਸਾਲ ਦੀ ਸ਼ੁਰੂਆਤ 'ਚ ਹੀ ਇੱਕ ਵਾਰ ਫੇਰ ਸ਼ਿਮਲਾ 'ਚ ਬਰਫ਼ਬਾਰੀ ਦਾ ਦੌਰ ਸ਼ੁਰੂ ਹੋ ਗਿਆ ਹੈ। ਇਸ ਬਰਫ਼ਬਾਰੀ ਨੇ ਸੈਲਾਨੀਆਂ ਨੂੰ ਖੁਸ਼ ਕਰ ਦਿੱਤਾ ਹੈ ਅਤੇ ਉਨ੍ਹਾਂ ਨੂੰ ਘੁੰਮਣ ਦਾ ਲੁਤਫ ਦਿੱਤਾ ਹੈ। ਨਵੇਂ ਸਾਲ ਮੌਕੇ ਬਰਫ਼ਬਾਰੀ ਵੇਖਣ ਦੀ ਉਮੀਦ ਸੈਲਾਨੀਆਂ ਦੀ ਹੁਣ ਪੂਰੀ ਹੋਈ ਹੈ।

ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਬਰਫ਼ਬਾਰੀ ਨੂੰ ਲੇ ਕੇ ਐਡਵਾਈਜ਼ਰੀ ਵੀ ਜਾਰੀ ਕਰ ਦਿੱਤੀ ਹੈ। ਜਿਸ ਦਾ ਅਸਰ ਸ਼ਿਮਲਾ 'ਚ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਮੌਸਮ 'ਚ ਹੋਏ ਬਦਲਾਅ ਨਾਲ ਸ਼ਿਮਲਾ ;ਚ ਸ਼ੀਤਲਹਿਰ ਵੱਧ ਗਈ ਹੈ। ਇਸ ਦੇ ਨਾਲ ਆਉਣ ਵਾਲੇ ਦਿਨਾਂ 'ਚ ਸੂਬੇ 'ਚ ਠੰਢ ਵੱਧ ਸਕਦੀ ਹੈ। ਜਿਸ ਦਾ ਮਤਲਬ ਕੀ ਲੋਕਾਂ ਨੂੰ ਠੰਢ ਤੋਂ ਨਿਜਾਤ ਨਹੀਂ ਮਿਲੇਗੀ। ਕਿਉਂਕਿ ਵਿਭਾਗ ਦੀ ਭਵਿੱਖਬਾਣੀ ਮੁਤਾਬਕ 6 ਜਨਵਰੀ ਨੂੰ ਫੇਰ ਤੋਂ ਮੌਸਮ ਵਿਗੜਣ ਵਾਲਾ ਹੈ।



ਸ਼ਿਮਲਾ ਦੇ ਕੁਫ਼ਰੀ, ਨਾਰਕੰਡਾ ਅਤੇ ਖੜਾਪੱਥਰ ਸਣੇ ਸੂਬੇ ਦੇ ਉਚਾਈ ਵਾਲੇ ਇਲਾਕਿਆਂ 'ਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਉਧਰ ਸ਼ਿਮਲਾ 'ਚ ਬਰਫ਼ਬਾਰੀ ਦੀ ਉਮੀਦ ਲਈ ਪਹੁੰਚੇ ਸੈਲਾਨੀ ਇਸ ਦੌਰਾ ਦਾ ਖੂਬ ਮਜ਼ਾ ਲੈ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਜ਼ਾਰਾ ਉਨ੍ਹਾਂ ਲਈ ਬੇਹੱਦ ਖੂਬਸੂਰਤ ਹੈ।