ਚੰਡੀਗੜ੍ਹ: ਉੱਘੇ ਅਰਥਸ਼ਾਸਤਰੀ ਸਰਦਾਰਾ ਸਿੰਘ ਜੌਹਲ ਨੇ ਪੰਜਾਬ ਸਰਕਾਰ ਨੂੰ ਆਪਣੇ ਪੱਧਰ 'ਤੇ ਸ਼ਰਾਬ ਵੇਚਣ ਦੀ ਸਲਾਹ ਦਿੱਤੀ ਹੈ। ਜੌਹਲ ਨੇ ਫੇਸਬੁੱਕ ਪੋਸਟ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੂੰ ਸ਼ਰਾਬ ਦੀ ਵਿਕਰੀ ਆਪਣੇ ਹੱਥਾਂ ਵਿੱਚ ਲੈਣ ਲਈ ਕਿਹਾ ਹੈ।

ਇਹ ਵੀ ਪੜ੍ਹੋ: ਮੋਦੀ ਸਰਕਾਰ ਦੇ ਐਲਾਨ ਤੋਂ ਕੈਪਟਨ ਨਿਰਾਸ਼, ਉਠਾਏ ਵੱਡੇ ਸਵਾਲ
ਸਾਬਕਾ ਰਾਜਦੂਤ ਡਾ. ਜੌਹਲ ਨੇ ਖ਼ਬਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇਕਰ ਹੁਸ਼ਿਆਰਪੁਰ ਦੇ ਇੱਕ ਠੇਕੇਦਾਰ ਨੂੰ ਸ਼ਰਾਬ ਦੇ ਠੇਕੇ ਬੰਦ ਰਹਿਣ ਕਾਰਨ ਰੋਜ਼ਾਨਾ 15 ਲੱਖ ਰੁਪਏ ਦਾ ਘਾਟਾ ਹੋ ਸਕਦਾ ਹੈ ਤਾਂ ਇਸ ਹਿਸਾਬ ਨਾਲ ਮੁਨਾਫੇ ਦੀ ਰਕਮ ਸਾਲਾਨਾ 18 ਕਰੋੜ ਤੋਂ ਵੀ ਵੱਧ ਬਣਦੀ ਹੈ। ਉਨ੍ਹਾਂ ਕੇਵਲ ਇੱਕ ਠੇਕੇ ਤੋਂ ਇੰਨੀ ਆਮਦਨ ਹੋਣ 'ਤੇ ਹੈਰਾਨੀ ਜ਼ਾਹਰ ਕਰਦਿਆਂ ਸਰਕਾਰ ਨੂੰ ਸਲਾਹ ਦਿੱਤੀ ਕਿ ਜੇਕਰ ਠੇਕਾ ਪ੍ਰਣਾਲੀ ਦੀ ਬਜਾਏ ਸਰਕਾਰੀ ਤਰੀਕੇ ਨਾਲ ਸ਼ਰਾਬ ਵੇਚੀ ਜਾਵੇ ਤਾਂ ਇਹ ਸਾਰੀ ਰਕਮ ਪੰਜਾਬ ਸਰਕਾਰ ਦੇ ਖ਼ਜ਼ਾਨੇ ਵਿੱਚ ਜਾਵੇਗੀ।

ਜ਼ਰੂਰ ਪੜ੍ਹੋ: ਸਮੇਂ ਦਾ ਚੱਕਰ! ਕਦੇ ਵੱਜਦੇ ਸੀ ਸਲੂਟ, ਹੁਣ ਮੁਲਜ਼ਮ ਬਣ ਥਾਣੇਦਾਰ ਕੋਲ ਪੇਸ਼ ਹੋਏ ਸਾਬਕਾ ਡੀਜੀਪੀ ਸੁਮੇਧ ਸੈਣੀ
ਉਨ੍ਹਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਰਕਾਰ ਨਾ ਸਿਰਫ ਆਪਣੀ ਆਮਦਨ ਵਧਾ ਸਕਦੀ ਹੈ, ਬਲਕਿ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਪਰ ਸਰਕਾਰੀ ਖ਼ਜ਼ਾਨੇ ਨੂੰ ਮਾਲਾਮਾਲ ਕਰਨ ਵਾਲੇ ਇਸ ਤਰਲ ਪਦਾਰਥ ਉੱਪਰ ਨਿਰਭਰਤਾ ਨੂੰ ਘਟਾਉਣ ਲਈ ਵੀ ਵਿਉਂਤ ਬਣਾ ਸਕਦੀ ਹੈ। ਡਾ. ਜੌਹਲ ਅਕਸਰ ਆਪਣੀ ਰਾਏ ਸੋਸ਼ਲ ਮੀਡੀਆ ਰਾਹੀਂ ਰੱਖਦੇ ਆਏ ਹਨ। ਉਹ ਪਹਿਲਾਂ ਵੀ ਪਾਣੀਆਂ ਦੇ ਮਸਲੇ ਤੇ ਕਿਸਾਨੀ ਸੰਕਟ ਆਦਿ ਬਾਰੇ ਸਰਕਾਰ ਨੂੰ ਆਪਣੇ ਕੀਮਤੀ ਸਲਾਹ ਦੇ ਚੁੱਕੇ ਹਨ।


ਸਬੰਧਤ ਖ਼ਬਰ: ਪਿਆਕੜਾ ਲਈ ਬੁਰੀ ਖ਼ਬਰ! ਇੱਕ ਹਫ਼ਤੇ ‘ਚ ਹੋਏਗਾ ਵੱਡਾ ਫੈਸਲਾ